ਅਹਿਮਦਾਬਾਦ: ਵਿਸ਼ਵ ਕੱਪ 2023 ਦੇ 12ਵੇਂ ਮੈਚ ਵਿੱਚ ਪਾਕਿਸਤਾਨ ਨੂੰ ਭਾਰਤ ਹੱਥੋਂ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।ਇਸ ਹਾਰ ਤੋਂ ਬਾਅਦ ਪਾਕਿਸਤਾਨ ਟੀਮ ਦੇ ਡਾਇਰੈਕਟਰ ਅਤੇ ਕੋਚ ਮਿਕੀ ਆਰਥਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਈਸੀਸੀ ਵਿਸ਼ਵ ਕੱਪ 2023 ਨੂੰ ਆਈਸੀਸੀ ਦਾ ਨਹੀਂ ਸਗੋਂ ਬੀਸੀਸੀਆਈ ਦਾ ਈਵੈਂਟ ਕਿਹਾ ਹੈ। ਉਨ੍ਹਾਂ ਨੇ ਵਿਸ਼ਵ ਕੱਪ 2023 ਦੀ ਤੁਲਨਾ ਦੁਵੱਲੀ ਲੜੀ ਨਾਲ ਕੀਤੀ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 1,30,000 ਦਰਸ਼ਕ ਮੌਜੂਦ ਸਨ, ਜਿਨ੍ਹਾਂ 'ਚੋਂ ਕੋਈ ਵੀ ਪਾਕਿਸਤਾਨ ਦਾ ਪ੍ਰਸ਼ੰਸਕ ਨਹੀਂ ਸੀ। ਅਜਿਹੇ 'ਚ ਆਰਥਰ ਇਸ ਗੱਲ ਤੋਂ ਵੀ ਕਾਫੀ ਨਾਰਾਜ਼ ਨਜ਼ਰ ਆ ਰਹੇ ਸਨ।
ਮੈਂ ਝੂਠ ਨਹੀਂ ਬੋਲਾਂਗਾ - ਆਰਥਰ ਅਹਿਮਦਾਬਾਦ ਵਿੱਚ ਦਰਸ਼ਕਾਂ ਨੇ ਭਾਰਤੀ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਇੰਡੀਆ-ਇੰਡੀਆ ਦੇ ਨਾਅਰੇ ਲਾਏ। ਨਰਿੰਦਰ ਮੋਦੀ ਸਟੇਡੀਅਮ 'ਚ ਪਾਕਿਸਤਾਨ ਨੂੰ ਕੋਈ ਸਪੋਟ ਨਹੀਂ ਮਿਲੀ। ਇਸ ਮੈਚ 'ਚ ਹਾਰ ਤੋਂ ਬਾਅਦ ਮਿਕੀ ਆਰਥਰ ਤੋਂ ਪੁੱਛਿਆ ਗਿਆ ਕਿ ਮੈਦਾਨ 'ਤੇ ਮੌਜੂਦ ਭਾਰੀ ਭੀੜ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਦਾ ਕਾਰਨ ਸੀ।
-
Mickey Arthur: "It didn't seem like an ICC event tonight" 🗣️#INDvPAK | #CWC23 pic.twitter.com/12PdMEcs0E
— ESPNcricinfo (@ESPNcricinfo) October 14, 2023 " class="align-text-top noRightClick twitterSection" data="
">Mickey Arthur: "It didn't seem like an ICC event tonight" 🗣️#INDvPAK | #CWC23 pic.twitter.com/12PdMEcs0E
— ESPNcricinfo (@ESPNcricinfo) October 14, 2023Mickey Arthur: "It didn't seem like an ICC event tonight" 🗣️#INDvPAK | #CWC23 pic.twitter.com/12PdMEcs0E
— ESPNcricinfo (@ESPNcricinfo) October 14, 2023
ਤਾਂ ਇਸ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ, 'ਦੇਖੋ, ਮੈਂ ਝੂਠ ਬੋਲਾਂਗਾ ਜੇ ਮੈਂ ਕਹਾਂ ਕਿ ਅਜਿਹਾ ਨਹੀਂ ਹੋਇਆ, ਮੈਂ ਗਲਤ ਹੋਵਾਂਗਾ। ਇਮਾਨਦਾਰੀ ਨਾਲ ਕਹਾਂ ਤਾਂ ਇਹ ਕਿਸੇ ਵੀ ਆਈਸੀਸੀ ਈਵੈਂਟ ਵਰਗਾ ਨਹੀਂ ਲੱਗ ਰਿਹਾ ਸੀ। ਇਹ ਇੱਕ ਦੁਵੱਲੀ ਲੜੀ ਵਾਂਗ ਲੱਗ ਰਿਹਾ ਸੀ। ਅਜਿਹਾ ਲੱਗ ਰਿਹਾ ਸੀ, ਜਿਵੇਂ ਇਹ ਬੀ.ਸੀ.ਸੀ.ਆਈ ਦਾ ਕੋਈ ਆਯੋਜਨ ਹੋ ਰਿਹਾ ਹੋਵੇ।'
ਇਸ ਦੌਰਾਨ ਉਨ੍ਹਾਂ ਨੇ 1,30,000 ਲੋਕਾਂ ਵਿਚਾਲੇ ਪਾਕਿਸਤਾਨੀ ਦਰਸ਼ਕਾਂ ਦੀ ਗੈਰਹਾਜ਼ਰੀ ਨੂੰ ਹਾਰ ਦਾ ਕਾਰਨ ਮੰਨਿਆ। ਉਸ ਨੇ ਕਿਹਾ ਕਿ ਅਜਿਹੇ ਮੈਚਾਂ 'ਚ ਭੀੜ ਦੀ ਵੱਡੀ ਭੂਮਿਕਾ ਹੁੰਦੀ ਹੈ, ਪਰ ਮੈਂ ਇਸ ਨੂੰ ਹਾਰ ਦੇ ਬਹਾਨੇ ਵਜੋਂ ਨਹੀਂ ਵਰਤਣਾ ਚਾਹੁੰਦਾ। ਮੈਦਾਨ 'ਤੇ ਵਜਾਏ ਜਾਣ ਵਾਲੇ ਭਾਰਤੀ ਗੀਤਾਂ ਦੇ ਵਿਰੋਧ 'ਚ ਉਨ੍ਹਾਂ ਕਿਹਾ ਕਿ ਇਹ ਗੀਤ ਵੀ ਪਾਕਿਸਤਾਨ ਦੇ ਹੱਕ 'ਚ ਨਹੀਂ ਹਨ।