ਮੈਡ੍ਰਿਡ : ਸੈਪਨਿਸ਼ ਕਲੱਬ ਰੀਅਲ ਮੈਡ੍ਰਿਡ ਦੇ ਮੁੱਖ ਕੋਚ ਜਿਨੇਦਿਨ ਜਿਦਾਨ ਦਾ ਕਹਿਣਾ ਹੈ ਕਿ ਅਨੁਭਵੀ ਵਿੰਗਰ ਗੈਰੇਥ ਬੈਲ ਨੇ ਕਦੇ ਵੀ ਉਨ੍ਹਾਂ ਨੂੰ ਕਲੱਬ ਛੱਡ ਕੇ ਜਾਣ ਬਾਰੇ ਨਹੀਂ ਕਿਹਾ। ਬੈਲ ਦੇ ਜ਼ਖ਼ਮੀ ਹੋਣ ਕਾਰਨ ਲੰਬੇ ਸਮੇਂ ਤੱਕ ਰੀਅਲ ਦੇ ਲਈ ਨਹੀਂ ਖੇਡੇ ਅਤੇ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਚੀਨ ਦੇ ਕਲੱਬ ਜਿਆਂਗਸੂ ਸੁਨਿੰਗ ਨਾਲ ਜੁੜ ਵਾਲੇ ਸਨ। ਹਾਲਾਂਕਿ, ਰੀਅਲ ਨੇ ਚੀਨੀ ਕਲੱਬ ਤੋਂ ਤਬਾਦਲੇ ਦੀ ਫ਼ੀਸ ਮੰਗੀ ਜਿਸ ਕਾਰਨ ਬੈਲ ਸਪੈਨਿਸ਼ ਕਲੱਬ ਨੂੰ ਛੱਡ ਕੇ ਨਹੀਂ ਜਾ ਸਕੇ।
ਮੀਡਿਆ ਰਿਪੋਰਟਾਂ ਮੁਤਾਬਕ ਜਿਦਾਨ ਦੇ ਹਵਾਲੇ ਤੋਂ ਲਿਖਿਆ ਗਿਆ ਕਿ ਉਹ ਜਦ ਟ੍ਰੇਨਿੰਗ ਕਰ ਸਕਦੇ ਹਨ ਉਦੋਂ ਟ੍ਰੇਨਿੰਗ ਕਰਦੇ ਹਨ ਅਤੇ ਜਦੋਂ ਖੇਡ ਸਕਦੇ ਹਨ ਉਦੋਂ ਖੇਡਦੇ ਹਨ। ਵੈਸੇ ਉਨ੍ਹਾਂ ਨੇ ਬਹੁਤ ਸਾਰੇ ਮੈਚ ਖੇਡੇ ਹਨ ਅਤੇ ਮੈਨੂੰ ਕਦੇ ਵੀ ਕਲੱਬ ਛੱਡਣ ਬਾਰੇ ਗੱਲ ਨਹੀਂ ਕਹੀ।
ਜਿਦਾਨ ਨੇ ਅੱਗੇ ਕਿਹਾ ਕਿ ਬੈਲ ਇੱਕ ਅਜਿਹੇ ਖਿਡਾਰੀ ਹਨ ਜੋ ਬਹੁਤ ਮਿਹਨਤ ਕਰਦੇ ਹਨ ਅਤੇ ਵਧੀਆ ਢੰਗ ਨਾਲ ਟ੍ਰੇਨਿੰਗ ਕਰਦੇ ਹਨ। ਉਹ ਕਲੱਬ ਅਤੇ ਟੀਮ ਲਈ ਬਹੁਤ ਮਹੱਤਵਪੂਰਨ ਹਨ। ਜਦ ਉਹ 100 ਫ਼ੀਸਦੀ ਫ਼ਿੱਟ ਹੋਣਗੇ ਉਦੋਂ ਖੇਡਣਗੇ।
ਬੈਲ ਸੰਤਬਰ 2013 ਵਿੱਚ ਇੰਗਲਿਸ਼ ਕਲੱਬ ਟਾਟੇਨਹਮ ਤੋਂ ਰੀਅਲ ਵਿੱਚ ਸ਼ਾਮਲ ਹੋਏ ਸਨ।
ਦੇਖੋ : VIDEO: ਜਦੋਂ ਸੰਸਦ ਦੇ ਬਾਹਰ ਅਚਾਨਕ ਫੁੱਟਬਾਲ ਖੇਡਣ ਲੱਗੇ ਇਹ ਸੰਸਦ ਮੈਂਬਰ