ETV Bharat / sports

ISL-6 : ਮੁੰਬਈ ਨੇ ਹੈਦਰਾਬਾਦ ਨੂੰ ਹਰਾ ਕੇ ਘਰ ਵਿੱਚ ਹੀ ਖੋਲਿਆ ਖ਼ਾਤਾ - Hyderabad vs mumbai, isl

ਆਈਐੱਸਐੱਲ ਵਿੱਚ ਐਤਵਾਰ ਨੂੰ ਮੁੰਬਈ ਸਿਟੀ ਐੱਫ਼ਸੀ ਨੇ ਮੋਦੂ ਸੋਗੂ ਦੇ ਦੋ ਗੋਲਾਂ ਦੇ ਦਮ ਉੱਤ ਹੈਦਰਾਬਾਦ ਐੱਫ਼ਸੀ ਨੂੰ ਹਰਾ ਕੇ ਘਰ ਵਿੱਚ ਹੀ ਆਪਣੀ ਪਹਿਲੀ ਜਿੱਤ ਦਰਜ ਕੀਤੀ।

ISL 6
ISL-6 : ਮੁੰਬਈ ਨੇ ਹੈਦਰਾਬਾਦ ਨੂੰ ਹਰਾ ਕੇ ਘਰ ਵਿੱਚ ਹੀ ਖੋਲਿਆ ਖ਼ਾਤਾ
author img

By

Published : Dec 29, 2019, 11:58 PM IST

ਮੁੰਬਈ: ਦੂਸਰੇ ਹਾਫ਼ ਵਿੱਚ ਸਾਰਥਕ ਗੋਲੁਈ ਨੂੰ ਦੂਸਰੀ ਵਾਰ ਪੀਲਾ ਕਾਰਡ ਦਿੱਤੇ ਜਾਣ ਤੋਂ ਬਾਅਦ 10 ਖਿਡਾਰੀਆਂ ਨਾਲ ਖੇਡ ਰਹੀ ਮੁੰਬਈ ਸਿਟੀ ਐੱਫ਼ਸੀ ਨੇ ਐਤਵਾਰ ਨੂੰ ਇੰਡੀਅਨ ਸੁਪਰ ਲੀਗ ਦੇ 6ਵੇਂ ਸੀਜ਼ਨ ਵਿੱਚ ਆਪਣੇ ਹੀ ਘਰ ਮੁੰਬਈ ਫ਼ੁੱਟਬਾਲ ਐਰੇਨਾ ਵਿੱਚ ਹੈਦਰਾਬਾਦ ਐੱਫ਼ਸੀ ਨੂੰ 2-1 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਮੁੰਬਈ ਲਈ ਦੋਵੇਂ ਗੋਲ ਮੋਦੂ ਸੋਗੂ ਨੇ ਕੀਤੇ। ਇਸ ਜਿੱਤ ਦੇ ਨਾਲ ਮੁੰਬਈ ਨੂੰ ਚੌਥੇ ਸਥਾਨ ਉੱਤੇ ਪਹੁੰਚਾ ਦਿੱਤਾ ਹੈ। ਉਸ ਦੇ ਹੁਣ 10 ਮੈਚਾਂ ਵਿੱਚ 16 ਅੰਕ ਹੋ ਗਏ ਹਨ।

ISL 6
ਆਈਐੱਸਐੱਲ ਦੀ ਟਵੀਟ।

ਮਾਇਆਨਗਰੀ ਦੇ ਦਰਸ਼ਕ ਆਪਣੀ ਟੀਮ ਤੋਂ ਜਿਸ ਪ੍ਰਦਰਸ਼ਨ ਦੀ ਖ਼ੁਆਇਸ਼ ਲੈ ਕੇ ਆਏ ਸਨ ਉਸ ਦੀ ਝਲਕ ਉਨ੍ਹਾਂ ਨੇ 6ਵੇਂ ਮਿੰਟ ਵਿੱਚ ਹੀ ਮਿਲ ਗਈ। ਮੁੰਬਈ ਦੇ ਸਟਾਰ ਖਿਡਾਰੀ ਮੋਦੂ ਸੋਗੂ ਨੇ ਇਸ ਮਿੰਟ ਵਿੱਚ ਟੀਮ ਦਾ ਖ਼ਾਤਾ ਖੋਲ ਉਸ ਨੂੰ 1-0 ਨਾਲ ਮੋਹਰੀ ਕਰ ਦਿੱਤਾ।

ਸ਼ੁਰੂਆਤ ਸ਼ੁਭਾਸ਼ੀਸ਼ ਬੋਸ ਦੇ ਕੋਲੋਂ ਹੋਈ ਜਿਸ ਨਾਲ ਗੇਂਦ ਕਾਰਲੋਸ ਡਿਆਗੋ ਕੋਲ ਚਲੀ ਗਈ। ਕੁੱਝ ਦੂਰ ਤੱਕ ਉਹ ਗੇਂਦ ਨੂੰ ਅੱਗੇ ਲੈ ਕੇ ਵੱਧੇ ਅਤੇ ਮੌਕਾ ਦੇਖਦੇ ਹੀ ਉਨ੍ਹਾਂ ਨੇ ਸੋਗੂ ਨੂੰ ਗੇਂਦ ਦੇ ਦਿੱਤੀ। ਖ਼ਾਲੀ ਪਏ ਨੈੱਟ ਵਿੱਚ ਸੋਗੂ ਨੇ ਗੇਂਦ ਨੂੰ ਪਹੁੰਚਾ ਦਿੱਤਾ ਅਤੇ ਮੇਜ਼ਬਾਨ ਟੀਮ ਦੇ ਦਰਸ਼ਕ ਝੂਮਣ ਲੱਗੇ। 3 ਮਿੰਟਾਂ ਬਾਅਦ ਕਾਰਲੋਸ ਦੇ ਕੋਲ ਵੀ ਮੇਜ਼ਬਾਨ ਟੀਮ ਲਈ ਗੋਲ ਕਰਨ ਦਾ ਮੌਕਾ ਆਇਆ। ਇਸ ਵਾਰ ਹਾਲਾਂਕਿ ਕਮਲਜੀ ਨੇ ਉਸ ਦੀ ਕੋਸ਼ਿਸ਼ ਨੂੰ ਪੂਰਾ ਨਹੀਂ ਹੋਣ ਦਿੱਤਾ।

ISL 6
ਮੁੰਬਈ ਸਿਟੀ ਐਫ਼ਸੀ ਬਨਾਮ ਹੈਦਰਾਬਾਦ ਐਫ਼ਸੀ

ਉੱਧਰ ਦਬਾਅ ਵਿੱਚ ਆਈ ਹੈਦਰਾਬਾਦ 14ਵੇਂ ਮਿੰਟ ਵਿੱਚ ਬਰਾਬਰੀ ਦਾ ਮੌਕਾ ਗੁਆ ਕੇ ਹੋਰ ਬੇਧੜਕ ਹੋ ਗਈ। ਉਸ ਨੇ ਹਾਲਾਂਕਿ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ 23ਵੇਂ ਮਿੰਟ ਵਿੱਚ ਫ਼ਿਰ ਉਸ ਨੂੰ ਮੌਕਾ ਮਿਲਿਆ। ਇਸ ਵਾਰ ਵੀ ਮੇਜ਼ਬਾਨ ਟੀਮ ਸਫ਼ਲ ਨਹੀਂ ਹੋ ਸਕੀ। ਇੱਥੇ ਹੈਦਰਾਬਾਦ ਨੂੰ ਕਾਰਨਰ ਮਿਲਿਆ ਜਿਸ ਉੱਤੇ ਬੋਬੋ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਜੋ ਅਸਫ਼ਲ ਰਿਹਾ।

ਪਹਿਲੇ ਹਾਫ਼ ਦੇ ਆਖ਼ਰੀ ਦੇ 10 ਮਿੰਟਾਂ ਵਿੱਚ ਹੈਦਰਾਬਾਦ ਦੇ ਖਿਡਾਰੀਆਂ ਨੇ ਮੁੰਬਈ ਦੇ ਡਿਫੈਂਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਗੋਲ ਨਹੀਂ ਕਰ ਸਕੇ। ਮੁੰਬਈ ਨੇ ਪਹਿਲੇ ਹਾਫ਼ ਦਾ ਅੰਤ 1-0 ਨਾਲ ਹੀ ਕੀਤਾ।

52ਵੇਂ ਮਿੰਟ ਵਿੱਚ ਤਾਂ ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ। ਜਾਇਲਸ ਬਾਰਨੇਸ ਨੇ ਲੈਫ਼ਟ ਫਲੈਂਕ ਤੋਂ ਫ੍ਰੀ ਕਿੱਕ ਲਈ, ਜੋ ਸ਼ੰਕਰ ਦੇ ਕੋਲ ਗਈ। ਸ਼ੰਕਰ ਨੇ ਹੇਡਰ ਤੋਂ ਉਸ ਨੂੰ ਆਦਿਲ ਦੇ ਕੋਲ ਭੇਜ ਦਿੱਤਾ। ਗੇਂਦ ਬੋਬੋ ਦੇ ਕੋਲ ਪਹੁੰਚੀ ਜਿਸ ਨੇ ਉਸ ਨੂੰ ਖ਼ਾਲੀ ਨੈਟ ਵੱਲ ਧੱਕ ਦਿੱਤਾ। ਹੈਦਰਾਬਾਦ ਦੇ ਖ਼ਾਤੇ ਵਿੱਚ ਗੋਲ ਆ ਹੀ ਰਿਹਾ ਸੀ ਕਿ ਗੇਂਦ ਉਸ ਦੇ ਖਿਡਾਰੀ ਮੈਥਿਊ ਕਿਲਗਾਲੋਨ ਦੀ ਪਿੱਠ ਨਾਲ ਟਕਰਾਈ ਅਤੇ ਮੁੰਬਈ ਦੇ ਡਿਫੈਂਸ ਨੇ ਉਸ ਨੂੰ ਕਲੀਅਰ ਕਰ ਦਿੱਤਾ।

ਇੱਥੋਂ ਹੈਦਰਾਬਾਦ ਲੈਅ ਫੜਦੀ ਦਿੱਖੀ ਸੀ ਪਰ ਮੁੰਬਈ ਨੂੰ ਝਟਕਾ ਲੱਗਿਆ ਸੀ ਕਿਉਂਕਿ ਰੈਫ਼ਰੀ ਨੇ ਅਗਲੇ ਹੀ ਮਿੰਟ ਸਾਰਥਕ ਨੂੰ ਇਸ ਮੈਚ ਵਿੱਚ ਦੂਸਰੀ ਵਾਰ ਪੀਲਾ ਕਾਰਡ ਦਿਖਾਇਆ ਸੀ ਜੋ ਰੈੱਡ ਕਾਰਡ ਵਿੱਚ ਬਦਲ ਗਿਆ ਸੀ। ਇਸੇ ਕਾਰਨ ਮੁੰਬਈ ਹੁਣ 10 ਖਿਡਾਰੀਆਂ ਦੇ ਨਾਲ ਖੇਡ ਰਹੀ ਸੀ। 70ਵੇਂ ਮਿੰਟ ਵਿੱਚ ਫ਼ਿਰ ਮੁੰਬਈ ਦੇ ਖਿਡਾਰੀ ਐਨਗੋਈ ਨੂੰ ਪੀਲਾ ਕਾਰਡ ਮਿਲਿਆ। ਮੁੰਬਈ ਦੇ ਕੋਚ ਨੇ ਇਸ ਵਾਰ ਰਿਸਕ ਨਹੀਂ ਲਿਆ ਅਤੇ ਸ਼ੌਵਿਕ ਚੱਕਰਵਰਤੀ ਨੂੰ ਮੈਦਾਨ ਉੱਤੇ ਭੇਜ ਦਿੱਤਾ।

ਮੁੰਬਈ ਫ਼ਿਰ ਵੀ ਕਮਜ਼ੋਰ ਨਹੀਂ ਹੋਈ ਅਤੇ ਸੋਗੂ ਨੇ 78ਵੇਂ ਮਿੰਟ ਵਿੱਚ ਉਸ ਦੇ ਖ਼ਾਤੇ ਵਿੱਚ ਦੂਸਰਾ ਗੋਲ ਕਰ ਦਿੱਤਾ। ਇਸ ਵਾਰ ਬਿਘਾਨੰਦਾ ਸਿੰਘ ਨੇ ਇਸ ਗੋਲ ਵਿੱਚ ਉਸ ਦੀ ਮਦਦ ਕੀਤੀ। ਸਿੰਘ ਨੇ ਸੋਗੂ ਨੂੰ ਏਰੀਅਲ ਸ਼ਾਟ ਦਿੱਤਾ ਜਿਸ ਉੱਤੇ ਉਸਨੇ ਵਧੀਆ ਤਰੀਕੇ ਨਾਲ ਹੈਦਰਾਬਾਦ ਦੇ ਗੋਲਕੀਪਰ ਕਮਲਜੀਤ ਨੂੰ ਬੀਟ ਕਰ ਕੇ ਸਕੋਰ 2-0 ਕਰ ਦਿੱਤਾ।

ਹੈਦਰਾਬਾਦ ਦੀ ਕਿਸਮਤ ਦੇਰ ਨਾਲ ਹੀ ਸਹੀ ਪਰ ਜਾਗੀ ਅਤੇ ਉਸ ਨੂੰ ਗੋਲ ਕਰਨ ਦਾ ਮੌਕਾ ਮਿਲਿਆ। 81ਵੇਂ ਮਿੰਟ ਵਿੱਚ ਬੋਬੋ ਨੇ ਆਸ਼ੀਸ਼ ਰਾਏ ਦੀ ਮਦਦ ਨਾਲ ਗੇਂਦ ਗੋਲਪੋਸਟ ਵਿੱਚ ਪਾ ਹੈਦਰਾਬਾਦ ਦਾ ਖ਼ਾਤਾ ਖੋਲਿਆ। 88ਵੇਂ ਮਿੰਟ ਵਿੱਚ ਹੈਦਰਾਬਾਦ ਨੇ ਆਪਣਾ ਦੂਸਰਾ ਗੋਲ ਲਗਭਗ ਕਰ ਦਿੱਤਾ ਸੀ ਪਰ ਮੁੰਬਈ ਦੇ ਗੋਲਕੀਪਰ ਅਮਰਿੰਦਰ ਸਿੰਘ ਨੇ ਉਸ ਦੇ ਮਨਸੂਬਿਆਂ ਉੱਤੇ ਪਾਣੀ ਫ਼ੇਰ ਦਿੱਤਾ।

ਇੱਥੋਂ ਮੁੰਬਈ ਚੌਕਸ ਰਹਿ ਕੇ ਆਪਣੇ ਵਾਧੇ ਨੂੰ ਬਣਾਈ ਰੱਖਦੇ ਹੋਏ ਜਿੱਤ ਹਾਸਲ ਕਰਨ ਵਿੱਚ ਸਫ਼ਲ ਰਹੀ।

Intro:Body:

gp

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.