ਨਵੀਂ ਦਿੱਲੀ— ਮਹਿਲਾ ਪ੍ਰੀਮੀਅਰ ਲੀਗ ਦਾ ਛੇਵਾਂ ਮੈਚ ਗੁਜਰਾਤ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਗੁਜਰਾਤ ਜਾਇੰਟਸ ਦੀ ਓਪਨਰ ਸੋਫੀਆ ਡੰਕਲੇ ਨੇ ਇਤਿਹਾਸ ਰਚ ਦਿੱਤਾ ਹੈ। ਡੰਕਲੇ ਨੇ ਸਿਰਫ 18 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ। ਜੋ WPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਡੰਕਲੇ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਦੇ ਗੇਂਦਬਾਜ਼ੀ ਹਮਲੇ ਨੂੰ ਤਬਾਹ ਕਰ ਦਿੱਤਾ। ਡੰਕਲੇ ਨੇ ਗੇਂਦਬਾਜ਼ਾਂ ਨੂੰ ਬਹੁਤ ਧੱਕਾ ਦਿੱਤਾ ਅਤੇ ਮੈਦਾਨ ਦੇ ਚਾਰੇ ਪਾਸੇ ਚੌਕਿਆਂ ਅਤੇ ਛੱਕਿਆਂ ਦੀ ਵਰਖਾ ਕੀਤੀ। ਉਸ ਨੇ 28 ਗੇਂਦਾਂ 'ਤੇ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ 'ਚ ਉਨ੍ਹਾਂ ਨੇ 11 ਚੌਕੇ ਅਤੇ 3 ਛੱਕੇ ਲਗਾਏ।
ਅਜਿਹਾ ਜੜਿਆ WPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ:- ਤੁਹਾਨੂੰ ਦੱਸ ਦੇਈਏ ਕਿ ਮੈਚ ਤੋਂ ਪਹਿਲਾਂ ਟਾਸ ਜਿੱਤ ਕੇ ਗੁਜਰਾਤ ਜਾਇੰਟਸ ਦੇ ਕਪਤਾਨ ਸਨੇਹ ਰਾਣਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਲਈ ਓਪਨਿੰਗ ਕਰਨ ਲਈ ਸਬਿਨੇਨੀ ਮੇਘਨਾ ਅਤੇ ਸੋਫੀਆ ਡੰਕਲੇ ਮੈਦਾਨ 'ਤੇ ਆਈਆਂ। ਪਹਿਲਾ ਓਵਰ ਕਰਨ ਆਈ ਮੇਗਨ ਸ਼ੂਟ ਨੇ ਮੇਡਨ ਓਵਰ ਸੁੱਟ ਦਿੱਤਾ। ਫਿਰ ਦੂਜੇ ਓਵਰ 'ਚ ਡੰਕਲੇ ਨੇ ਹੱਥ ਖੋਲ੍ਹ ਕੇ 1 ਚੌਕਾ ਲਗਾਇਆ। ਫਿਰ ਤੀਜਾ ਓਵਰ ਆਇਆ, ਮੇਗਨ ਸ਼ੂਟ ਦੀ ਡੰਕਲੇ ਨੇ ਕਲਾਸ ਲਾਈ ਅਤੇ ਪਹਿਲੀਆਂ ਦੋ ਗੇਂਦਾਂ 'ਤੇ ਦੋ ਖੂਬਸੂਰਤ ਚੌਕੇ ਜੜੇ। ਚੌਥੇ ਓਵਰ ਵਿੱਚ ਡੰਕਲੇ ਨੇ ਰੇਣੂਕਾ ਸਿੰਘ ਨੂੰ ਮਾਤ ਦਿੱਤੀ ਅਤੇ 2 ਚੌਕੇ ਅਤੇ 1 ਛੱਕਾ ਲਗਾਇਆ। ਫਿਰ ਪਾਰੀ ਦੇ ਪੰਜਵੇਂ ਓਵਰ ਲਈ ਆਈ ਖੱਬੇ ਹੱਥ ਦੀ ਆਫ ਸਪਿਨਰ ਪ੍ਰੀਤੀ ਬੋਸ ਨੂੰ ਡੰਕਲੇ ਨੇ ਕੁੱਟਿਆ। ਇਸ ਓਵਰ 'ਚ ਡੰਕਲੇ ਨੇ 4 ਚੌਕੇ ਅਤੇ 1 ਛੱਕਾ ਲਗਾਇਆ ਅਤੇ ਸਿਰਫ 18 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ।
-
🚨 Milestone Alert 🚨
— Women's Premier League (WPL) (@wplt20) March 8, 2023 " class="align-text-top noRightClick twitterSection" data="
FASTEST 5⃣0⃣ in the #TATAWPL! ⚡️ ⚡️@dunkleysophia brings up a stunning half-century in just 1⃣8⃣ balls! 👏 👏@GujaratGiants zoom to 64/1 after 6 overs.
Follow the match ▶️ https://t.co/QeECVTM7rl #GGvRCB pic.twitter.com/erZmQPxgdq
">🚨 Milestone Alert 🚨
— Women's Premier League (WPL) (@wplt20) March 8, 2023
FASTEST 5⃣0⃣ in the #TATAWPL! ⚡️ ⚡️@dunkleysophia brings up a stunning half-century in just 1⃣8⃣ balls! 👏 👏@GujaratGiants zoom to 64/1 after 6 overs.
Follow the match ▶️ https://t.co/QeECVTM7rl #GGvRCB pic.twitter.com/erZmQPxgdq🚨 Milestone Alert 🚨
— Women's Premier League (WPL) (@wplt20) March 8, 2023
FASTEST 5⃣0⃣ in the #TATAWPL! ⚡️ ⚡️@dunkleysophia brings up a stunning half-century in just 1⃣8⃣ balls! 👏 👏@GujaratGiants zoom to 64/1 after 6 overs.
Follow the match ▶️ https://t.co/QeECVTM7rl #GGvRCB pic.twitter.com/erZmQPxgdq
ਹਰਮਨਪ੍ਰੀਤ ਕੌਰ ਦਾ ਤੋੜਿਆ ਰਿਕਾਰਡ :- ਡੰਕਲੇ ਨੇ ਸਿਰਫ 18 ਗੇਂਦਾਂ 'ਚ ਅਰਧ ਸੈਂਕੜਾ ਬਣਾ ਕੇ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਰਿਕਾਰਡ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ 'ਚ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨ ਨੇ ਗੁਜਰਾਤ ਜਾਇੰਟਸ ਖਿਲਾਫ ਸਿਰਫ 22 ਗੇਂਦਾਂ 'ਚ ਅਰਧ ਸੈਂਕੜਾ ਜੜਿਆ ਸੀ। ਜੋ ਕਿ ਟੂਰਨਾਮੈਂਟ ਦੀ ਸਭ ਤੋਂ ਘੱਟ ਗੇਂਦ ਖੇਡਦੇ ਹੋਏ ਬਣਾਇਆ ਅਰਧ ਸੈਂਕੜਾ ਸੀ। ਪਰ ਅੱਜ ਖੇਡੇ ਗਏ ਮੈਚ ਵਿੱਚ ਗੁਜਰਾਤ ਜਾਇੰਟਸ ਦੀ ਓਪਨਰ ਸੋਫੀਆ ਡੰਕਲੇ ਨੇ ਹਰਮਨ ਦਾ ਰਿਕਾਰਡ ਤੋੜਦੇ ਹੋਏ ਸਿਰਫ 18 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਰਧ ਸੈਂਕੜਾ ਜੜ ਦਿੱਤਾ।
ਇਹ ਵੀ ਪੜ੍ਹੋ- Icc Test Bowler Ranking: ਅਸ਼ਵਿਨ ਦੇ ਅੰਕ ਘਟੇ, ਅਜੇ ਵੀ ਨੰਬਰ 1 'ਤੇ ਕਾਬਜ਼, ਐਂਡਰਸਨ ਨੇ ਬਰਾਬਰੀ ਦੀ ਦਿੱਤੀ ਟੱਕਰ