ਬੈਂਗਲੁਰੂ: ਇਸ ਸਾਲ ਦੇ ਸ਼ੁਰੂਆਤ 'ਚ ਐਫਆਈਐਚ ਹਾਕੀ ਪ੍ਰੋ ਲੀਗ 'ਚ ਭਾਰਤੀ ਮਰਦ ਹਾਕੀ ਟੀਮ ਦਾ ਹਿੱਸਾ ਰਹੇ ਫਾਰਵਰਡ ਗੁਰਜੰਟ ਸਿੰਘ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਖੇਡ 'ਚ ਥੋੜੀ ਹੋਰ ਸਟੀਕਤਾ ਨਾਲ ਉਨ੍ਹਾਂ ਨੂੰ ਭਾਰਤੀ ਟੀਮ 'ਚ ਰੈਗੁਲਰ ਤੌਰ 'ਤੇ ਆਪਣੀ ਥਾਂ ਬਣਾਉਣ 'ਚ ਮਦਦ ਮਿਲ ਸਕਦੀ ਹੈ।
ਗੁਰਜੰਟ ਨੇ ਕਿਹਾ ਕਿ ਬੈਲਜੀਅਮ 'ਤੇ ਨੀਦਰਲੈਂਡ ਵਰਗੀਆਂ ਚੋਟੀ ਦੀਆਂ ਟੀਮਾਂ ਖ਼ਿਲਾਫ਼ ਖੇਡਣਾ ਮੇਰੇ ਲਈ ਚੰਗਾ ਸੀ। ਅਗਲੇ ਕੁਝ ਮਹੀਨੇ ਮੇਰੇ ਲਈ ਮਹੱਤਵਪੂਰਨ ਹੋਣਗੇ ਤੇ ਮੈਨੂੰ ਉਮੀਦ ਹੈ ਕਿ ਓਲੰਪਿਕ ਤੋਂ ਪਹਿਲਾਂ ਮੈਂ ਖ਼ੁਦ ਨੂੰ ਸਾਬਤ ਕਰ ਸਕਦਾ ਹਾਂ।