ਨਵੀਂ ਦਿੱਲੀ : ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਨੂੰ ਲੈ ਕੇ ਭਾਰਤ ਆਸਟ੍ਰੇਲੀਆ ਦੀ ਟੀਮ ਰਣਨੀਤੀ ਬਣਾਉਣ ਵਿੱਚ ਜੁਟੀ ਹੈ। ਆਸਟ੍ਰੇਲੀਆ ਲਈ ਭਾਰਤ ਵਿਚ ਸੀਰੀਜ਼ ਜਿੱਤਣਾ ਕਦੇ ਆਸਾਨ ਨਹੀਂ ਰਿਹਾ ਹੈ। ਭਾਰਤ ਦਾ ਘਰੇਲੂ ਪਿਚੋਂ 'ਤੇ ਆਸਟ੍ਰੇਲੀਆ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਕੇ.ਐੱਲ.ਰਾਹੁਲ ਇਸ ਪ੍ਰਦਰਸ਼ਨ ਨੂੰ ਬਣਾਏ ਰੱਖਣ ਲਈ ਤਿਆਰੀਆ ਵਿੱਚ ਜੁਟੇ ਹਨ।
ਟੀਮ ਇੰਡੀਆ ਦੇ ਉਪ ਕਪਤਾਨ ਕੇ.ਐੱਲ.ਰਾਹੁਲ ਨੇ ਪਲੇਇੰਗ ਇਲੇਵਨ ਅਤੇ ਟੀਮ ਦੀਆਂ ਤਿਆਰੀਆ 'ਤੇ ਚਰਚਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਨੂੰ ਦੇਖਦੇ ਹੋਏ ਇਹ ਟੈਸਟ ਸੀਰੀਜ਼ ਸਾਡੇ ਲਈ ਬਹੁਤ ਜ਼ਰੂਰੀ ਹੈ। ਅਸੀ ਇਸਨੂੰ ਹਰ ਹਾਲ ਵਿੱਚ ਜਿੱਤਨਾ ਚਾਹਾਂਗੇ। ਸਾਡੀ ਟੀਮ ਤਿੰਨ ਸਪਿਨ ਗੇਂਦਬਾਜ਼ਾਂ ਦੇ ਨਾਲ ਖੇਡਣ ਦੀ ਯੋਜਨਾ ਬਣਾ ਰਹੀ ਹੈ। ਟੀਮ ਇੰਡੀਆ ਦੀ ਪਲੇਇੰਗ ਇਲੇਵਨ 'ਤੇ ਕੇ.ਐੱਲ.ਰਾਹੁਲ ਨੇ ਦੱਸਿਆ ਕਿ ਸ਼ੁਭਮਨ ਗਿੱਲ ਦੀ ਜਗ੍ਹਾਂ ਪਲੇਇੰਗ ਇਲੇਵਨ ਵਿੱਚ ਤੈਅ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁਸ਼ਕਿਲ ਫੈਸਲਾ ਹੈ।
ਕੇ.ਐੱਲ.ਰਾਹੁਲ ਨੇ ਦੱਸਿਆ ਕਿ ਅਸੀਂ ਤਿੰਨ ਸਪਿਨਰਜ਼ ਦੇ ਨਾਲ ਮੈਦਾਨ ਵਿੱਚ ਉਤਰ ਸਕਦੇ ਹਾਂ। ਪਰ ਅਜੇ ਤੱਕ ਪਲੇਇੰਗ ਇਲੇਵਨ 'ਤੇ ਫੈਸਲਾ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂਚ ਦੇ ਦਿਨ ਪਿਚ ਦੇ ਹਿਸਾਬ ਨਾਲ ਜਰੂਰੀ ਫੈਸਲੇ ਲਏ ਜਾਣਗੇ। ਦੂਜੇ ਪਾਸੇ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਭਾਰਤ ਨੂੰ ਦੋ ਸਪਿਨਰਸ ਦੇ ਨਾਲ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ। ਉਹ ਰਵਿੰਦਰ ਜਾਡੇਜਾ, ਆਰ ਅਸ਼ਵਿਨ ਅਤੇ ਅੱਖਰ ਪਟੇਲ ਦੀ ਟੀਮ ਵਿੱਚ ਸ਼ਾਮਲ ਹਨ। ਪਰ ਆਖਰੀ ਫੈਸਲਾ ਕਪਤਾਨ ਰੋਹਿਤ ਸ਼ਰਮਾ ਦੇ ਹੱਥ ਵਿੱਚ ਹੋਵੇਗਾ।
ਇਹ ਵੀ ਪੜ੍ਹੋਂ:-Kamran Akmal Retirement: ਕਾਮਰਾਨ ਅਕਮਲ ਵੱਲੋਂ ਕ੍ਰਿਕਟ ਨੂੰ ਅਲਵਿਦਾ, ਜਾਣੋਂ ਕਿਉਂ ਲਿਆ ਵੱਡਾ ਫੈਸਲਾ ?