ਗੁਵਾਹਾਟੀ: ਨਾਰਥਈਸਟ ਯੂਨਾਈਟਡ ਐਫ.ਸੀ ਹੀਰੋ ਇੰਡੀਅਨ ਸੁਪਰ ਲੀਗ ਦੇ 6ਵੇਂ ਸੀਜ਼ਨ ਵਿੱਚ ਅੱਜ ਇੰਦਰਾ ਗਾਂਧੀ ਐਥਲੇਟਿਕ ਸਟੇਡੀਅਮ ਵਿੱਚ ਜਮਸ਼ੇਦਪੁਰ ਐਫ.ਸੀ ਦੀ ਮੇਜ਼ਬਾਨੀ ਕਰਨਗੇ। ਹਾਈਲੈਂਡਜ਼ ਦੇ ਨਾਂਅ ਨਾਲ ਮਸ਼ਹੂਰ ਨਾਰਥਈਸਟ ਨੂੰ ਇਸ ਸੀਜ਼ਨ ਵਿੱਚ ਪਿਛਲੀ ਜਿੱਤ 6 ਨਵੰਬਰ 2019 ਨੂੰ ਹੈਦਰਾਬਾਦ ਐਫ.ਸੀ ਦੇ ਖ਼ਿਲਾਫ਼ ਮਿਲੀ ਸੀ। ਉਸ ਤੋਂ ਬਾਅਦ ਤੋਂ ਟੀਮ ਨੇ 4 ਡਰਾਅ ਖੇਡੇ ਤੇ 6 ਮੈਚ ਹਾਰ ਗਏ। ਕੋਚ ਰਾਬਰਟ ਜਰਨੀ ਆਪਣੀ ਟੀਮ ਦੇ ਪਾਸਿੰਗ ਤੋਂ ਨਿਰਾਸ਼ ਸਨ। ਟੀਮ 14 ਮੈਚਾਂ ਵਿੱਚ ਦੋ ਜਿੱਤ ਦੇ ਨਾਲ 12 ਅੰਕ ਲੈ ਕੇ ਨੌਵੇਂ ਨੰਬਰ ਉੱਤੇ ਹੈ।
ਹੋਰ ਪੜ੍ਹੋ: U19 WC: ਫਾਈਨਲ ਵਿੱਚ ਜਿੱਤ ਦੇ ਬਾਅਦ ਬੰਗਲਾਦੇਸ਼ ਦੇ ਖਿਡਾਰੀਆਂ ਨੇ ਭਾਰਤੀ ਖਿਡਾਰੀਆਂ ਨਾਲ ਕੀਤੀ ਧੱਕਾ ਮੁੱਕੀ
ਵਿਦੇਸ਼ੀ ਖਿਡਾਰੀਆਂ ਵਿੱਚ ਸਾਈਮਨ ਪੂਰੀ ਤਰ੍ਹਾਂ ਨਾਲ ਭਾਰਤੀ ਹਾਲਾਤਾਂ ਤੋਂ ਜਾਣੂ ਨਹੀਂ ਹੋਏ ਹਨ। ਜਦਕਿ ਐਂਡੀ ਕੋਂਗ ਦੇ ਲਈ ਵੀ ਕਾਫ਼ੀ ਮੁਸ਼ਕਿਲ ਰਿਹਾ ਹੈ। ਇਸ ਦੇ ਨਾਲ ਹੀ ਮਾਰਟਿਨ ਨੇ ਇਸ ਸੀਜ਼ਨ ਵਿੱਚ 1107 ਮਿੰਟ ਵਿੱਚ ਹੁਣ ਤੱਕ ਇੱਕ ਵੀ ਗੋਲ ਨਹੀਂ ਕੀਤਾ ਹੈ।
ਜਮਸ਼ੇਦਪੁਰ ਐਫ.ਸੀ ਦੇ ਲਈ ਇੱਕ ਅੱਗਲ ਹੀ ਸਮੱਸਿਆ ਹੈ। ਟੀਮ ਨੇ ਸੀਜ਼ਨ ਦੀ ਚੰਗੀ ਸ਼ੁਰੂਆਤ ਕੀਤੀ ਸੀ ਤੇ ਘਰ ਵਿੱਚ ਲਗਾਤਾਰ ਦੋ ਮੈਚ ਜਿੱਤੇ ਸਨ। ਪਰ ਇਸ ਦੇ ਬਾਅਦ ਪਿਤੀ ਤੇ ਸਰਜੀਓ ਕੈਸਟਲ ਨੂੰ ਸੱਟ ਲੱਗਣ ਕਾਰਨ ਟੀਮ ਗੋਲ ਕਰਨ ਲਈ ਸੰਘਰਸ਼ ਕਰਦੀ ਨਜ਼ਰ ਆਈ।
ਜਮਸ਼ੇਦਪੁਰ ਨੂੰ ਆਪਣੇ ਪਿਛਲੇ ਮੈਚ ਵਿੱਚ ਮੇਜ਼ਬਾਨ ਮੁੰਬਈ ਸਿਟੀ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਮਸ਼ੇਦਪੁਰ 15 ਮੈਚਾਂ ਵਿੱਚ 4 ਜਿੱਤ ਤੇ 4 ਹੀ ਡਰਾਅ ਦੇ ਨਾਲ 16 ਅੰਕ ਲੈ ਕੇ 7ਵੇਂ ਨੰਬਰ ਉੱਤੇ ਹੈ।