ਪ੍ਰਿਆਗਰਾਜ : ਦੁਨੀਆਂ ਦੇ ਖੇਡਾਂ ਦੇ ਨਕਸ਼ੇ ਉੱਤੇ ਆਪਣੀ ਹਾਕੀ ਤੋਂ ਵਾਰ-ਵਾਰ ਭਾਰਤ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਲਿਖਣ ਵਾਲੇ ਧਿਆਨ ਚੰਦ ਦੀ ਜਨਮ ਭੂਮੀ ਪ੍ਰਿਆਗਰਾਜ ਨੇ ਦੇਸ਼ ਨੂੰ ਇੱਕ ਦਰਜ਼ਨ ਤੋਂ ਜ਼ਿਆਦਾ ਅੰਤਰ-ਰਾਸ਼ਟਰੀ ਖਿਡਾਰੀ ਦਿੱਤੇ ਸਨ, ਪਰ ਹੁਣ ਮੂਲ ਸੁਵਿਧਾਵਾਂ ਅਤੇ ਲੋੜੀਂਦੇ ਸਮਾਨ ਦੀ ਘਾਟ ਕਾਰਨ ਸ਼ਹਿਰ ਵਿੱਚ ਰਾਸ਼ਟਰੀ ਖੇਡ ਦੇ ਕਦਰਦਾਨ ਘੱਟ ਰਹਿ ਗਏ ਹਨ।
ਭਾਰਤ ਵਿੱਚ ਹਾਕੀ ਦੇ ਸੋਨ ਯੁੱਗ ਦੀ ਗੱਲ ਕਰੀਏ ਤਾਂ ਧਿਆਨ ਚੰਦ ਅਤੇ ਉਨ੍ਹਾਂ ਦੇ ਜਾਦੂਈ ਖੇਡ ਦੀ ਗੱਲ ਕਰਨਾ ਲਾਜ਼ਮੀ ਹੈ। ਇਸ ਦੇ ਬਾਵਜੂਦ ਪ੍ਰਿਆਗਰਾਜ ਵਿੱਚ ਮੇਜਰ ਧਿਆਨ ਚੰਦ ਨੇ ਨਾਂਅ ਉੱਤੇ ਇੱਕ ਖੇਡ ਕੰਪਲੈਕਸ ਜਾਂ ਸਟੇਡਿਅਮ ਨਾ ਹੋਣ ਉੱਤੇ ਧਿਆਨ ਚੰਦ ਦੇ ਪੁੱਤਰ ਅਸ਼ੋਕ ਕੁਮਾਰ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ, 'ਕੋਈ ਵੀ ਸ਼ਹਿਰ ਆਪਣੀਆਂ ਉਪਲੱਭਦੀਆਂ ਉੱਤੇ ਮਾਣ ਕਰਦਾ ਹੈ ਅਤੇ ਉਨ੍ਹਾਂ ਉਪਲੱਭਧੀਆਂ ਨੂੰ ਆਪਣੀ ਵਿਰਾਸਤ ਸਮਝਦਾ ਹੈ।'
ਧਿਆਨ ਚੰਦ ਦੇ ਬੇਟੇ ਨੇ ਕਿਹਾ ਕਿ, 'ਇਸ ਤਰ੍ਹਾਂ ਭਾਰਤ ਰਤਨ ਲਈ ਉਨ੍ਹਾਂ ਦੇ ਨਾਂਅ ਨੂੰ 3 ਵਾਰ ਪ੍ਰਵਾਨਗੀ ਮਿਲਣ ਉੱਤੇ ਬਾਬੂ ਜੀ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ, ਜਾਣਕਾਰੀ ਮੁਤਾਬਕ ਪ੍ਰਿਆਗਰਾਜ ਵਿੱਚ ਮਦਨ ਮੋਹਨ ਮਾਲਵਿਆ ਦੇ ਨਾਂਅ ਇੱਕ ਸਟੇਡਿਅਮ ਹੈ, ਜਦਕਿ ਅਮਿਤਾਭ ਬੱਚਨ ਦੇ ਨਾਂਅ ਉੱਤੇ ਵੀ ਇੱਕ ਸਪੋਰਟਸ ਕੰਪਲੈਕਸ ਹੈ।'