ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 25000 ਦੌੜਾਂ ਬਣਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਵਿਰਾਟ ਕੋਹਲੀ ਨੇ ਇਹ ਉਪਲਬਧੀ ਆਸਟ੍ਰੇਲੀਆ ਖਿਲਾਫ ਦਿੱਲੀ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ 'ਚ ਹਾਸਲ ਕੀਤੀ।
-
𝐌𝐢𝐥𝐞𝐬𝐭𝐨𝐧𝐞 𝐔𝐧𝐥𝐨𝐜𝐤𝐞𝐝! 🔓
— BCCI (@BCCI) February 19, 2023 " class="align-text-top noRightClick twitterSection" data="
Congratulations @imVkohli on reaching 2️⃣5️⃣0️⃣0️⃣0️⃣ international runs in international cricket! 🫡
Simply sensational 👏🏻👏🏻#TeamIndia | #INDvAUS | @mastercardindia pic.twitter.com/Ka4XklrKNA
">𝐌𝐢𝐥𝐞𝐬𝐭𝐨𝐧𝐞 𝐔𝐧𝐥𝐨𝐜𝐤𝐞𝐝! 🔓
— BCCI (@BCCI) February 19, 2023
Congratulations @imVkohli on reaching 2️⃣5️⃣0️⃣0️⃣0️⃣ international runs in international cricket! 🫡
Simply sensational 👏🏻👏🏻#TeamIndia | #INDvAUS | @mastercardindia pic.twitter.com/Ka4XklrKNA𝐌𝐢𝐥𝐞𝐬𝐭𝐨𝐧𝐞 𝐔𝐧𝐥𝐨𝐜𝐤𝐞𝐝! 🔓
— BCCI (@BCCI) February 19, 2023
Congratulations @imVkohli on reaching 2️⃣5️⃣0️⃣0️⃣0️⃣ international runs in international cricket! 🫡
Simply sensational 👏🏻👏🏻#TeamIndia | #INDvAUS | @mastercardindia pic.twitter.com/Ka4XklrKNA
ਸਚਿਨ ਤੇਂਦੁਲਕਰ ਤੇ ਰਿੱਕੀ ਪੌਂਟਿੰਗ ਨੂੰ ਛੱਡਿਆ ਪਿੱਛੇ : ਵਿਰਾਟ ਕੋਹਲੀ ਸਭ ਤੋਂ ਘੱਟ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 25000 ਦੌੜਾਂ ਬਣਾਉਣ ਵਾਲੇ ਖਿਡਾਰੀਆਂ 'ਚ ਵਿਰਾਟ ਕੋਹਲੀ ਦਾ ਨਾਂ ਸਭ ਤੋਂ ਅੱਗੇ ਹੋ ਗਿਆ ਹੈ। ਇਸ ਦੌਰਾਨ ਕੋਹਲੀ ਨੇ ਸਚਿਨ ਤੇਂਦੁਲਕਰ ਅਤੇ ਰਿਕੀ ਪੌਂਟਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਅਤੇ ਰਿਕੀ ਪੌਂਟਿੰਗ ਤੋਂ ਘੱਟ ਪਾਰੀਆਂ ਵਿੱਚ ਇਹ ਵੱਡਾ ਰਿਕਾਰਡ ਦਰਜ ਕੀਤਾ ਹੈ।
-
Yet another milestone to Virat Kohli's name ⭐#WTC23 | #INDvAUS pic.twitter.com/XnnNZneik3
— ICC (@ICC) February 19, 2023 " class="align-text-top noRightClick twitterSection" data="
">Yet another milestone to Virat Kohli's name ⭐#WTC23 | #INDvAUS pic.twitter.com/XnnNZneik3
— ICC (@ICC) February 19, 2023Yet another milestone to Virat Kohli's name ⭐#WTC23 | #INDvAUS pic.twitter.com/XnnNZneik3
— ICC (@ICC) February 19, 2023
ਕੁੱਲ ਪਾਰੀਆਂ
ਵਿਰਾਟ ਕੋਹਲੀ - 549 ਪਾਰੀ
ਸਚਿਨ ਤੇਂਦੁਲਕਰ - 577 ਪਾਰੀ
ਰਿਕੀ ਪੌਂਟਿੰਗ - 588 ਪਾਰੀ
ਇੰਝ ਕੀਤਾ ਕਮਾਲ : ਵਿਰਾਟ ਕੋਹਲੀ ਨੇ ਇਹ ਰਿਕਾਰਡ ਆਸਟ੍ਰੇਲੀਆ ਖਿਲਾਫ ਦਿੱਲੀ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਦਰਜ ਕੀਤਾ ਹੈ। ਕੋਹਲੀ ਨੇ ਦੂਜੀ ਪਾਰੀ ਵਿੱਚ 31 ਗੇਂਦਾਂ ਵਿੱਚ 20 ਦੌੜਾਂ ਬਣਾਈਆਂ ਅਤੇ ਦੋ ਚੌਕੇ ਲਾਏ। ਵਿਰਾਟ ਕੋਹਲੀ ਨੇ ਪਹਿਲੀ ਪਾਰੀ 'ਚ 44 ਦੌੜਾਂ ਬਣਾਈਆਂ ਸਨ। ਉਸ ਨੇ 84 ਗੇਂਦਾਂ ਦਾ ਸਾਹਮਣਾ ਕੀਤਾ। ਵਿਰਾਟ ਨੇ ਪਾਰੀ ਦੌਰਾਨ ਚਾਰ ਚੌਕੇ ਵੀ ਲਗਾਏ। ਉਸ ਨੂੰ ਪਹਿਲੀ ਪਾਰੀ ਵਿੱਚ ਮੈਥਿਊ ਕੁਹਨੇਮੈਨ ਅਤੇ ਦੂਜੀ ਪਾਰੀ ਵਿੱਚ ਟੌਡ ਮਰਫੀ ਨੇ ਆਊਟ ਕੀਤਾ।
ਇਹ ਵੀ ਪੜ੍ਹੋ: IND vs AUS 2nd Test: ਦੂਜੀ ਪਾਰੀ 'ਚ ਕੰਗਾਰੂ 113 ਦੌੜਾਂ 'ਤੇ ਢੇਰ, ਜਡੇਜਾ ਨੇ ਲਈਆਂ 7 ਵਿਕਟਾਂ