ਨਵੀਂ ਦਿੱਲੀ: ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਰਿੰਕੂ ਸਿੰਘ ਆਪਣੀ ਸ਼ਾਨਦਾਰ ਖੇਡ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਰਹੇ ਹਨ। ਉਨ੍ਹਾਂ ਨੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲੇ ਟੀ-20 ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਮੈਚ 'ਚ ਉਨ੍ਹਾਂ ਨੇ 6ਵੇਂ ਨੰਬਰ 'ਤੇ ਆ ਕੇ ਛੋਟੀ ਪਰ ਸ਼ਾਂਤ ਅਤੇ ਚੰਗੀ ਪਾਰੀ ਖੇਡੀ। ਇਸ ਪਾਰੀ ਦੌਰਾਨ ਉਨ੍ਹਾਂ ਨੇ 9 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਇਸ ਮੈਚ ਤੋਂ ਬਾਅਦ ਰਿੰਕੂ ਨੇ ਬ੍ਰਾਡਕਾਸਟਰ ਨਾਲ ਗੱਲ ਕਰਦੇ ਹੋਏ ਧੋਨੀ ਨੂੰ ਲੈ ਕੇ ਵੱਡੀ ਗੱਲ ਕਹੀ।
-
Gap breached successfully by Rinku Singh 🤌#IDFCFirstBankT20ITrophy #JioCinemaSports #GiantsMeetGameChangers #INDvAFG pic.twitter.com/ExK2aW9RVF
— JioCinema (@JioCinema) January 11, 2024 " class="align-text-top noRightClick twitterSection" data="
">Gap breached successfully by Rinku Singh 🤌#IDFCFirstBankT20ITrophy #JioCinemaSports #GiantsMeetGameChangers #INDvAFG pic.twitter.com/ExK2aW9RVF
— JioCinema (@JioCinema) January 11, 2024Gap breached successfully by Rinku Singh 🤌#IDFCFirstBankT20ITrophy #JioCinemaSports #GiantsMeetGameChangers #INDvAFG pic.twitter.com/ExK2aW9RVF
— JioCinema (@JioCinema) January 11, 2024
6ਵੇਂ ਨੰਬਰ 'ਤੇ ਖੇਡਣ 'ਤੇ ਰਿੰਕੂ ਦਾ ਪ੍ਰਤੀਕਰਮ: ਗੇਮ ਨੂੰ ਫਿਨਿਸ਼ ਕਰਨ ਬਾਰੇ ਗੱਲ ਕਰਦੇ ਹੋਏ ਰਿੰਕੂ ਨੇ ਕਿਹਾ, 'ਮੈਨੂੰ ਇਸ ਨੰਬਰ 'ਤੇ ਖੇਡਣ ਦੀ ਥੋੜੀ ਜਿਹੀ ਆਦਤ ਪੈ ਗਈ ਹੈ ਅਤੇ ਗੇਮ ਫਿਨਿਸ਼ ਕਰਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਅਤੇ ਮੈਂ ਇਸ ਨੰਬਰ 'ਤੇ ਆਪਣੀ ਗੇਮ ਖੇਡਦਾ ਹਾਂ। ਠੰਡ ਵਿੱਚ ਵੀ ਮੈਚ ਦਾ ਖੂਬ ਆਨੰਦ ਲਿਆ। ਬਾਲ ਮੇਰੇ ਹੱਥਾਂ 'ਤੇ ਲੱਗ ਰਹੀ ਸੀ ਪਰ ਕੋਈ ਦੇਖ ਨਹੀਂ ਸਕਿਆ। ਇਸ ਨੰਬਰ 'ਤੇ ਮੈਂ ਆਪਣੇ ਆਪ ਨਾਲ ਗੱਲ ਕਰਦਾ ਰਹਿੰਦਾ ਹਾਂ ਕਿ ਇਸ ਨੰਬਰ 'ਤੇ ਕੁਝ ਵੀ ਹੋ ਸਕਦਾ ਹੈ। ਕਈ ਵਾਰ ਗੇਂਦ ਤੋਂ ਜ਼ਿਆਦਾ ਦੌੜਾਂ ਦੀ ਜ਼ਰੂਰਤ ਹੋਵੇਗੀ ਅਤੇ ਮੈ ਇਹ ਹੀ ਸੋਚਦਾ ਹਾਂ ਕਿ ਜਿੰਨਾਂ ਸ਼ਾਂਤ ਰਹਿ ਸਕਾ ਅਤੇ ਆਪਣੇ ਆਪ ਨਾਲ ਗੱਲ ਕਰ ਸਕਾ। ਮੈਂ ਬੱਲੇਬਾਜ਼ੀ ਦੌਰਾਨ ਇਹ ਹੀ ਅਪਲਾਈ ਕਰਦਾ ਹਾਂ।
-
For his unbeaten 60*(40) in the chase, Shivam Dube is adjudged the Player of the Match 👏👏#TeamIndia win the 1st T20I by 6 wickets 👌👌
— BCCI (@BCCI) January 11, 2024 " class="align-text-top noRightClick twitterSection" data="
Scorecard ▶️ https://t.co/BkCq71Zm6G#INDvAFG | @IDFCFIRSTBank | @IamShivamDube pic.twitter.com/mdQYdP8NsQ
">For his unbeaten 60*(40) in the chase, Shivam Dube is adjudged the Player of the Match 👏👏#TeamIndia win the 1st T20I by 6 wickets 👌👌
— BCCI (@BCCI) January 11, 2024
Scorecard ▶️ https://t.co/BkCq71Zm6G#INDvAFG | @IDFCFIRSTBank | @IamShivamDube pic.twitter.com/mdQYdP8NsQFor his unbeaten 60*(40) in the chase, Shivam Dube is adjudged the Player of the Match 👏👏#TeamIndia win the 1st T20I by 6 wickets 👌👌
— BCCI (@BCCI) January 11, 2024
Scorecard ▶️ https://t.co/BkCq71Zm6G#INDvAFG | @IDFCFIRSTBank | @IamShivamDube pic.twitter.com/mdQYdP8NsQ
ਰਿੰਕੂ ਨੇ ਧੋਨੀ ਦੀ ਸਲਾਹ ਤੋਂ ਲਈ ਮਦਦ: ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਇਸ ਨੰਬਰ 'ਤੇ ਆਪਣੇ ਆਪ ਨੂੰ ਸ਼ਾਂਤ ਰੱਖਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, 'ਮੈਂ ਪਿਛਲੇ ਆਈਪੀਐੱਲ 'ਚ ਮਾਹੀ ਭਾਈ (ਐੱਮ. ਐੱਸ. ਧੋਨੀ) ਨਾਲ ਗੱਲ ਕੀਤੀ ਸੀ। ਇਸ ਲਈ ਉਨ੍ਹਾਂ ਨੇ ਕਿਹਾ ਕਿ ਤੁਸੀਂ ਜਿੰਨਾ ਜ਼ਿਆਦਾ ਸ਼ਾਂਤ ਰਹੋ ਅਤੇ ਪ੍ਰਤੀਕਿਰਿਆ ਨਾ ਕਰੋ, ਓਨਾ ਹੀ ਚੰਗਾ ਹੈ। ਗੇਂਦਬਾਜ਼ ਨੂੰ ਜੋ ਚਾਹੇ ਉਹ ਕਰਨ ਦਿਓ, ਜਿਵੇਂ ਹੀ ਗੇਂਦ ਆ ਰਹੀ ਹੈ, ਪ੍ਰਤੀਕਿਰਿਆ ਕਰੋ। ਮੈਂ ਹੁਣ ਉਹ ਹੀ ਫੋਲੋ ਕਰਦਾ ਹਾਂ।
ਰਿੰਕੂ ਸਿੰਘ ਲੰਬੇ ਸ਼ਾਟ ਲਈ ਜਾਣੇ ਜਾਂਦੇ ਹਨ। ਉਹ ਭਾਰਤ ਲਈ 5ਵੇਂ ਅਤੇ 6ਵੇਂ ਨੰਬਰ 'ਤੇ ਖੇਡਦੇ ਹਨ। ਉਨ੍ਹਾਂ ਨੇ ਭਾਰਤ ਲਈ ਹੁਣ ਤੱਕ ਕਈ ਅਹਿਮ ਪਾਰੀਆਂ ਖੇਡੀਆਂ ਹਨ। ਉਹ ਆਈਪੀਐਲ ਵਿੱਚ 5 ਗੇਂਦਾਂ ਵਿੱਚ 5 ਛੱਕੇ ਵੀ ਲਗਾ ਚੁੱਕੇ ਹਨ। ਇਸ ਮੈਚ ਵਿੱਚ ਅਫਗਾਨਿਸਤਾਨ ਨੇ 5 ਵਿਕਟਾਂ ਗੁਆ ਕੇ 158 ਦੌੜਾਂ ਬਣਾਈਆਂ ਅਤੇ ਭਾਰਤ ਨੇ 15 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਗੁਆ ਕੇ 159 ਦੌੜਾਂ ਦਾ ਟੀਚਾ ਹਾਸਲ ਕਰ ਲਿਆ।