ਹੈਦਰਾਬਾਦ: ਮਹਿਲਾ ਟੀ -20 ਚੈਲੇਂਜ ਦਾ ਫਾਇਨਲ ਮੈਚ ਸੋਮਵਾਰ ਨੂੰ ਸ਼ਾਰਜਾਹ ਮੈਦਾਨ ਵਿੱਚ ਟ੍ਰੇਲਬਲੇਜ਼ਰਜ਼ ਅਤੇ ਸੁਪਰਨੋਵਾਸ ਵਿਚਕਾਰ ਖੇਡਿਆ ਗਿਆ। ਜਿਸ ਨੂੰ ਟ੍ਰੇਲਬਲੇਜ਼ਰਜ਼ ਨੇ 16 ਦੌੜਾਂ ਨਾਲ ਜਿੱਤ ਲਿਆ।
ਹਾਲਾਂਕਿ ਸੁਪਰਨੋਵਾਸ ਦੀ ਟੀਮ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਵੀ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਰਾਧਾ ਯਾਦਵ ਦੇ ਨਾਂ 'ਤੇ ਟੀਮ ਦਾ ਵੱਡਾ ਰਿਕਾਰਡ ਦਰਜ ਹੋ ਗਿਆ। ਰਾਧਾ ਨੇ ਮੈਚ ਵਿੱਚ ਸਿਰਫ 16 ਦੌੜਾਂ ਨਾਲ 5 ਵਿਕਟਾਂ ਆਪਣੇ ਨਾਮ ਕੀਤੀਆਂ।
ਦੱਸ ਦੇਈਏ ਕਿ ਰਾਧਾ ਵਿਸ਼ਵ ਟੀ -20 ਚੈਲੇਂਜ ਦੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੀ ਦੁਨੀਆ ਦੀ ਪਹਿਲੀ ਗੇਂਦਬਾਜ਼ ਬਣ ਗਈ। ਯਾਦਵ ਨੇ ਰਿਚਾ ਘੋਸ਼ (10), ਦੀਪਤੀ ਸ਼ਰਮਾ (9), ਹਰਲੀਨ ਦਿਓਲ (4), ਸੋਫੀ ਇਕਲੇਸਟੋਨ (1) ਅਤੇ ਝੂਲਨ ਗੋਸਵਾਮੀ (1) ਦੇ ਵਿਕਟ ਲੈਂਦੇ ਹੋਏ ਸਖਤ ਗੇਂਦਬਾਜ਼ੀ ਕੀਤੀ।
ਰਾਧਾ ਯਾਦਵ ਤੋਂ ਪਹਿਲਾਂ ਮਹਿਲਾ ਟੀ -20 ਚੈਲੇਂਜ ਵਿੱਚ ਸਰਵਸ੍ਰੇਸ਼ਠ ਪ੍ਰਦਰਸ਼ਨ ਦਾ ਰਿਕਾਰਡ ਇੰਗਲੈਂਡ ਦੀ ਸੋਫੀ ਇਕਲੇਸਟੋਨ (4/9) ਦੇ ਨਾਮ ਦਰਜ ਸੀ।