ETV Bharat / sports

ISL-6: ਓੜੀਸ਼ਾ ਅਤੇ ਕੇਰਲ ਵਿਚਕਾਰ ਮੁਕਾਬਲਾ 0-0 ਨਾਲ ਡਰਾਅ - ਓੜੀਸ਼ਾ ਐਫ਼ਸੀ

ਜਾਰੀ ਇੰਡੀਅਨ ਸੁਪਰ ਲੀਗ ਵਿੱਚ ਕੋਚੀ ਵਿੱਚ ਓੜੀਸ਼ਾ ਐੱਫ਼ ਸੀ ਅਤੇ ਕੇਰਲਾ ਬਲਾਸਟਰਜ਼ ਐਫ਼ਸੀ ਵਿਚਕਾਰ ਮੁਕਾਬਲਾ ਹੋਇਆ। ਇਹ ਮੁਕਾਬਲਾ 0-0 ਨਾਲ ਡਰਾਅ ਰਿਹਾ।

ISL-6: ਓੜੀਸ਼ਾ ਅਤੇ ਕੇਰਲ ਵਿਚਕਾਰ ਮੁਕਾਬਲਾ 0-0 ਨਾਲ ਡਰਾਅ
author img

By

Published : Nov 8, 2019, 11:50 PM IST

ਕੋਚੀ : ਓੜੀਸ਼ਾ ਐੱਫ਼ਸੀ ਨੇ ਸ਼ੁੱਕਰਵਾਰ ਨੂੰ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ 6ਵੇਂ ਸੀਜ਼ਨ ਵਿੱਚ ਕੇਰਲਾ ਬਲਾਸਟਰਜ਼ ਐੱਫ਼ਸੀ ਨੂੰ ਉਸ ਦੇ ਘਰ ਜਵਾਹਰ ਲਾਲ ਨਹਿਰੂ ਸਟੇਡਿਅਮ ਵਿੱਚ ਖੇਡੇ ਗਏ ਮੈਚ ਵਿੱਚ ਜਿੱਤ ਹਾਸਲ ਕਰਨ ਤੋਂ ਰੋਕ ਦਿੱਤਾ। ਦੋਵੇਂ ਟੀਮਾਂ ਵਿਚਕਾਰ ਇਹ ਮੈਚ ਗੋਲ ਤੋਂ ਬਿਨਾਂ ਡਰਾਅ ਰਿਹਾ। ਇਸ ਡਰਾਅ ਨਾਲ ਕੇਰਲਾ ਅਤੇ ਓੜੀਸ਼ਾ ਦੋਵਾਂ ਦੇ ਖ਼ਾਤੇ ਵਿੱਚ ਇੱਕ-ਇੱਕ ਅੰਕ ਆਏ ਅਤੇ ਹੁਣ ਦੋਵੇਂ ਹੀ ਟੀਮਾਂ ਦੇ 4-4 ਮੈਚਾਂ ਨਾਲ 4-4 ਅੰਕ ਹੋ ਗਏ ਹਨ। ਦੋਵੇਂ ਹੀ ਟੀਮਾਂ ਦਾ ਇਸ ਸੀਜ਼ਨ ਵਿੱਚ ਇਹ ਪਹਿਲਾ ਡਰਾਅ ਹੈ।

ਦੋ ਵਾਰ ਫ਼ਾਇਨਲ ਵਿੱਚ ਥਾਂ ਬਣਾਉਣ ਵਾਲੀ ਕੇਰਲਾ ਬਲਾਸਟਰਜ਼ ਨੇ ਪਹਿਲੇ ਹਾਫ਼ ਵਿੱਚ ਵਧੀਆ ਖੇਡ ਖੇਡਿਆ। ਹਾਲਾਂਕਿ ਉਹ ਬਦਕਿਸਮਤ ਵੀ ਰਹੀ ਕਿਉਂਕਿ ਪਹਿਲੇ ਹਾਫ਼ ਵਿੱਚ ਉਸ ਨੂੰ ਪੈਨਲਟੀ ਨਹੀਂ ਮਿਲੀ। ਓੜੀਸ਼ਾ ਨੇ ਵੀ ਪਹਿਲੇ ਹਾਫ਼ ਵਿੱਛ ਕੁੱਝ ਮੌਕੇ ਬਣਾਏ, ਪਰ ਉਹ ਵੀ ਵਾਧਾ ਨਾ ਕਰ ਸਕੀ। ਦੋਵੇਂ ਹੀ ਟੀਮਾਂ ਨੇ ਪਹਿਲੇ ਹਾਫ਼ ਵਿੱਚ 2-2 ਬਦਲਾਅ ਕੀਤੇ ਕਿਉਂਕਿ ਉਸ ਦੇ ਜ਼ਿਆਦਾਤਰ ਖਿਡਾਰੀ ਇਸ ਹਾਫ਼ ਵਿੱਚ ਜ਼ਖ਼ਮੀ ਹੋ ਗਏ।

ਓੜੀਸ਼ਾ ਅਤੇ ਕੇਰਲ ਵਿਚਕਾਰ ਮੁਕਾਬਲਾ
ਓੜੀਸ਼ਾ ਅਤੇ ਕੇਰਲ ਵਿਚਕਾਰ ਮੁਕਾਬਲਾ

ਮੇਜ਼ਬਾਨ ਕੇਰਲਾ ਬਲਾਸਟਰਜ਼ ਨੇ ਮੈਚ ਸ਼ੁਰੂ ਹੁੰਦੇ ਹੀ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ। ਕੇਰਲਾ ਤੋਂ ਬਾਅਦ ਓੜੀਸ਼ਾ ਨੇ ਵੀ 28ਵੇਂ ਮਿੰਟ ਵਿੱਚ ਮੈਚ ਦਾ ਆਪਣਾ ਪਹਿਲਾ ਬਦਲਾਅ ਕੀਤਾ।

35ਵੇਂ ਮਿੰਟ ਵਿੱਚ ਕੇਰਲਾ ਬਲਾਸਟਜ਼ ਦੇ ਸਹਿਲ ਅਬਦੁੱਲ ਸਮਦ ਓੜੀਸ਼ਾ ਨੇ 3 ਖਿਡਾਰੀਆਂ ਨੂੰ ਛੂੰਹਦੇ ਹੋਏ ਬਾਲ ਨੂੰ ਜਾਲ ਵੱਲ ਲੈ ਕੇ ਵਧੇ, ਪਰ ਨਾਰਾਇਣ ਦਾਸ ਨੇ ਉਸ ਨੂੰ ਜਾਲ ਦੇ ਅੰਦਰ ਪਾ ਦਿੱਤਾ।
ਕੇਰਨਾ ਨੇ ਇਸ ਉੱਤੇ ਪੈਨਲਟੀ ਦੀ ਮੰਗ ਕੀਤੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਇਹ ਪੈਨਲਟੀ ਹੈ, ਪਰ ਉਸ ਦੀ ਇਹ ਮੰਗ ਖ਼ਾਰਜ਼ ਕਰ ਦਿੱਤੀ ਗਈ।

42ਵੇਂ ਮਿੰਟ ਵਿੱਚ ਓੜੀਸ਼ਾ ਕੋਲ ਅੱਗੇ ਵੱਧਣ ਦਾ ਮੌਕਾ ਆਇਆ। ਜੈਰੀ ਨੇ ਨੰਦਕੁਮਾਰਨੂੰ ਬਾਲ ਥਮਾਈ, ਪਰ ਉਸ ਦਾ ਇਹ ਕਿੱਕ ਬਾਹਰ ਚਲੀ ਗਈ।
ਪਹਿਲੇ ਹਾਫ਼ ਵਿੱਚ ਪੰਜ ਮਿੰਟ ਦਾ ਵਾਧੂ ਸਮਾਂ ਜੋੜਿਆ ਗਿਆ ਅਤੇ ਦੋਵੇਂ ਟੀਮਾਂ ਵਿੱਚੋਂ ਕੋਈ ਵੀ ਅੱਗੇ ਨਾ ਆ ਸਕਿਆ।

ਦੂਸਰੇ ਹਾਫ਼ ਦੇ ਸ਼ੁਰੂ ਹੁੰਦੇ ਹੀ ਓੜੀਸ਼ਾ ਦੇ ਕਪਤਾਨ ਮਾਰਕਸ ਤੇਬਰ ਦੀ ਥਾਂ ਮਾਰਟਿਨ ਗਉਡੇਜ ਮੈਦਾਨ ਉੱਤੇ ਆਏ। ਇਸ ਦੇ 10 ਮਿੰਟਾਂ ਬਾਅਦ ਤੱਕ ਵੀ ਦੋਵਾਂ ਵਿੱਚੋਂ ਕੋਈ ਵੀ ਟੀਮ ਗੋਲ ਕਰਨ ਦੇ ਮੌਕੇ ਨਹੀਂ ਬਣਾ ਸਕੀ।

58ਵੇਂ ਮਿੰਟ ਵਿੱਚ ਓੜੀਸ਼ਾ ਕੋਲ ਖ਼ਾਤਾ ਖੋਲ੍ਹਣ ਦਾ ਇੱਕ ਵਧੀਆ ਮੌਕਾ ਆਇਆ। ਜੈਰੀ ਨੂੰ ਰਾਇਟ ਫਲੈਂਕ ਤੋਂ ਇੱਕ ਵਧੀਆ ਪਾਸ ਮਿਲਿਆ ਅਤੇ ਉਨ੍ਹਾਂ ਨੇ ਇਸ ਨੂੰ ਨੰਦਕੁਮਾਰ ਸੀਕਰ ਵੱਲ ਵਧਾਇਆ, ਪਰ ਨੰਦਕੁਮਾਰ ਦਾ ਇਹ ਸ਼ਾਟ ਗੋਲ ਪੋਸਟ ਦੇ ਬਿਲਕੁੱਲ ਪਾਸੇ ਤੋਂ ਲੰਘ ਗਿਆ ਅਤੇ ਓੜੀਸ਼ਾ ਇਸ ਸੁਨਹਿਰੀ ਮੌਕੇ ਨੂੰ ਗੁਆ ਬੈਠੀ।

67ਵੇਂ ਮਿੰਟ ਵਿੱਚ ਇੱਕ ਵਾਰ ਫ਼ਿਰ ਤੋਂ ਕੇਰਲਾ ਬਲਾਸਟਰਜ਼ ਦੀ ਪੈਨਲਟੀ ਦੀ ਮੰਗ ਨੂੰ ਰੈਫ਼ਰੀ ਵੱਲੋਂ ਖ਼ਾਰਿਜ਼ ਕਰ ਦਿੱਤਾ ਗਿਆ। ਮੇਜ਼ਬਾਨ ਟੀਮ ਦੇ ਪ੍ਰਸ਼ਾਂਤ ਦੇ ਸ਼ਾਟ ਨੂੰ ਓੜੀਸ਼ਾ ਦੇ ਖਿਡਾਰੀ ਨਾਰਾਇਣ ਦਾਸ ਵੱਲੋਂ ਬਲਾਕ ਕੀਤੇ ਜਾਣ ਦੇ ਸਮੇਂ ਕੇਰਲਾ ਨੂੰ ਅਜਿਹਾ ਲੱਗਿਆ ਕਿ ਗੇਂਦ ਦਾਸ ਦੀ ਕੂਹਣੀ ਨੂੰ ਛੂਹ ਕੇ ਨਿਕਲੀ ਹੈ ਅਤੇ ਉਸ ਨੇ ਪੈਨਲਟੀ ਦੀ ਮੰਗ ਕੀਤੀ, ਪਰ ਰੈਫ਼ਰੀ ਨੇ ਇਸ ਵਾਰ ਵੀ ਮੇਜ਼ਬਾਨ ਟੀਮ ਦੀ ਮੰਗ ਨੂੰ ਠੁਕਰਾ ਦਿੱਤਾ।

ਮੈਚ ਵਿੱਚ 75ਵੇਂ ਮਿੰਟ ਗੁਜ਼ਰ ਜਾਣ ਤੋਂ ਬਾਅਦ ਵੀ ਬਾਕੀ ਸਮਾਂ ਕੇਰਲਾ ਲਈ ਕਾਫ਼ੀ ਮਹੱਤਵਪੂਰਨ ਹੋ ਗਿਆ ਕਿਉਂਕਿ ਟੀਮ ਨੇ ਪਿਛਲੇ 4 ਗੋਲਾਂ ਵਿੱਚੋਂ 2 ਗੋਲ ਮੈਚ ਦੇ 75ਵੇਂ ਮਿੰਟ ਦੇ ਬਾਅਦ ਹੀ ਖਾਏ ਹਨ। 78ਵੇਂ ਮਿੰਟ ਵਿੱਚ ਕੇਰਲਾ ਨੇ ਮੈਚ ਵਿੱਚ ਆਪਣਾ ਅੰਤਿਮ ਬਦਲਾਅ ਕੀਤਾ ਅਤੇ ਉਸ ਨੇ ਮੁਹੰਮਦ ਰਫ਼ੀ ਨੂੰ ਬਾਹਰ ਭੇਜ ਕੇ ਬਾਥੋਮੋਰਲੋਵ ਓਗਬੇਚੇ ਨੇ ਮੈਦਾਨ ਉੱਤੇ ਬੁਲਾਇਆ।

ਨਾਇਜ਼ੀਰੀਅਨ ਫ਼ਾਰਵਰਡ ਓਗਬੇਚੇ ਨੇ ਜਿਵੇਂ ਹੀ ਮੈਦਾਨ ਉੱਤੇ ਕਦਮ ਰੱਖਿਆ ਸਟੇਡਿਅਮ ਵਿੱਚ ਮੌਜੂਦ ਲਗਭਗ 20 ਹਜ਼ਾਰ ਦਰਸ਼ਕਾਂ ਨੇ ਸ਼ਾਨਦਾਰ ਤਰੀਕੇ ਨਾਲ ਉਸ ਦਾ ਸਵਾਗਤ ਕੀਤਾ।

86ਵੇਂ ਮਿੰਟ ਵਿੱਚ ਕੇਰਲਾ ਨੇ ਲਗਭਗ ਪਹਿਲਾ ਗੋਲ ਕੀਤਾ ਸੀ, ਪਰ ਓੜੀਸ਼ਾ ਦੇ ਗੋਲਕੀਪਰ ਫ਼ਰਾਂਸਿਸਕੋ ਡੋਰੋਂਸੋ ਨੇ ਸ਼ਾਨਦਾਰ ਬਚਾ ਕਰ ਕੇ ਕੇਰਲਾ ਨੂੰ ਅੰਕ ਵੰਡਣ ਉੱਤੇ ਮਜ਼ਬੂਰ ਕਰ ਦਿੱਤਾ। ਮੈਚ ਵਿੱਚ ਨਿਰਧਾਰਿਤ ਸਮੇਂ ਤੱਕ ਵੀ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ ਅਤੇ ਮੁਕਾਬਲੇ ਗੋਲ ਤੋਂ ਬਿਨਾਂ ਡਰਾਅ ਰਿਹਾ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.