ਨਵੀਂ ਦਿੱਲੀ: ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਕਈ ਖੇਡ ਮੁਕਾਬਲੇ ਰੱਦ ਕੀਤੇ ਗਏ, ਮੁਲਤਵੀ ਜਾਂ ਤਬਦੀਲ ਕੀਤੇ ਜਾ ਚੁੱਕੇ ਹਨ। ਇਸੇ ਦੇ ਚੱਲਦੇ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵੀ ਮੁਲਤਵੀ ਕੀਤਾ ਗਿਆ ਹੈ।
ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਮੁਤਾਬਕ ਅਜ਼ਲਾਨ ਸ਼ਾਹ ਕੱਪ 11 ਤੋਂ 18 ਅਪ੍ਰੈਲ ਤੱਕ ਮਲੇਸ਼ੀਆ ਦੇ ਇਪੋਹ ਵਿੱਚ ਹੋਣਾ ਸੀ ਪਰ ਹੁਣ ਇਹ ਟੂਰਨਾਮੈਂਟ 24 ਸਤੰਬਰ ਤੋਂ 3 ਅਕਤੂਬਰ ਤੱਕ ਹੋਵੇਗਾ।
ਕਮੇਟੀ ਦੇ ਚੇਅਰਮੈਨ ਦਾਤੋ ਹਾਜੀ ਅਬਦ ਬਿਨ ਐਮਡੀ ਨੇ ਇੱਕ ਬਿਆਨ 'ਚ ਕਿਹਾ “ਇਹ ਖਿਡਾਰੀਆਂ, ਅਧਿਕਾਰੀਆਂ ਅਤੇ ਸਾਰੀਆਂ ਟੀਮਾਂ ਦੇ ਹਿੱਤ ਵਿੱਚ ਹੈ ਕਿ ਸੁਲਤਾਨ ਅਜ਼ਲਾਨ ਸ਼ਾਹ ਕੱਪ ਪੁਰਸ਼ ਹਾਕੀ ਟੂਰਨਾਮੈਂਟ ਦਾ 29ਵਾਂ ਐਡੀਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ।"
ਇਹ ਵੀ ਪੜ੍ਹੋ: ਕ੍ਰਾਈਸਟਚਰਚ ਟੈਸਟ ਮੈਚ: 8 ਸਾਲਾ ਬਾਅਦ ਨਿਊਜ਼ੀਲੈਂਡ ਨੇ ਭਾਰਤ ਵਿਰੁੱਧ ਕੀਤਾ ਕਲੀਨ ਸਵਿਪ
ਭਾਰਤੀ ਟੀਮ 4 ਵਾਰ (1985, 1991, 1995, 2009) ਸੁਲਤਾਨ ਅਜ਼ਲਾਨ ਸ਼ਾਹ ਕੱਪ ਖ਼ਿਤਾਬ ਜਿੱਤ ਚੁੱਕੀ ਹੈ। ਸਾਲ 2010 ਵਿੱਚ ਦੱਖਣੀ ਕੋਰੀਆ ਅਤੇ ਭਾਰਤ ਨੂੰ ਫਾਈਨਲ ਮੈਚ ਰੱਦ ਹੋਣ ਕਾਰਨ ਸਾਂਝੇ ਤੌਰ 'ਤੇ ਜੇਤੂ ਘੋਸ਼ਿਤ ਕੀਤਾ ਗਿਆ ਸੀ।