ਨਵੀਂ ਦਿੱਲੀ : ਅਖਿੱਲ ਭਾਰਤੀ ਫੁੱਟਬਾਲ ਮਹਾਂਸੰਘ (ਏਆਈਐਫ਼ਐਫ਼) ਦੇ ਮੈਂਬਰ ਪ੍ਰਫੁੱਲ ਪਟੇਲ ਨੇ ਭਾਰਤ ਨੂੰ 2020 ਵਿੱਚ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਮਿਲਣ 'ਤੇ ਖ਼ਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੇ ਲਈ ਮੂਹਰੇ ਕਾਫ਼ੀ ਚੁਣੋਤੀ ਹੈ।
ਉਨ੍ਹਾਂ ਕਿਹਾ ਕਿ ਸਾਡੇ 'ਤੇ ਭਰੋਸੇ ਲਈ ਅਤੇ ਟੂਰਨਾਮੈਂਟ ਦੀ ਮੇਜ਼ਬਾਨੀ ਦੇਣ ਲਈ ਫ਼ੀਫ਼ਾ ਦਾ ਧੰਨਵਾਦ ਕਰਨਾ ਚਾਹਾਂਗਾ। ਮੈਂ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਨ੍ਹਾਂ ਦੇ ਸਮਰੱਥਨ ਅਤੇ ਭਰੋਸੇ ਨਾਲ ਅਸੀਂ ਮੇਜ਼ਬਾਨੀ ਦੀ ਦਾਅਵੇਦਾਰੀ ਨੂੰ ਆਪਣੇ ਪੱਖ ਵਿੱਚ ਕਰਨ ਲਈ ਸਫ਼ਲ ਰਹੇ।
ਇਹ ਦੂਸਰੀ ਵਾਰ ਹੈ ਜਦ ਭਾਰਤ ਫ਼ੀਫ਼ਾ ਨੇ ਕਿਸੇ ਟੂਰਨਾਮੈਂਟ ਦਾ ਪ੍ਰਬੰਧਨ ਕਰੇਗਾ। ਇਸ ਤੋਂ ਪਹਿਲਾ ਭਾਰਤ ਨੇ 2017 ਵਿੱਚ ਅੰਡਰ-17 ਪੁਰਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।
ਮੇਜ਼ਬਾਨ ਦੇਸ਼ ਦੇ ਨਾਤੇ ਭਾਰਤ 16 ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਆਪਣੇ-ਆਪ ਹੀ ਕੁਆਲੀਫ਼ਾਈ ਹੋ ਜਾਵੇਗਾ।