ਹੈਦਰਾਬਾਦ: ਅੰਡਰ-19 ਵਿਸ਼ਵ ਕੱਪ 2022 ਦਾ ਫਾਈਨਲ ਮੁਕਾਬਲਾ ਅੱਜ ਯਾਨੀ ਸ਼ਨੀਵਾਰ ਨੂੰ ਐਂਟੀਗੁਆ ਦੇ ਉੱਤਰੀ ਮੈਦਾਨ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਭਾਰਤ ਨੇ ਬੁੱਧਵਾਰ ਨੂੰ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ।
ਭਾਰਤ ਨੇ ਹੁਣ ਤੱਕ ਕਿੰਨੇ ਵਾਰ ਕੀਤਾ ਖਿਤਾਬ 'ਤੇ ਕਬਜ਼ਾ
ਤੁਹਾਨੂੰ ਦੱਸ ਦੇਈਏ ਕਿ ਭਾਰਤ ਹੁਣ ਤੱਕ ਸਾਲ 2000, 2008, 2012 ਅਤੇ 2018 ਵਿੱਚ ਚਾਰ ਵਾਰ ਇਸ ਖਿਤਾਬ 'ਤੇ ਕਬਜ਼ਾ ਕਰ ਚੁੱਕਾ ਹੈ ਅਤੇ ਹੁਣ ਉਸ ਦੀਆਂ ਕੋਸ਼ਿਸ਼ਾਂ ਰਿਕਾਰਡ ਪੰਜਵੇਂ ਖਿਤਾਬ 'ਤੇ ਹਨ। ਇੰਗਲੈਂਡ ਦੀ ਟੀਮ ਨੇ ਪਹਿਲੇ ਸੈਮੀਫਾਈਨਲ 'ਚ ਅਫਗਾਨਿਸਤਾਨ ਨੂੰ ਹਰਾ ਕੇ ਖਿਤਾਬੀ ਮੁਕਾਬਲੇ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਅਤੇ ਉਹ ਦੂਜੀ ਵਾਰ ਇਸ ਟਰਾਫੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਭਾਰਤ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ, ਆਇਰਲੈਂਡ ਨੂੰ 174 ਦੌੜਾਂ ਨਾਲ, ਯੁਗਾਂਡਾ ਨੂੰ 326 ਦੌੜਾਂ ਨਾਲ, ਕੁਆਰਟਰ ਫਾਈਨਲ ਵਿੱਚ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਅਤੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾਇਆ ਸੀ। ਹੁਣ ਤੱਕ ਦੋਵੇਂ ਟੀਮਾਂ ਟੂਰਨਾਮੈਂਟ 'ਚ ਇਕ ਵੀ ਮੈਚ ਨਹੀਂ ਹਾਰੀਆਂ ਹਨ ਅਤੇ ਅਜਿਹੇ 'ਚ ਫਾਈਨਲ ਮੈਚ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਸ਼ਾਨਦਾਰ ਮੈਚ ਦਾ ਆਨੰਦ ਕਿਵੇਂ ਮਾਣ ਸਕਦੇ ਹੋ।
ਧਿਆਨਦੇਣਯੋਗ ਗੱਲਾਂ...
- ਭਾਰਤ ਅਤੇ ਇੰਗਲੈਂਡ ਦੇ ਵਿੱਚ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਮੈਚ 5 ਫਰਵਰੀ ਨੂੰ ਭਾਵ ਕੇ ਸ਼ਨੀਵਾਰ ਨੂੰ ਖੇਡਿਆ ਜਾਵੇਗਾ।
- ਭਾਰਤ ਅਤੇ ਇੰਗਲੈਂਡ ਵਿਚਾਲੇ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਐਂਟੀਗੁਆ ਦੇ ਉੱਤਰੀ ਮੈਦਾਨ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ 'ਚ ਖੇਡਿਆ ਜਾਵੇਗਾ।
- ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਟਾਸ ਮੈਚ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੋਵੇਗਾ।
- ਤੁਸੀਂ ਸਟਾਰ ਸਪੋਰਟਸ ਨੈੱਟਵਰਕ ਅਤੇ ਡਿਜ਼ਨੀ ਪਲੱਸ ਹੌਟਸਟਾਰ ਐਪ 'ਤੇ ਭਾਰਤ ਅਤੇ ਇੰਗਲੈਂਡ ਵਿਚਾਲੇ ਫਾਈਨਲ ਮੈਚ ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ।
ਇਹ ਵੀ ਪੜ੍ਹੋ: U-19 WC: ਕਪਤਾਨ ਯਸ਼ ਧੂਲ ਨੇ ਆਸਟ੍ਰੇਲੀਆ ਨੂੰ ਕਿਵੇਂ ਚਟਾਈ 'ਧੂੜ'