ETV Bharat / sports

ISL 6 : ਏਟੀਕੇ ਨੂੰ 2-1 ਨਾਲ ਹਰਾ ਕੇ ਚੋਟੀ ਉੱਤੇ ਪਹੁੰਚਿਆ ਐੱਫ਼ਸੀ ਗੋਆ - FC Goa vs ATK match report

ਆਈਐੱਸਐੱਲ ਦੇ ਛੇਵੇਂ ਸੀਜ਼ਨ ਦੇ ਮੈਚ ਵਿੱਚ ਗੋਆ ਐੱਫ਼ਸੀ ਨੇ ਏਟੀਕੇ ਨੂੰ 2-1 ਨਾਲ ਹਰਾ ਕੇ ਅੰਕ-ਤਾਲਿਕਾ ਵਿੱਚ ਪਹਿਲਾਂ ਸਥਾਨ ਹਾਸਲ ਕਰ ਲਿਆ ਹੈ।

ISL 6
ਏਟੀਕੇ ਨੂੰ 2-1 ਨਾਲ ਹਰਾ ਕੇ ਚੋਟੀ ਉੱਤੇ ਪਹੁੰਚਿਆ ਐੱਫ਼ਸੀ ਗੋਆ
author img

By

Published : Dec 15, 2019, 4:07 AM IST

ਫ਼ਾਤੋਰਦਾ : ਐੱਫ਼ਸੀ ਗੋਆ ਇੰਡੀਅਨ ਸੁਪਰ ਲੀਗ ਦੇ ਛੇਵੇਂ ਸੀਜ਼ਨ ਦੀ ਅੰਕ-ਤਾਲਿਕਾ ਵਿੱਚ ਚੋਟੀ ਉੱਤੇ ਪਹੁੰਚ ਗਿਆ ਹੈ। ਮੇਜ਼ਬਾਨ ਟੀਮ ਨੇ ਜਵਾਹਰ ਲਾਲ ਨਹਿਰੂ ਸਟੇਡਿਅਮ ਵਿੱਚ 2 ਵਾਰ ਦੇ ਚੈਂਪੀਅਨ ਏਟੀਕੇ ਐੱਫ਼ ਸੀ ਨੂੰ 2-1 ਨਾਲ ਹਰਾਉਣ ਤੋਂ ਬਾਅਦ ਪਹਿਲਾ ਸਥਾਨ ਹਾਸਲ ਕੀਤਾ। ਬੀਤੇ ਸਾਲ ਫ਼ਾਇਨਲ ਖੇਡਣ ਵਾਲੀ ਗੋਆ ਦੀ ਟੀਮ ਨੇ ਪਹਿਲੇ ਸਥਾਨ ਤੋਂ ਏਟੀਕੇ ਨੂੰ ਹਰਾਇਆ ਹੈ। ਏਟੀਕੇ ਦੇ 8 ਮੈਚਾਂ ਵਿੱਚੋਂ 14 ਅੰਕ ਹਨ ਜਦਕਿ ਗੋਆ ਦੇ ਇੰਨ੍ਹੇ ਹੀ ਮੈਚਾਂ ਵਿੱਚੋਂ 15 ਅੰਕ ਹੋ ਗਏ ਹਨ। ਗੋਆ ਦੀ ਇਹ ਚੌਥੀ ਜਿੱਤ ਹੈ। ਗੋਆ ਲਈ ਇਸ ਮੈਚ ਵਿੱਚ ਮਾਓਤੋਰਦਾ ਫ਼ਾਲ ਨੇ 60ਵੇਂ ਅਤੇ ਫੇਰਾਨ ਕੋਰੋਮਿਨਾਸ ਨੇ 66ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਏਟੀਕੇ ਲਈ ਜਾਬੀ ਜਸਟਿਨੇ ਨੇ 64ਵੇਂ ਮਿੰਟ ਵਿੱਚ ਗੋਲ ਕੀਤੇ।

ਪਹਿਲਾ ਮੱਧ ਗੋਲ ਤੋਂ ਬਿਨਾ ਰਿਹਾ। ਇਸ ਵਿੱਚ ਕੋਈ ਵੱਡਾ ਮੌਕਾ ਨਹੀਂ ਬਣਿਆ ਪਰ ਜੋ ਵੀ ਮੌਕੇ ਬਣੇ, ਉਹ ਮੇਜ਼ਬਾਨ ਐੱਫ਼ਸੀ ਗੋਆ ਦੇ ਨਾਂਅ ਰਹੇ। 7ਵੇਂ ਮਿੰਟ ਵਿੱਚ ਪ੍ਰੀਤਮ ਕੋਟਾਲ ਨੇ ਰਾਇਟ ਫਲੈਂਕ ਤੋਂ ਆਏ ਕ੍ਰਾਸ਼ ਉੱਤੇ ਵਧੀਆ ਬਚਾਅ ਕਰਦੇ ਹੋਏ ਏਟੀਕੇ ਨੂ ਪਿੱਛੇ ਕੱਢਿਆ। 35ਵੇਂ ਮਿੰਟ ਵਿੱਚ ਜੈਕੀਚੰਦ ਸਿੰਘ ਗੋਲਕੀਪਰ ਦੇ ਨਾਲ ਵਨ ਆਨ ਵਨ ਸੀ ਪਰ ਆਫ਼ਸਾਇਡ ਕਰਾਰ ਦਿੱਤੇ ਗਏ।

ਇਸੇ ਤਰ੍ਹਾਂ ਅੰਤਿਮ ਪਲਾਂ ਵਿੱਚ ਬ੍ਰੈਂਡਨ ਫਰਨਾਡਿਸ ਆਪਣੇ ਹਿੱਸੇ ਆਏ ਮੌਕਿਆਂ ਦਾ ਫ਼ਾਇਦਾ ਨਹੀਂ ਲੈ ਸਕੇ। ਗੋਆ ਨੇ ਸ਼ੁਰੂਆਤ ਤੋਂ ਹੀ ਅਟੈਕਿੰਗ ਫ਼ੁੱਟਬਾਲ ਖੇਡੀ। ਇਸੇ ਕਾਰਨ ਰਿਹਾ ਕਿ ਇਸ ਮੱਦ ਵਿੱਚ 70 ਫ਼ੀਸਦੀ ਸਮੇਂ ਤੱਕ ਗੇਂਦ ਉਸ ਦੇ ਕੋਲ ਰਹੀ ਜਦਕਿ ਉਸਨੇ ਟਾਰਗੇਟ ਉੱਤੇ 4 ਸ਼ਾਟ ਲਾਏ ਜਦਕਿ ਏਟੀਕੇ ਇੱਕ ਵੀ ਸ਼ਾਟ ਨਹੀਂ ਲਾ ਪਾਈ।

ਅਜਿਹਾ ਲੱਗ ਰਿਹਾ ਸੀ ਕਿ ਦੋਵੇਂ ਟੀਮਾਂ, ਖ਼ਾਸ ਕਰ ਕੇ ਐੱਫ਼ਸੀ ਗੋਆ ਨੇ ਮਿੱਥ ਲਿਆ ਸੀ ਕਿ ਪਹਿਲੇ ਮੱਧ ਵਿੱਚ ਗੁਆਏ ਮੌਕਿਆਂ ਨੂੰ ਉਹ ਹਰ ਹਾਲ ਵਿੱਚ ਦੂਸਰੇ ਮੱਧ ਵਿੱਚ ਬਦਲਾ ਲਵੇਗੀ। 55ਵੇਂ ਮਿੰਟ ਵਿੱਚ ਇੱਕ ਨਿਰਾਸ਼ਾਜਨਕ ਫਾਊਲ ਹੋਇਆ। ਸ਼ੇਰੀਟਨ ਫਰਨਾਡਿਸ ਨੇ ਗ਼ਲਤ ਤਰੀਕੇ ਨਾਲ ਮਾਇਕਲ ਸੂਸਾਇਰਾਜ ਨੂੰ ਡੇਗ ਦਿੱਤਾ।

ਗੋਆ ਵਿੱਚ 60ਵੇਂ ਮਿੰਟ ਵਿੱਚ ਇੱਕ ਜ਼ੋਰਦਾਰ ਹਮਲਾ ਕੀਤਾ। ਜੈਕੀਚੰਦ ਸਿੰਘ ਨੇ ਕ੍ਰਾਸ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਪ੍ਰਬੀਰ ਦਾਸ ਹੱਥ ਲਾ ਬੈਠੇ। ਇਸ ਉੱਤੇ ਗੋਆ ਨੂੰ ਫ੍ਰੀ ਕਿੱਕ ਮਿਲੀ। ਬ੍ਰੈਂਡਨ ਫਰਨਾਡਿਸ ਨੇ ਇੱਕ ਬਿਹਤਰੀਨ ਫ੍ਰੀ ਕਿੱਕ ਲਈ, ਜਿਸ ਉੱਤੇ ਹੇਡਰ ਰਾਹੀਂ ਗੋਲ ਕਰਦੇ ਹੋਏ ਮਾਉਤੋਰਦਾ ਫ਼ਾਲ ਨੇ ਗੋਆ ਨੂੰ 1-0 ਨਾਲ ਅੱਗੇ ਕਰ ਦਿੱਤਾ।

64ਵੇਂ ਮਿੰਟ ਵਿੱਚ ਸੂਸਾਇਰਾਜ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਜਾਬੀ ਜਸਟਿਨ ਨੇ ਉਸ ਦੀ ਥਾਂ ਲਈ ਅਤੇ ਆਉਂਦੇ ਹੀ ਜਸਟਿਨ ਨੇ ਇੱਕ ਬਿਹਤਰੀਨ ਗੋਲ ਕਰਦੇ ਹੋਏ ਏਟੀਕੇ ਨੂੰ ਬਰਾਬਰੀ ਉੱਤੇ ਲੈ ਆਉਂਦਾ। ਜਸਟਿਨ ਨੇ ਇਹ ਗੋਲ ਰੀਬਾਉਂਡ ਉੱਤੇ ਕੀਤਾ।

ਹੁਣ ਏਟੀਕੇ ਬਰਾਬਰੀ ਦੇ ਗੋਲ ਦਾ ਜਸ਼ਨ ਠੀਕ ਨਾਲ ਨਹੀਂ ਮਨਾ ਵੀ ਨਹੀਂ ਸਕੀ ਸੀ ਕਿ ਗੋਆ ਦੇ ਸਭ ਤੋਂ ਸਫ਼ਲ ਸਟ੍ਰਾਇਕਰ ਫੇਰਾਨ ਕੋਰੋਮਿਨਾਸ ਨੇ 66ਵੇਂ ਮਿੰਟ ਉੱਤੇ ਗੋਲ ਕਰਦੇ ਹੋਏ ਇੱਕ ਵਾਰ ਫ਼ਿਰ ਮੇਜ਼ਬਾਨ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਕੋਰੋ ਦਾ ਇਹ ਇਸ ਸੀਜ਼ਨ ਦਾ ਪਹਿਲਾ ਗੋਲ ਹੈ।

ਕੋਰੋ ਨੇ ਇਹ ਗੋਲ ਬੋਓਮੋਸ ਦੇ ਕੋਲ ਕਰ ਦਿੱਤਾ। ਇਸ ਵਿੱਚ ਬ੍ਰੈਂਡਨ ਦੀ ਵੀ ਅਹਿਮ ਭੂਮਿਕਾ ਰਹੀ। ਬ੍ਰੈਂਡਨ ਨੇ ਹੀ ਸਹੀ ਸਮੇਂ ਉੱਤੇ ਬੋਓਮੋਸ ਨੂੰ ਰਾਇਟ ਫਲੈਂਕ ਉੱਤੇ ਵਧੀਆ ਪਾਸ ਦਿੱਤਾ ਸੀ, ਜਿਸ ਨੂੰ ਉਸ ਨੇ ਕੋਰੋ ਦੇ ਹਵਾਲ ਕੀਤਾ ਸੀ। ਇਸ ਤਰ੍ਹਾਂ 6 ਮਿੰਟਾਂ ਵਿੱਚ ਹੋਏ 3 ਗੋਲਾਂ ਨੇ ਮੈਚ ਵਿੱਚ ਰੁਮਾਂਚ ਲਿਆ ਦਿੱਤਾ।

72ਵੇਂ ਮਿੰਟ ਵਿੱਚ ਜੈਕੀਚੰਦ ਸਿੰਘ ਬਾਹਰ ਗਏ ਅਤੇ ਮਾਨਵੀਰ ਨੇ ਉਨ੍ਹਾਂ ਦੀ ਥਾਂ ਲਈ। ਮਾਨਵੀਰ ਨੇ ਆਉਂਦੇ ਹੀ ਮੈਦਾਨ ਉੱਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਪਰ ਕੁੱਝ ਮੌਕਿਆਂ ਉੱਤੇ ਉਹ ਜਲਦਬਾਜ਼ੀ ਕਰ ਬੈਠੇ ਜਿਸ ਨਾਲ ਗੋਆ ਕੁੱਝ ਵਧੀਆ ਮੌਕੇ ਗੁਆ ਬੈਠਿਆ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਮੌਕਾ 85ਵਾਂ ਮਿੰਟ ਵਿੱਚ ਆਇਆ ਸੀ ਪਰ ਉਹ ਏਟੀਕੇ ਦੇ ਗੋਲਕੀਪਰ ਅਰਿੰਦਮ ਭੱਟਚਾਰਿਆ ਨੂੰ ਗੋਲ ਨੂੰ ਛੱਡ ਨਾ ਸਕੇ। ਜੇ ਉਹ ਸਫ਼ਲ ਹੋ ਗਏ ਹੁੰਦੇ ਤਾਂ ਗੋਆ 3-1 ਨਾਲ ਜਿੱਤ ਗਿਆ ਹੁੰਦਾ। ਹਾਲਾਂਕਿ ਗੋਆ ਦੀ ਟੀਮ 2-1 ਦੀ ਜਿੱਤ ਨਾਲ ਵੀ ਖ਼ੁਸ਼ ਹੈ ਕਿਉਂਕਿ ਉਹ ਚੋਟੀ ਉੱਤੇ ਪਹੁੰਚ ਗਈ ਹੈ।

Intro:Body:

sports_2

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.