ਨਵੀਂ ਦਿੱਲੀ : ਟੀਮ ਇੰਡੀਆ ਦੇ ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਰਿੰਕੂ ਸਿੰਘ ਨੇ 19 ਦਸੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਵਨਡੇ ਡੈਬਿਊ ਕੀਤਾ ਸੀ। ਉਨ੍ਹਾਂ ਨੇ ਦੱਖਣੀ ਅਫਰੀਕਾ ਨਾਲ ਖੇਡੀ ਜਾ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੈਚ 'ਚ ਡੈਬਿਊ ਕੀਤਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੰਗਲਵਾਰ ਨੂੰ ਖੇਡੇ ਗਏ ਦੂਜੇ ਵਨਡੇ ਮੈਚ 'ਚ ਟੀਮ ਇੰਡੀਆ ਨੂੰ ਅਫਰੀਕਾ ਹੱਥੋਂ 45 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। (Rinku Singh international debut match )
-
After a smashing start to his T20I career, it is now time for Rinku Singh to make his mark in the ODI format.
— BCCI (@BCCI) December 19, 2023 " class="align-text-top noRightClick twitterSection" data="
He gets his India ODI 🧢 from @imkuldeep18🙌🏽#TeamIndia #SAvIND https://t.co/p5r3iTcPrj pic.twitter.com/Stx6TtbLej
">After a smashing start to his T20I career, it is now time for Rinku Singh to make his mark in the ODI format.
— BCCI (@BCCI) December 19, 2023
He gets his India ODI 🧢 from @imkuldeep18🙌🏽#TeamIndia #SAvIND https://t.co/p5r3iTcPrj pic.twitter.com/Stx6TtbLejAfter a smashing start to his T20I career, it is now time for Rinku Singh to make his mark in the ODI format.
— BCCI (@BCCI) December 19, 2023
He gets his India ODI 🧢 from @imkuldeep18🙌🏽#TeamIndia #SAvIND https://t.co/p5r3iTcPrj pic.twitter.com/Stx6TtbLej
ਡੈਬਿਊ ਮੈਚ 'ਚ ਗੇਂਦ ਨਾਲ ਕੀਤਾ ਕਮਾਲ: ਭਾਰਤ ਭਾਵੇਂ ਇਹ ਮੈਚ ਹਾਰ ਗਿਆ ਹੋਵੇ ਪਰ ਰਿੰਕੂ ਸਿੰਘ ਨੇ ਆਪਣੇ ਡੈਬਿਊ 'ਤੇ ਕਮਾਲ ਕਰ ਦਿੱਤਾ। ਇਸ ਮੈਚ 'ਚ ਰਿੰਕੂ ਆਪਣੇ ਬੱਲੇ ਨਾਲ ਸਿਰਫ 17 ਦੌੜਾਂ ਹੀ ਬਣਾ ਸਕੇ ਅਤੇ ਸਟੰਪ ਹੋ ਕੇ ਪੈਵੇਲੀਅਨ ਪਰਤ ਗਏ ਪਰ ਉਨ੍ਹਾਂ ਨੇ ਗੇਂਦ ਨਾਲ ਕਮਾਲ ਦਿਖਾ ਦਿੱਤਾ। ਉਨ੍ਹਾਂ ਨੇ ਦੱਖਣੀ ਅਫਰੀਕਾ ਦੀ ਪਾਰੀ ਦੇ 42ਵੇਂ ਓਵਰ ਦੀ ਤੀਜੀ ਗੇਂਦ 'ਤੇ ਰਾਸੀ ਵਾਨ ਡੇਰ ਡੁਸੇਨ ਨੂੰ ਸੰਜੂ ਸੈਮਸਨ ਹੱਥੋਂ ਕੈਚ ਆਊਟ ਕਰਵਾਇਆ।
-
Debut ODI match. Debut wicket. Just Rinku Singh things! 🤷♂️ pic.twitter.com/hLOWSKKnEv
— KolkataKnightRiders (@KKRiders) December 19, 2023 " class="align-text-top noRightClick twitterSection" data="
">Debut ODI match. Debut wicket. Just Rinku Singh things! 🤷♂️ pic.twitter.com/hLOWSKKnEv
— KolkataKnightRiders (@KKRiders) December 19, 2023Debut ODI match. Debut wicket. Just Rinku Singh things! 🤷♂️ pic.twitter.com/hLOWSKKnEv
— KolkataKnightRiders (@KKRiders) December 19, 2023
ਅੰਤਰਰਾਸ਼ਟਰੀ ਕਰੀਅਰ ਦੀ ਪਹਿਲੀ ਵਿਕਟ: ਰਿੰਕੂ ਦੇ ਅੰਤਰਰਾਸ਼ਟਰੀ ਕਰੀਅਰ ਦੀ ਇਹ ਪਹਿਲੀ ਵਿਕਟ ਹੈ। ਉਹ ਬੱਲੇਬਾਜ਼ ਵਜੋਂ ਜਾਣੇ ਜਾਂਦੇ ਹਨ। ਉਹ ਕਦੇ ਵੀ ਭਾਰਤ ਲਈ ਆਈਪੀਐਲ ਅਤੇ ਟੀ-20 ਮੈਚਾਂ ਦੌਰਾਨ ਗੇਂਦਬਾਜ਼ੀ ਕਰਦੇ ਨਹੀਂ ਦੇਖਿਆ ਗਿਆ ਸੀ, ਪਰ ਉਨ੍ਹਾਂ ਨੂੰ ਆਪਣੇ ਪਹਿਲੇ ਹੀ ਵਨਡੇ ਮੈਚ ਵਿੱਚ ਗੇਂਦਬਾਜ਼ੀ ਕਰਦੇ ਹੋਏ ਦੇਖਿਆ ਗਿਆ ਸੀ ਅਤੇ ਇੱਕ ਵੱਡੀ ਵਿਕਟ ਵੀ ਆਪਣੇ ਨਾਮ ਕੀਤੀ ਹੈ। ਇਸ ਨਾਲ ਉਹ ਡੈਬਿਊ 'ਤੇ ਬੱਲੇਬਾਜ਼ ਹੋਣ ਦੇ ਬਾਵਜੂਦ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।
- Etv Bharat Special: ਆਈਪੀਐਲ 2024 ਨਿਲਾਮੀ ਵਿੱਚ Srh ਦੁਆਰਾ ਖਰੀਦੇ ਜਾਣ ਤੋਂ ਬਾਅਦ ਬੋਲੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ, ਕਿਹਾ ਇਹ ਮੇਰੇ ਕਰੀਅਰ ਦਾ ਇੱਕ ਨਵਾਂ ਪੜਾਅ
- IND vs SA 2nd ODI: ਟੀਮ ਇੰਡੀਆ 211 ਦੌੜਾਂ 'ਤੇ ਆਲ ਆਊਟ, ਸਾਈ ਸੁਦਰਸ਼ਨ ਅਤੇ ਕੇਐਲ ਰਾਹੁਲ ਨੇ ਲਗਾਇਆ ਅਰਧ ਸੈਂਕੜਾ
- IND vs SA 2nd ODI: ਬੱਲੇਬਾਜ਼ੀ ਤੋਂ ਬਾਅਦ ਭਾਰਤ ਦੀ ਗੇਂਦਬਾਜ਼ੀ ਵੀ ਨਾਕਾਮ, ਦੱਖਣੀ ਅਫਰੀਕਾ ਤੋਂ ਕਰਾਰੀ ਹਾਰ ਤੋਂ ਬਾਅਦ ਸੀਰੀਜ਼ ਬਰਾਬਰ
ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ: ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 10 ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਨੇ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਇਸ ਮੈਚ 'ਚ ਰਿੰਕੂ ਸਿੰਘ ਨੇ 1 ਓਵਰ 'ਚ 2 ਦੌੜਾਂ ਦੇ ਕੇ 1 ਵਿਕਟ ਲਈ।