ETV Bharat / sports

ਸ਼ਮੀ ਦੀ ਪਤਨੀ ਨੇ ਪੀਐਮ ਮੋਦੀ ਅਮਿਤ ਸ਼ਾਹ ਨੂੰ ਭਾਰਤ ਦਾ ਨਾਮ ਬਦਲਣ ਦੀ ਕੀਤੀ ਅਪੀਲ - ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ

ਹਸੀਨ ਜਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਰਾਹੀਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਦਾ ਨਾਂ ਬਦਲਣ ਦੀ ਅਪੀਲ ਕੀਤੀ ਹੈ

ਸ਼ਮੀ ਦੀ ਪਤਨੀ
ਸ਼ਮੀ ਦੀ ਪਤਨੀ
author img

By

Published : Aug 14, 2022, 9:05 PM IST

ਨਵੀਂ ਦਿੱਲੀ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਹਨ ਅਤੇ ਦੋਵੇਂ ਵੱਖ ਵੱਖ ਰਹਿੰਦੇ ਹਨ ਹਸੀਨ ਜਹਾਂ ਫਿਲਹਾਲ ਬੰਗਾਲੀ ਫਿਲਮਾਂ ਵਿੱਚ ਰੁੱਝੀ ਹੋਈ ਹੈ. ਇਸ ਦੌਰਾਨ ਹਸੀਨ ਜਹਾਂ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਸੀਨ ਜਹਾਂ ਨੇ ਆਪਣੀ ਇੰਸਟਾਗ੍ਰਾਮ ਆਈਡੀ @hasinjahanofficial ਉੱਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਰਾਹੀਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਦਾ ਨਾਂ ਬਦਲਣ ਦੀ ਅਪੀਲ ਕੀਤੀ ਹੈ।

ਹਸੀਨ ਜਹਾਂ ਨੇ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਕਿ ਸਾਡਾ ਦੇਸ਼ ਸਾਡਾ ਸਨਮਾਨ। ਮੈਂ ਭਾਰਤ ਨੂੰ ਪਿਆਰ ਕਰਦੀ ਹਾਂ ਸਾਡੇ ਦੇਸ਼ ਦਾ ਨਾਮ ਸਿਰਫ ਹਿੰਦੁਸਤਾਨ ਜਾਂ ਭਾਰਤ ਹੋਣਾ ਚਾਹੀਦਾ ਹੈ। ਜਹਾਂ ਨੇ ਅੱਗੇ ਲਿਖਿਆ ਕਿ ਮਾਨਯੋਗ ਪ੍ਰਧਾਨ ਮੰਤਰੀ, ਮਾਨਯੋਗ ਗ੍ਰਹਿ ਮੰਤਰੀ ਜੀ ਨੂੰ ਬੇਨਤੀ ਹੈ ਕਿ ਭਾਰਤ ਦਾ ਨਾਂ ਬਦਲੋ, ਤਾਂ ਜੋ ਪੂਰੀ ਦੁਨੀਆ ਸਾਡੇ ਦੇਸ਼ ਨੂੰ ਭਾਰਤ ਜਾਂ ਹਿੰਦੁਸਤਾਨ ਕਹਿ ਸਕੇ।

ਦੂਜੇ ਪਾਸੇ ਹਸੀਨ ਜਹਾਂ ਨੇ ਆਪਣੇ ਪਤੀ ਮੁਹੰਮਦ ਸ਼ਮੀ 'ਤੇ ਇਕ ਵਾਰ ਫਿਰ ਵੱਡਾ ਇਲਜ਼ਾਮ ਲਗਾਇਆ ਹੈ। ਹਸੀਨ ਜਹਾਂ ਨੇ ਕਿਹਾ ਕਿ ਕ੍ਰਿਕਟਰ ਆਪਣੀ ਬੇਟੀ ਦਾ ਖਿਆਲ ਨਹੀਂ ਰੱਖਦੇ। ਇੰਨੇ ਸਾਲਾਂ ਵਿੱਚ ਵੀ ਉਸ ਨੇ ਧੀ ਨੂੰ ਕੋਈ ਚੰਗਾ ਤੋਹਫ਼ਾ ਨਹੀਂ ਦਿੱਤਾ। ਈਦ 'ਤੇ ਵੀ ਆਪਣੀ ਧੀ ਲਈ ਤੋਹਫ਼ੇ ਨਾ ਭੇਜੇ। ਹਸੀਨ ਜਹਾਂ ਨੇ ਇੰਟਰਵਿਊ ਦੌਰਾਨ ਕਿਹਾ, ਮੈਂ ਸ਼ਮੀ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਬੇਟੀ ਵੱਡੀ ਹੋ ਰਹੀ ਹੈ, ਉਸ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ। ਹਰ ਥਾਂ ਉਹ ਦੇਖਦੀ ਹੈ ਕਿ ਹਰ ਕਿਸੇ ਦਾ ਪਿਤਾ ਉਸ ਦੇ ਨਾਲ ਹੈ।

ਇੰਨੇ ਸਾਲ ਹੋ ਗਏ ਹਨ, ਸ਼ਮੀ ਨੇ ਬੇਟੀ ਨੂੰ ਕੋਈ ਤੋਹਫਾ ਵੀ ਨਹੀਂ ਭੇਜਿਆ ਹੈ। ਧੀ ਵੱਡੀ ਹੋ ਰਹੀ ਹੈ, ਅਤੇ ਉਸ ਨੇ ਇਸ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਜਨਮਦਿਨ 'ਤੇ ਮੇਰੀ ਧੀ ਮੈਨੂੰ ਸਵਾਲ ਕਰ ਰਹੀ ਸੀ, ਤਾਂ ਮੈਂ ਸ਼ਮੀ ਨਾਲ ਗੱਲ ਕਰਨ ਲਈ ਕਿਹਾ, ਗਿਫਟ ਭੇਜਣ ਲਈ ਕਿਹਾ। ਸ਼ਮੀ ਨੇ 100 ਰੁਪਏ ਦੇ ਕੱਪੜੇ ਭੇਜੇ ਕਿਉਂਕਿ ਉਹ ਸੜਕਾਂ 'ਤੇ ਵਿਕਦੇ ਹਨ। ਉਹ ਕੱਪੜੇ ਬਹੁਤ ਛੋਟੇ ਸਨ। ਮੈਂ ਹੈਰਾਨ ਸੀ ਕਿ ਕਰੋੜਾਂ ਕਮਾਉਣ ਵਾਲੇ ਨੇ ਆਪਣੀ ਧੀ ਲਈ ਇੰਨੇ ਗੰਦੇ ਕੱਪੜੇ ਭੇਜੇ।

ਦੱਸ ਦੇਈਏ ਕਿ ਮੁਹੰਮਦ ਸ਼ਮੀ ਅਤੇ ਹਸੀਨ ਜਹਾਂ ਦਾ ਵਿਆਹ 7 ਅਪ੍ਰੈਲ 2014 ਨੂੰ ਹੋਇਆ ਸੀ। ਕੁਝ ਸਾਲਾਂ ਬਾਅਦ ਉਸ ਨੇ ਸ਼ਮੀ 'ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ ਵੀ ਲਾਏ ਹਨ। ਸਾਲ 2018 ਵਿੱਚ ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਹਸੀਨ ਜਹਾਂ ਦੁਆਰਾ ਹਮਲਾ, ਬਲਾਤਕਾਰ, ਕਤਲ ਦੀ ਕੋਸ਼ਿਸ਼ ਅਤੇ ਘਰੇਲੂ ਹਿੰਸਾ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਸੀਨ ਜਹਾਂ ਨੇ ਸ਼ਮੀ ਅਤੇ ਉਨ੍ਹਾਂ ਦੇ ਭਰਾ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਤੁਹਾਨੂੰ ਦੱਸ ਦੇਈਏ ਕਿ 17 ਜੁਲਾਈ 2015 ਨੂੰ ਸ਼ਮੀ ਵੀ ਬੇਟੀ ਦੇ ਪਿਤਾ ਬਣੇ ਸਨ। ਇਨ੍ਹਾਂ ਦੋਹਾਂ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਪਰ ਅਜੇ ਤੱਕ ਤਲਾਕ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਫੀਫਾ ਦੇ ਬੈਨ ਦੀ ਧਮਕੀ ਉੱਤੇ ਛੇਤਰੀ ਨੇ ਖਿਡਾਰੀਆਂ ਨੂੰ ਜ਼ਿਆਦਾ ਧਿਆਨ ਦੇਣ ਲਈ ਕਿਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.