ਨਵੀ ਦਿੱਲੀ: ਅਕਸਰ ਕਹਿੰਦੇ ਹਨ, ਕਿ ਪੁੱਤਰ ਮਿੱਠੜੇ ਮੇਵੇ ਰੱਬਾ ਸਭ ਨੂੰ ਦੇਵੇ,ਜੋ ਭਾਰਤ ਦੇ ਸਪਿਨਰ ਹਰਭਜਨ ਸਿੰਘ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਹਰਭਜਨ ਸਿੰਘ ਦੂਜੀ ਵਾਰ ਪਿਤਾ ਬਣੇ ਹਨ, ਭੱਜੀ ਨੇ ਇੱਕ ਟਵਿੱਟ ਰਾਹੀ ਇਸ ਖੁਸ਼ੀ ਨੂੰ ਸਾਂਝਾ ਕੀਤਾ ਹੈ, ਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਹੈ।
ਹਰਭਜਨ ਸਿੰਘ ਦੇ ਟਵੀਟ ਤੋਂ ਬਾਅਦ ਹੀ ਫੈਨਜ਼ ਵੱਲੋਂ ਵਧਾਇਆ ਦਿੱਤੀਆਂ ਜਾ ਰਹੀਆਂ ਹਨ। ਹਰਭਜਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਦਾ 29 ਅਕਤੂਬਰ 2015 'ਚ ਵਿਆਹ ਹੋਇਆ ਸੀ। ਹਰਭਜਨ ਸਿੰਘ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹੈ।