ਲਖਨਊ: ਦੱਖਣ ਅਫਰੀਕਾ ਦੀ ਟੀਮ ਵਨਡੇ ਸੀਰੀਜ ’ਚ ਜਿੱਤ ਨਾਲ ਜੋਸ਼ ਭਰਿਆ, ਉੱਥੇ ਹੀ ਟੀਮ ਇੰਡੀਆ ਨੂੰ 2019 ਦੀ ਘਰੇਲੂ ਸੀਰੀਜ ਚ ਅੰਤਿਮ ਟੀ-20 ਮੈਚ 'ਚ ਦੱਖਣ ਅਫਰੀਕਾ ਦੇ ਖਿਲਾਫ ਮਿਲੀ 11 ਰਨ ਦੀ ਜਿੱਤ ਹੌਂਸਲਾ ਵਧਾਉਣ ਵਾਲੀ ਹੋਵੇਗੀ। ਅਟਲ ਬਿਹਾਰੀ ਵਾਜਪੇਈ ਇਕਾਨਾ ਸਟੇਡੀਅਮ 'ਚ ਹੋਣ ਵਾਲੀ ਇਸ ਸੀਰੀਜ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟਰ ਇੱਕ ਸਾਲ ਬਾਅਦ ਟੀ-20 ਕ੍ਰਿਕੇਟ ਖੇਡਣਗੀਆਂ। ਮਹਿਲਾ ਟੀ-20 ਸੀਰੀਜ ਦਾ ਪਹਿਲਾ ਮੈਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ।
ਮਾਰਚ 2020 ਚ ਆਸਟ੍ਰੇਲੀਆ ਦੇ ਖਿਲਾਫ ਖੇਡਿਆ ਸੀ ਟੀ-20 ਵਰਲਡ ਕੱਪ ਫਾਈਨਲ
ਮਹਿਲਾ ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਮਾਰਚ 2020 ਚ ਆਸਟ੍ਰੇਲੀਆ ਦੇ ਖਿਲਾਫ ਟੀ-20 ਕੱਪ ਫਾਇਨਲ ਖੇਡਿਆ ਸੀ ਜਿਸ ਚ ਆਸਟ੍ਰੇਲੀਆ 89 ਰਨ ਨਾਲ ਜਿੱਤਿਆ ਸੀ। ਦੂਜੀ ਪਾਸੇ ਕੁਝ ਇੰਡੀਅਨ ਕ੍ਰਿਕੇਟਰ ਨੇ ਯੂਏਈ 'ਚ ਖੇਡੇ ਗਏ ਆਈਪੀਐਲ 2020 ਦੇ ਦੌਰਾਨ ਮਹਿਲਾ ਆਈਪੀਐਲ ਮੈਚ ਚ ਖੇਡ ਚੁੱਕੀ ਹੈ ਉੱਥੇ ਹੀ ਵਨਡੇ ਸੀਰੀਜ 'ਚ ਟੀਮ ਇੰਡੀਆ ਦੂਜਾ ਵਨਡੇ ਹੀ ਨੌ ਵਿਕੇਟ 'ਚ ਜਿੱਤ ਸਕਿਆ ਹੈ। ਇਸ ਤੋਂ ਇਲਾਵਾ ਮਿਤਾਲੀ ਰਾਜ ਦੇ 10 ਹਜ਼ਾਰ ਇੰਟਰਨੈਸ਼ਨਲ ਰਨ, ਹਰਮਨਪ੍ਰੀਤ ਕੌਰ ਦਾ 100ਵਾਂ ਵਨਡੇ ਖੇਡਣਾ ਇੱਕ ਵੀ ਉਪਲੱਬਧ ਰਹੇਗੀ। ਹਾਲਾਂਕਿ ਵਨਡੇ ਸੀਰੀਜ 'ਚ ਹਾਰ ਤੋਂ ਬਾਅਦ ਕਪਤਾਨ ਮਿਤਾਲੀ ਰਾਜ ਨੇ ਕਿਹਾ ਸੀ ਕਿ 12 ਮਹੀਨੇ ਬਾਅਦ ਸੀਰੀਜ ਖੇਡਣ ਲਈ ਜਾ ਰਹੀ ਟੀਮ ਇੰਡੀਆ ਦੀ ਤਿਆਰੀ ਵਧੀਆ ਨਹੀਂ ਹੈ।
ਕਰਨੀ ਹੋਵੇਗੀ ਨਵੀਂ ਸ਼ੁਰੂਆਤ
ਦੱਸ ਦਈਏ ਕਿ ਇੰਡੀਆ ਦੀ ਮਹਿਲਾ ਟੀਮ ਸੀਰੀਜ ਦੇ ਸਿਰਫ ਤੀਜੇ ਅਤੇ ਚੌਥੇ ਵਨਡੇ ’ਚ ਚੁਣੌਤੀ ਭਰਿਆ ਟੀਚਾ ਖੜ੍ਹਾ ਕਰ ਸਕੀ ਸੀ। ਹੁਣ ਬੀਤੀ ਹਾਰ ਨੂੰ ਪਿੱਛੇ ਛੱਡ ਕੇ ਟੀਮ ਇੰਡੀਆ ਨੂੰ ਟੀ-20 ਸੀਰੀਜ 'ਚ ਨਵੀਂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ। ਹੁਣ ਇੰਡੀਆ ਦੀ ਮਹਿਲਾ ਟੀਮ ਨੂੰ ਜਿੱਤ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਵਨਡੇ ਸੀਰੀਜ਼ ਤੋਂ ਬਾਹਰ ਰਹੀ ਸ਼ੇਫਾਲੀ ਵਰਮਾ ਵੀ ਟੀ-20 ਸੀਰੀਜ 'ਚ ਵਾਪਸੀ ਕਰੇਗੀ। 17 ਸਾਲ ਦੀ ਇਸ ਕਿਡਾਰੀ ਨੇ ਪਿਛਲੇ ਸਾਲ ਹੋਏ ਟੀ-20 ਵਿਸ਼ਵ ਕੱਪ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ।
ਸਮ੍ਰਿਤੀ ਮੰਧਾਨਾ ’ਤੇ ਵਧੀਆ ਪ੍ਰਦਰਸ਼ਨ ਕਰਨ ਦਾ ਹੋਵੇਗਾ ਦਬਾਅ
ਟੀ-20 ਮੈਚਾਂ ਦੀ ਇਸ ਸੀਰੀਜ ਦੇ ਪਹਿਲੇ ਮੈਚ ਚ ਸਲਾਮੀ ਬੱਲੇਬਾਜ ਸਮ੍ਰਿਤੀ ਮੰਧਾਨਾ ’ਤੇ ਵਧੀਆ ਖੇਡਣ ਦਾ ਦਬਾਅ ਹੋਵੇਗਾ ਜਦਕਿ ਹਰਲੀਨ ਦਿਓਲ ਅਤੇ ਜਚਾ ਘੋਸ਼ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਨਗੀਆਂ। ਦੂਜੇ ਪਾਸੇ ਪੰਜਵੇ ਵਨਡੇ ਚ ਬਾਹਰ ਰਹੀਆਂ ਲੇਗ ਸਪੀਨਰ ਪੂਨਮ ਯਾਦਵ ਅਤੇ ਸਪੀਨ ਆਲਰਾਉਂਡਰ ਦਿੱਪਤੀ ਸ਼ਰਮਾ ਵੀ ਵਧੀਆ ਪ੍ਰਦਰਸ਼ਨ ਦੇ ਲਈ ਤਿਆਰ ਹੋਵੇਗੀ।
ਇਹ ਵੀ ਪੜੋ: ਸਾਡੇ ਵਿਚੋਂ ਇਕ ਨੂੰ ਅੰਤ ਤੱਕ ਕ੍ਰੀਜ਼ 'ਤੇ ਹੋਣਾ ਚਾਹੀਦਾ ਸੀ: ਬੇਨ ਸਟੋਕਸ
ਭਾਰਤੀ ਮਹਿਲਾ ਕ੍ਰਿਕੇਟਰਾਂ ਨੂੰ ਦੱਖਣ ਅਫਰੀਕਾ ਤੋਂ ਰਹਿਣਾ ਹੋਵੇਗਾ ਸਾਵਧਾਨ
ਇਸ ਮੈਚ 'ਚ ਤੇਜ਼ ਗੇਂਦਬਾਜ਼ੀ ਦੀ ਕਮਾਨ ਅਰੁੰਧਤੀ ਰੈੱਡੀ ਅਤੇ ਮਾਨਸੀ ਜੋਸ਼ੀ ਦੇ ਨਾਲ ਮੋਨੀਕਾ ਪਟੇਲ ਅਤੇ ਸਿਮਰਨ ਦਿਲ ਬਹਾਦੁਰ ’ਤੇ ਵੀ ਰਹੇਗੀ। ਉੱਥੇ ਹੀ ਵਨਡੇ ਸੀਰੀਜ 'ਚ ਚਾਰ ਮੈਚਾਂ 'ਚ 288 ਰਨ ਬਣਾਉਣ ਵਾਲੀ ਦੱਖਣ ਅਫਰੀਕਾ ਦੀ ਲਿਜੇਲ ਲੀ ਨਾਲ ਵੀ ਭਾਰਤ ਨੂੰ ਸਾਵਧਾਨ ਕਰਨਾ ਹੋਵੇਗਾ ਇਸਦੇ ਨਾਲ ਹੀ ਮਿਗੋਨ ਡੂ ਪ੍ਰੀਜ ਅਤੇ ਲੌਰਾ ਵਾਲਵਰਟ ਦੇ ਨਾਲ ਤੇਜ਼ ਗੇਂਦਬਾਜ ਸ਼ਬਨੀਮ ਇਸਮਾਈਲ ਅਤੇ ਟੁਮੀ ਸੇਖੁਖੁਨੇ ਦੀ ਵੀ ਮੇਜ਼ਬਾਨ ਲਈ ਚੂਣੌਤੀ ਹੋਵੇਗੀ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੈਫਾਲੀ ਵਰਮਾ, ਜੈਮੀਮਾ ਰੌਡਰਿਗਜ਼, ਦੀਪਤੀ ਸ਼ਰਮਾ, ਜਚਾ ਘੋਸ਼, ਹਰਲੀਨ ਦਿਓਲ, ਸੁਸ਼ਮਾ ਵਰਮਾ (ਵਿਕਟ ਕੀਪਰ), ਨੁਜਾਤ ਪਰਵੀਨ (ਵਿਕਟ ਕੀਪਰ), ਆਯੁਸ਼ੀ ਸੋਨੀ, ਅਰੁੰਧਤੀ ਰੈੱਡੀ , ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਮਾਨਸੀ ਜੋਸ਼ੀ, ਮੋਨਿਕਾ ਪਟੇਲ, ਸੀ. ਪ੍ਰਤਿਯੂਸ਼ਾ, ਸਿਮਰਨ ਦਿਲ ਬਹਾਦੁਰ.
ਦੱਖਣ ਅਫਰੀਕਾ: ਸੁਨੇ ਲੂਸ (ਕਪਤਾਨ), ਅਯਾਂਬੋਂਗਾ ਖਾਕਾ, ਸ਼ਬਨੀਮ ਇਸਮਾਈਲ, ਲੌਰਾ ਵੋਲਵਰਟ, ਤ੍ਰਿਸ਼ਾ ਚੇੱਤੀ, ਸਿਨਾਲੋ ਜੀਟਾ, ਤਸਮੀਨ ਬਰਿੱਟਜ, ਮਾਰੀਜਨ ਕੈਪ, ਨੋਂਦਿਮਿਸੋ ਸੰਗੇਜ, ਲਿਜਲ ਲੀ, ਐਨਕੇ ਬੋਸ਼, ਫਾਈ ਟਨੇਕਲੀਫ, ਨਾਨਕੂਲੁਲੇਕੋ ਮਾਲਬਾ, ਮਿਗਨਨ ਡੂ ਕਲੇਰਜ, ਲਾਰਾ ਗੁਡਾਲ, ਤੁਮੀ ਸੇਖੁਖਣੇ।