ETV Bharat / sports

WWC 2022: 4 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਮਹਿਲਾ ਵਿਸ਼ਵ ਕੱਪ, ਜਾਣੋ ਕਿੱਥੇ ਤੇ ਕਿਵੇਂ ਮੈਚ ਦੇਖਣੇ ਹਨ - ਆਈਸੀਸੀ ਮਹਿਲਾ ਵਿਸ਼ਵ ਕੱਪ 2022

ਮਹਿਲਾ ਕ੍ਰਿਕਟ ਵਿਸ਼ਵ ਕੱਪ 4 ਮਾਰਚ 2022 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਿੱਥੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਪਹਿਲਾਂ ਸਾਲ 2021 ਵਿੱਚ ਹੋਣਾ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਆਈਸੀਸੀ ਨੇ 15 ਦਸੰਬਰ 2020 ਨੂੰ ਘੋਸ਼ਣਾ ਕੀਤੀ ਕਿ ਮਹਿਲਾ ਕ੍ਰਿਕਟ ਵਿਸ਼ਵ ਕੱਪ 4 ਮਾਰਚ ਤੋਂ 3 ਅਪ੍ਰੈਲ ਤੱਕ ਖੇਡਿਆ ਜਾਵੇਗਾ।

4 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਮਹਿਲਾ ਵਿਸ਼ਵ ਕੱਪ

author img

By

Published : Mar 3, 2022, 8:33 PM IST

ਹੈਦਰਾਬਾਦ: ਆਈਸੀਸੀ ਮਹਿਲਾ ਵਿਸ਼ਵ ਕੱਪ 4 ਮਾਰਚ 2022 ਤੋਂ ਨਿਊਜ਼ੀਲੈਂਡ ਵਿੱਚ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਪਹਿਲਾ ਮੈਚ ਜਿੱਤ ਕੇ ਵਿਸ਼ਵ ਕੱਪ ਵਿੱਚ ਆਪਣੀ ਜੇਤੂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਨਗੀਆਂ। ਹਾਲਾਂਕਿ ਨਿਊਜ਼ੀਲੈਂਡ ਦੇ ਸਾਹਮਣੇ ਵੈਸਟਇੰਡੀਜ਼ ਦੀ ਚੁਣੌਤੀ ਆਸਾਨ ਨਹੀਂ ਹੋਣ ਵਾਲੀ ਹੈ ਪਰ ਇਸ ਦੇ ਬਾਵਜੂਦ ਟੀਮ ਘਰੇਲੂ ਸਥਿਤੀ ਦਾ ਫਾਇਦਾ ਉਠਾ ਸਕਦੀ ਹੈ।

ਇਸ ਦੇ ਨਾਲ ਹੀ ਆਈਸੀਸੀ ਦੇ ਇਸ ਈਵੈਂਟ ਵਿੱਚ ਦੋਵੇਂ ਟੀਮਾਂ ਕੁੱਲ 6 ਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ਵਿੱਚ ਕੀਵੀ ਟੀਮ ਨੇ ਚਾਰ ਮੈਚ ਜਿੱਤੇ ਹਨ, ਜਦਕਿ ਵੈਸਟਇੰਡੀਜ਼ ਦੀ ਮਹਿਲਾ ਕ੍ਰਿਕਟ ਟੀਮ ਸਿਰਫ਼ ਦੋ ਮੈਚਾਂ ਵਿੱਚ ਹੀ ਜਿੱਤ ਦਰਜ ਕਰ ਸਕੀ ਹੈ। ਇਸ ਤੋਂ ਇਲਾਵਾ ਵਨਡੇ 'ਚ ਦੋਵਾਂ ਮਹਿਲਾ ਟੀਮਾਂ ਵਿਚਾਲੇ ਕੁੱਲ 19 ਮੈਚ ਖੇਡੇ ਗਏ ਹਨ। ਇਸ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ 11 ਮੈਚ ਜਿੱਤੇ ਜਦਕਿ ਵੈਸਟਇੰਡੀਜ਼ ਦੀ ਟੀਮ ਸਿਰਫ਼ ਸੱਤ ਮੈਚ ਹੀ ਜਿੱਤ ਸਕੀ। ਇਸ ਦੇ ਨਾਲ ਹੀ ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਮਹਿਲਾ ਵਨਡੇ ਵਿਸ਼ਵ ਕੱਪ ਨਾਲ ਜੁੜੀ ਕੁੱਝ ਅਹਿਮ ਜਾਣਕਾਰੀ

  • ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਦਾ ਪਹਿਲਾ ਮੈਚ ਬੇ ਓਵਲ, ਮਾਊਂਟ ਮੌਂਗਾਨੁਈ ਵਿੱਚ ਖੇਡਿਆ ਜਾਵੇਗਾ।
  • ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਵਿਸ਼ਵ ਕੱਪ ਦਾ ਇਹ ਪਹਿਲਾ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 6.30 ਵਜੇ ਸ਼ੁਰੂ ਹੋਵੇਗਾ।
  • ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਮਹਿਲਾ ਵਿਸ਼ਵ ਕੱਪ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ, ਜਦਕਿ ਲਾਈਵ ਸਟ੍ਰੀਮਿੰਗ ਹੌਟਸਟਾਰ 'ਤੇ ਕੀਤੀ ਜਾਵੇਗੀ।

ਮਹਿਲਾ ਵਿਸ਼ਵ ਕੱਪ ਲਈ ਭਾਰਤੀ ਟੀਮ

ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ (ਉਪ-ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ, ਰਿਚਾ ਘੋਸ਼, ਤਾਨੀਆ ਭਾਟੀਆ, ਸਨੇਹ ਰਾਣਾ, ਝੂਲਨ ਗੋਸਵਾਮੀ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੁਕਾ ਸਿੰਘ ਠਾਕੁਰ, ਰਾਜੇਸ਼ਵਾ ਤੇ ਪੂਨਮ ਯਾਦਵ।

ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਦਾ ਸਮਾਂ-ਸਾਰਣੀ

  • ਭਾਰਤ ਬਨਾਮ ਪਾਕਿਸਤਾਨ - 6 ਮਾਰਚ - ਸਵੇਰੇ 6:30 ਵਜੇ
  • ਭਾਰਤ ਬਨਾਮ ਨਿਊਜ਼ੀਲੈਂਡ - 10 ਮਾਰਚ - ਸਵੇਰੇ 6:30 ਵਜੇ
  • ਭਾਰਤ ਬਨਾਮ ਵੈਸਟ ਇੰਡੀਜ਼ - 12 ਮਾਰਚ - ਸਵੇਰੇ 6:30 ਵਜੇ
  • ਭਾਰਤ ਬਨਾਮ ਇੰਗਲੈਂਡ - 16 ਮਾਰਚ - ਸਵੇਰੇ 6:30 ਵਜੇ
  • ਭਾਰਤ ਬਨਾਮ ਆਸਟ੍ਰੇਲੀਆ - 19 ਮਾਰਚ - ਸਵੇਰੇ 6:30 ਵਜੇ
  • ਭਾਰਤ ਬਨਾਮ ਬੰਗਲਾਦੇਸ਼ - 22 ਮਾਰਚ - ਸਵੇਰੇ 6:30 ਵਜੇ
  • ਭਾਰਤ ਬਨਾਮ ਦੱਖਣੀ ਅਫਰੀਕਾ - 27 ਮਾਰਚ - ਸਵੇਰੇ 6:30 ਵਜੇ

ਇਹ ਵੀ ਪੜੋ:- ਆਸਟ੍ਰੇਲੀਆ ਦੇ ਸਪਿਨ ਗੇਂਦਬਾਜ਼ੀ ਸਲਾਹਕਾਰ ਫਵਾਦ ਕੋਵਿਡ ਪਾਜ਼ੀਟਿਵ

ETV Bharat Logo

Copyright © 2024 Ushodaya Enterprises Pvt. Ltd., All Rights Reserved.