ETV Bharat / sports

Tendulkar Wish B'day To Irfan Pathan: ਸਚਿਨ ਤੇਂਦੁਲਕਰ ਨੇ ਇਰਫਾਨ ਪਠਾਨ ਨੂੰ ਇੰਝ ਦਿੱਤੀ ਵਧਾਈ ਕਿ ਵਾਇਰਲ ਹੋ ਗਈ ਪੋਸਟ ! - ਸਚਿਨ ਤੇਂਦੁਲਕਰ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਨੋਖੇ ਤਰੀਕੇ ਨਾਲ ਵਧਾਈ ਦਿੱਤੀ ਹੈ। ਉਨ੍ਹਾਂ ਦੇ ਵਧਾਈ ਸੰਦੇਸ਼ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਵਾਇਰਲ ਵੀ ਹੋ ਰਿਹਾ ਹੈ।

Tendulkar Wish B'day To Irfan Pathan
Tendulkar Wish B'day To Irfan Pathan
author img

By ETV Bharat Punjabi Team

Published : Oct 27, 2023, 10:03 PM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਕਲ ਤੁਸੀਂ ਇਰਫਾਨ ਪਠਾਨ ਨੂੰ ਮੈਦਾਨ 'ਤੇ ਕੁਮੈਂਟਰੀ ਕਰਦੇ ਦੇਖ ਸਕਦੇ ਹੋ। ਇਰਫਾਨ ਨੇ ਭਾਰਤ ਲਈ ਗੇਂਦ ਅਤੇ ਬੱਲੇ ਨਾਲ ਕਈ ਮਹੱਤਵਪੂਰਨ ਮੌਕਿਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਜਨਮਦਿਨ 'ਤੇ ਸਾਬਕਾ ਭਾਰਤੀ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਅਨੋਖੇ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜੋ ਸੋਸ਼ਲ ਮੀਡੀਆ 'ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਸਚਿਨ ਤੇਂਦੁਲਕਰ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਪੋਸਟ ਕਰਕੇ ਇਰਫਾਨ ਪਠਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸਚਿਨ ਨੇ ਲਿਖਿਆ, 'ਜਨਮਦਿਨ ਮੁਬਾਰਕ ਇਰਫਾਨ। ਮਸਤੀ ਕਰੋ ਅਤੇ ਨੱਚਦੇ ਰਹੋ ਕਿਉਂਕਿ, 'ਝੂਮੇ ਜੋ ਪਠਾਨ, ਮਹਿਫਲ ਹੀ ਲੁੱਟ ਜਾਏ'। ਸਚਿਨ ਵੱਲੋਂ ਇਸ ਵਧਾਈ ਸੰਦੇਸ਼ ਨੂੰ ਪੋਸਟ ਕਰਨ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਸਚਿਨ ਨੇ ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ ਪਠਾਨ ਦੇ ਗੀਤ ਨੂੰ ਲੈ ਕੇ ਇਰਫਾਨ ਪਠਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪਠਾਨ ਦੇ ਗੀਤ 'ਝੂਮੇ ਜੋ ਪਠਾਨ ਮੇਰੀ ਜਾਨ ਮਹਿਫਲ ਹੀ ਲੂਟ ਜਾਏ' ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਸਚਿਨ ਨੇ ਵੀ ਇਸ ਅੰਦਾਜ਼ 'ਚ ਇਰਫਾਨ ਨੂੰ ਸ਼ੁਭਕਾਮਨਾਵਾਂ ਦੇ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

ਇਰਫਾਨ ਪਠਾਨ ਨੇ ਭਾਰਤ ਲਈ 29 ਟੈਸਟ ਮੈਚਾਂ ਦੀਆਂ 40 ਪਾਰੀਆਂ ਵਿੱਚ 1105 ਦੌੜਾਂ ਅਤੇ 100 ਵਿਕਟਾਂ ਲਈਆਂ ਹਨ। ਵਨਡੇ ਫਾਰਮੈਟ 'ਚ ਉਸ ਨੇ 120 ਮੈਚਾਂ 'ਚ 1544 ਦੌੜਾਂ ਅਤੇ 173 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਇਰਫਾਨ ਨੇ 24 ਟੀ-20 ਮੈਚਾਂ 'ਚ 172 ਦੌੜਾਂ ਅਤੇ 28 ਵਿਕਟਾਂ ਲਈਆਂ ਹਨ। ਪਠਾਨ ਨੇ ਆਪਣੇ ਕਰੀਅਰ 'ਚ ਸਾਰੇ ਫਾਰਮੈਟਾਂ 'ਚ 1 ਸੈਂਕੜਾ ਅਤੇ 11 ਅਰਧ ਸੈਂਕੜੇ ਵੀ ਲਗਾਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.