ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਟੀ -20 ਵਿਸ਼ਵ ਕੱਪ ਮੈਚਾਂ ਦੇ ਗਰੁੱਪ ਦਾ ਐਲਾਨ ਕੀਤਾ ਹੈ। 17 ਅਕਤੂਬਰ ਤੋਂ 14 ਨੰਵਬਰ ਤਕ ਓਮਾਨ ਅਤੇ ਸੰਯੁਕਤ ਅਰਬ ਅਮੀਰਾਤ (UAE) ਵਿੱਚ BCCI ਦੁਆਰਾ ਆਯੋਜੀਤ ਹੋਣ ਵਾਲੀ 1CC ਮੇਂਸ T-20 ਦੇ ਲਈ ਗਰੁਪਾਂ ਦਾ ਐਲਾਨ ਕੀਤਾ ਹੈ। ਭਾਰਤ ਆਪਣੇ ਵਿਰੋਧੀ ਪਾਕਿਸਤਾਨ ਦੇ ਨਾਲ ਇਕੋ ਗਰੁੱਪ ਵਿਚ ਹੈ।
-
🤩 Some mouth-watering match-ups in the Super 12 stage of the ICC Men's #T20WorldCup 2021 🔥
— T20 World Cup (@T20WorldCup) July 16, 2021 " class="align-text-top noRightClick twitterSection" data="
Which clash are you most looking forward to?
👉 https://t.co/Z87ksC0dPk pic.twitter.com/7aLdpZYMtJ
">🤩 Some mouth-watering match-ups in the Super 12 stage of the ICC Men's #T20WorldCup 2021 🔥
— T20 World Cup (@T20WorldCup) July 16, 2021
Which clash are you most looking forward to?
👉 https://t.co/Z87ksC0dPk pic.twitter.com/7aLdpZYMtJ🤩 Some mouth-watering match-ups in the Super 12 stage of the ICC Men's #T20WorldCup 2021 🔥
— T20 World Cup (@T20WorldCup) July 16, 2021
Which clash are you most looking forward to?
👉 https://t.co/Z87ksC0dPk pic.twitter.com/7aLdpZYMtJ
ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਨੇ ਵੀ ਆਈਸੀਸੀ ਅਧਿਕਾਰੀਆਂ ਦੇ ਨਾਲ ਓਮਾਨ ਵਿੱਚ ਹੋਏ ਇਸ ਸਮਾਰੋਹ ਵਿੱਚ ਹਿੱਸਾ ਲਿਆ।ਅੱਠ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹਿੱਸਾ ਲੈਣਗੀਆਂ, ਜੋ ਓਮਾਨ ਅਤੇ ਯੂਏਈ ਵਿੱਚ ਖੇਡੇ ਜਾਣਗੇ। ਇਨ੍ਹਾਂ ਚੋਂ ਚਾਰ ਟੀਮਾਂ ਸੁਪਰ 12 ਰਾਊਂਡ ਵਿੱਚ ਪਹੁੰਚਣਗੀਆਂ।
ਗਰੁੱਪ 2 ਵਿੱਚ ਭਾਰਤ ਦੇ ਨਾਲ ਪਾਕਿਸਤਾਨ, ਨਿਉਜ਼ੀਲੈਂਡ, ਅਫਗਾਨਿਸਤਾਨ ਅਤੇ ਰਾਉਂਡ 1 ਦੇ ਦੂਜੇ ਦੋ ਕੁਆਲੀਫਾਇਰ ਸ਼ਾਮਲ ਹੋਣਗੇ। 20 ਮਾਰਚ 2021 ਤੱਕ ਟੀਮ ਰੈਕਿੰਗ ਦੇ ਆਧਾਰ ਉੱਤੇ ਚੁਣੇ ਗਏ ਹਨ। ਸੁਪਰ 12 ਦੇ 1 ਗਰੁੱਪ ਵਿੱਚ ਵੈਸਟਇੰਡੀਜ਼,ਇੰਗਲੈਂਡ,ਆਸਟਰੇਲੀਆ ਅਤੇ ਦੱਖਣੀ ਅਫਰੀਕਾ ਨੂੰ ਰੱਖਿਆ ਗਿਆ ਹੈ।
ਸ਼ੁਰੂਆਤੀ ਦੌਰ ਦੀਆਂ ਅੱਠ ਟੀਮਾਂ ਵਿੱਚ ਬੰਗਲਾਦੇਸ਼, ਸ੍ਰੀਲੰਕਾ, ਆਇਰਲੈਂਡ, ਨੀਦਰਲੈਂਡਜ਼, ਸਕਾਟਲੈਂਡ, ਨਾਮੀਬੀਆ, ਓਮਾਨ ਅਤੇ ਪੀਐਨਜੀ ਸ਼ਾਮਲ ਹਨ। ਟੂਰਨਾਮੈਂਟ ਦਾ ਫਾਈਨਲ 14 ਨਵੰਬਰ ਨੂੰ ਖੇਡਿਆ ਜਾਵੇਗਾ।
ਦੱਸ ਦਈਏ ਕਿ 2 ਹੋਰ ਟੀਮਾਂ ਦਾ ਫੈਸਲਾ ਪਹਿਲੇ ਦੌਰ ਦੇ ਮੈਚਾਂ ਦੇ ਨਤੀਜਿਆਂ ਤੋਂ ਬਾਅਦ ਹੀ ਕੀਤਾ ਜਾਵੇਗਾ, ਜਿਸ ਵਿੱਚ ਦੌਰ 1 ਦੀ ਗਰੁੱਪ A ਦੀ ਜੇਤੂ ਟੀਮ ਅਤੇ ਗਰੁੱਪ B ਦੀ ਉਪ ਜੇਤੂ ਟੀਮ ਗਰੁੱਪ 1 ਵਿੱਚ ਸ਼ਾਮਲ ਹੋਵੇਗੀ।
ਓਮਾਨ ਵਿੱਚ ਰਾਉਂਡ 1 ਦੇ ਸਾਰੇ ਮੈਚ ਖੇਡੇ ਜਾਣਗੇ। ਓਮਾਨ ਨੂੰ ਪਹਿਲੀ ਵਾਰ ਟੀ -20 ਵਰਲਡ ਕੱਪ ਦੀ ਮੇਜ਼ਬਾਨੀ ਮਿਲੀ ਹੈ ਕਿਉਂਕਿ ਇਸ ਸਮੇਂ ਭਾਰਤ ਵਿੱਚ ਕੋਰੋਨਾ ਮਾਮਲੇ ਜਿਆਦਾ ਹਨ।