ਦੋਹਾ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਗਏ, ਏਸ਼ੀਅਨ ਕੱਪ 2023 ਅਤੇ 2022 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦਾ ਗਰੁੱਪ ਈ ਮੈਚ 1-1 ਦੇ ਬਰਾਬਰੀ 'ਤੇ ਖਤਮ ਹੋਇਆ। ਭਾਰਤ ਇਸ ਤੋਂ ਪਹਿਲਾਂ ਕਤਰ ਖਿਲਾਫ ਹਾਰ ਗਿਆ ਸੀ, ਜਦੋਂਕਿ ਪਿਛਲੇ ਮੈਚ ਵਿੱਚ ਉਨ੍ਹਾਂ ਨੇ ਬੰਗਲਾਦੇਸ਼ ਨੂੰ 2-0 ਨਾਲ ਹਰਾਇਆ ਸੀ, ਅਤੇ ਹੁਣ ਉਨ੍ਹਾਂ ਨੇ ਅਫਗਾਨਿਸਤਾਨ ਨਾਲ 1-1 ਦੀ ਬਰਾਬਰੀ ਕੀਤੀ ਸੀ। ਇਸ ਮੈਚ ਵਿੱਚ ਭਾਰਤ ਇੱਕ ਵੀ ਗੋਲ ਨਹੀਂ ਕਰ ਸਕਿਆ ਸੀ। ਪਰ ਇਸ ਦੇ ਬਾਵਜੂਦ ਉਹ ਇਸ ਵਿੱਚ ਜਾਣ ਵਿੱਚ ਕਾਮਯਾਬ ਰਿਹਾ, ਭਾਰਤ ਦੇ ਖਾਤੇ ਵਿੱਚ ਜੋ ਗੋਲ ਜੋੜਿਆ ਗਿਆ ਸੀ, ਉਹ ਦਰਅਸਲ ਅਫਗਾਨਿਸਤਾਨ ਦੇ ਗੋਲਕੀਪਰ ਓਵੈਸ ਅਜੀਜ਼ੀ ਨੇ ਕੀਤਾ ਸੀ।
ਇਸ ਆਤਮਘਾਤੀ ਗੋਲ ਦੀ ਮਦਦ ਨਾਲ ਭਾਰਤ ਨੇ ਲੀਡ ਹਾਸਿਲ ਕੀਤੀ, ਅਤੇ ਇਸ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਰਹੀ, ਪਰ ਹੁਸੈਨ ਜ਼ਮਾਨੀ ਨੇ 82 ਮਿੰਟ ਵਿੱਚ ਅਫਗਾਨਿਸਤਾਨ ਲਈ ਗੋਲ ਕਰਕੇ ਮੈਚ 1-1 ਦੇ ਬਰਾਬਰੀ' ਤੇ ਖਤਮ ਹੋ ਗਿਆ। ਇਸ ਮੈਚ ਡਰਾਅ ਤੋਂ ਬਾਅਦ ਭਾਰਤ ਕੁਆਲੀਫਾਇਰ ਦੇ ਤੀਜੇ ਅਤੇ ਆਖਰੀ ਗੇੜ 'ਚ ਪਹੁੰਚ ਗਿਆ ਹੈ। ਅਫਗਾਨਿਸਤਾਨ ਨੇ ਅਗਲੇ ਰਾਉਂਡ ਵਿੱਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਅੱਠ ਮੈਚਾਂ ਵਿੱਚੋਂ ਸੱਤ ਅੰਕਾਂ ਨਾਲ ਗਰੁੱਪ-ਈ ਵਿਚ ਤੀਸਰੇ ਸਥਾਨ 'ਤੇ ਹੈ। ਉਨ੍ਹਾਂ ਨੇ ਸਿਰਫ ਇੱਕ ਮੈਚ ਜਿੱਤਿਆ, ਤਿੰਨ ਹਾਰੇ ਅਤੇ ਚਾਰ ਮੈਚ ਡਰਾਅ ਕੀਤੇ ਹਨ।
ਅਫਗਾਨਿਸਤਾਨ ਨੇ ਅੱਠ ਮੈਚਾਂ ਵਿੱਚ ਛੇ ਅੰਕਾਂ ਨਾਲ ਚੌਥੇ ਸਥਾਨ 'ਤੇ, ਇੱਕ ਜਿੱਤੀ ਅਤੇ ਚਾਰ ਵਿੱਚ ਹਾਰ ਦਾ ਸਾਹਮਣਾ ਕੀਤਾ, ਤੇ ਤਿੰਨ ਮੈਚ ਡਰਾਅ ਰਹੇ। ਇਸ ਤੋਣ ਇਲਾਵਾਂ ਕਤਰ ਟੀਮ ਨੇ ਅੱਠ ਮੈਚਾਂ ਵਿੱਚੋਂ ਸੱਤ ਜਿੱਤਾਂ ਅਤੇ ਇੱਕ ਡਰਾਅ ਨਾਲ 22 ਅੰਕ ਲੈ ਕੇ ਗਰੁੱਪ ਵਿੱਚੋਂ ਪਹਿਲੇ ਸਥਾਨ ਤੇ ਰਹੀ। ਓਮਾਨ ਸੱਤ ਮੈਚਾਂ ਵਿੱਚੋਂ ਪੰਜ ਜਿੱਤਾਂ ਵਿੱਚੋਂ 15 ਅੰਕ ਲੈ ਕੇ ਦੂਜੇ ਸਥਾਨ ’ਤੇ ਰਿਹਾ। ਉਸ ਨੂੰ ਇੱਕ ਹੋਰ ਮੈਚ ਖੇਡਣਾ ਹੈ।
ਇਹ ਵੀ ਪੜ੍ਹੋ:-WTC ਫਾਈਨਲ ਲਈ ਭਾਰਤੀ ਟੀਮ ਦਾ ਐਲਾਨ,ਦੇਖੋ ਪੂਰੀ ਲਿਸਟ