ਨਵੀਂ ਦਿੱਲੀ : ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ ਵਿੱਚ ਲੱਗਣ ਵਾਲਾ ਇਹ ਕੋਚਿੰਗ ਕੈਂਪ 7 ਅਕਤੂਬਰ ਤੱਕ ਚੱਲੇਗਾ। ਚੁਣੇ ਗਏ ਖਿਡਾਰੀ ਹੁਣ ਸਾਈ ਸੈਂਟਰ ਵਿੱਚ ਰਿਪੋਰਟ ਕਰਨਗੇ। ਕੋਚਿੰਗ ਕੈਂਪ ਦੀ ਸਮਾਪਤੀ ਤੋਂ ਬਾਅਦ ਭਾਰਤੀ ਟੀਮ ਮਲੇਸ਼ੀਆ ਵਿੱਚ ਹੋਣ ਵਾਲੇ 9ਵੇਂ ਸੁਲਤਾਨ ਜੋਹੋਰ ਕੱਪ ਵਿੱਚ ਹਿੱਸਾ ਲੈਣ ਲਈ ਜਾਵੇਗੀ।
ਇਹ ਟੀਮਾਂ ਹੋਣਗੀਆਂ ਹਿੱਸਾ
ਸੁਲਤਾਨ ਜੋਹੋਰ ਕੱਪ ਦੀ ਸ਼ੁਰੂਆਤ 12 ਅਕਤੂਬਰ ਤੋਂ ਹੋਵੇਗੀ ਅਤੇ ਇਸ ਵਿੱਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਗ੍ਰੇਟ ਬ੍ਰਿਟੇਨ, ਨਿਊਜ਼ੀਲੈਂਡ, ਜਾਪਾਨ ਅਤੇ ਮੇਜ਼ਬਾਨ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਪਿਛਲੀ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ ਸੀ।
ਕਮਜ਼ੋਰੀਆਂ 'ਚ ਸੁਧਾਰ ਕਰਨਗੇ
ਹਾਕੀ ਇੰਡੀਆ ਦੇ ਕਾਰਜ਼ਕਾਰੀ ਨਿਰਦੇਸ਼ਕ ਡੇਵਿਡ ਜਾਨ ਨੇ ਕਿਹਾ ਕਿ ਇਸ ਟੀਮ ਦੀ ਵਧੀਆ ਗੱਲ ਇਹ ਹੈ ਕਿ ਇਹ ਕਾਫ਼ੀ ਸਮੇਂ ਤੋਂ ਇਕੱਠੀ ਖੇਡ ਰਹੀ ਹੈ ਅਤੇ ਇੱਕ-ਦੂਸਰੇ ਬਾਰੇ ਚੰਗੀ ਤਰ੍ਹਾਂ ਜਾਣੂ ਹਨ। 8 ਦੇਸ਼ਾਂ ਦੀਆਂ ਅੰਡਰ-21 ਟੂਰਨਾਮੈਂਟਾਂ ਵਿੱਚ ਮਿਲੀ ਹਾਰ ਇੰਨ੍ਹਾਂ ਖਿਡਾਰੀਆਂ ਲਈ ਇੱਕ ਸਿੱਖਿਆ ਹੈ ਅਤੇ ਅਗਲੇ 4 ਹਫ਼ਤਿਆਂ ਤੱਕ ਅਸੀਂ ਆਪਣੀਆਂ ਵੱਖ-ਵੱਖ ਕਮਜ਼ੋਰੀਆਂ ਵਿੱਚ ਸੁਧਾਰ ਕਰਾਂਗੇ।
ਟੀਮ (ਸੰਭਾਵਨਾ)
ਗੋਲਕੀਪਰ : ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ, ਸਾਹਿਲ ਕੁਮਾਰ ਨਾਇਕ
ਡਿਫ਼ੈਂਡਰਜ਼ : ਸੁਖਮਨ ਸਿੰਘ, ਗ੍ਰੇਗਰੀ ਐੱਸ, ਅੰਕਿਤ ਪਾਲ, ਆਕਾਸ਼ਦੀਪ ਸਿੰਘ ਜੂਨੀਅਰ, ਵਿਸ਼ਣੂ ਕਾਂਤ ਸਿੰਘ, ਗੋਪੀ ਕੁਮਾਰ ਸੋਨਕਰ, ਵਿਸ਼ਾਲ ਅੰਤਿਲ, ਸੂਰਿਆ ਐੱਨਐੱਮ, ਮਨਿੰਦਰ ਸਿੰਘ, ਰਬੀਚੰਦਰ ਸਿੰਘ ਮੋਇਰੰਗਥੇਮ।
ਫ਼ਾਰਵਰਡ : ਸੁਦੀਪ ਚਿਰਮਕੋ, ਰਾਹੁਲ ਕੁਮਾਰ ਰਾਜਭਰ, ਉੱਤਮ ਸਿੰਘ, ਐੱਸ ਕਰਥੀ, ਦਿਲਪ੍ਰੀਤ ਸਿੰਘ, ਅਰਿਜੀਤ ਸਿੰਘ ਹੁੰਦਲ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵਮ ਆਨੰਦ, ਅਰਸ਼ਦੀਪ ਸਿੰਘ।