ਨਵੀਂ ਦਿੱਲੀ— ਭਾਰਤ ਦੇ ਸਾਬਕਾ ਫੀਲਡਿੰਗ ਕੋਚ ਆਰ ਸ਼੍ਰੀਧਰ ਨੇ ਆਪਣੀ ਨਵੀਂ ਕਿਤਾਬ 'ਚ ਖੁਲਾਸਾ ਕੀਤਾ ਹੈ ਕਿ ਵਿਰਾਟ ਕੋਹਲੀ 2016 'ਚ ਵਨਡੇ ਕਪਤਾਨੀ ਲਈ ਬੇਤਾਬ ਸਨ ਅਤੇ ਫਿਰ ਕੋਚ ਰਵੀ ਸ਼ਾਸਤਰੀ ਨੇ ਉਨ੍ਹਾਂ ਨੂੰ ਐੱਮ.ਐੱਸ.ਧੋਨੀ ਦੇ ਵਿਵੇਕ ਦਾ ਸਨਮਾਨ ਕਰਨ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ ਕਿਹਾ ਸੀ।
ਅਨੁਭਵੀ ਪੱਤਰਕਾਰ ਆਰ ਕੌਸ਼ਿਕ ਨਾਲ ਮਿਲ ਕੇ ਲਿਖੀ ਗਈ ਆਪਣੀ ਕਿਤਾਬ 'ਕੋਚਿੰਗ ਬਿਓਂਡ: ਮਾਈ ਡੇਜ਼ ਵਿਦ ਦਿ ਇੰਡੀਅਨ ਕ੍ਰਿਕੇਟ ਟੀਮ' ਵਿੱਚ ਸ਼੍ਰੀਧਰ ਨੇ ਭਾਰਤੀ ਟੀਮ ਦੇ ਨਾਲ ਆਪਣੇ ਤਜ਼ਰਬਿਆਂ ਦਾ ਜ਼ਿਕਰ ਕੀਤਾ। ਸ੍ਰੀਧਰ ਨੇ ਕਿਤਾਬ ਵਿੱਚ ਲਿਖਿਆ ਜਿੱਥੋਂ ਤੱਕ ਕੋਚਿੰਗ ਸਮੂਹ ਦਾ ਸਵਾਲ ਹੈ। ਅਜਿਹਾ ਮਾਹੌਲ ਬਣਾਇਆ ਗਿਆ ਸੀ, ਜਿਸ ਵਿੱਚ ਤੁਸੀਂ ਹਰ ਖਿਡਾਰੀ ਦੀਆਂ ਅੱਖਾਂ ਵਿੱਚ ਝਾਤੀ ਮਾਰ ਕੇ ਸੱਚ ਦੱਸ ਸਕਦੇ ਹੋ, ਚਾਹੇ ਉਹ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ।
ਇਸ ਵਿੱਚ ਉਨ੍ਹਾਂ ਨੇ ਕੋਹਲੀ ਦੇ ਸ਼ੁਰੂਆਤੀ ਦਿਨ੍ਹਾਂ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਜਦੋਂ ਕੋਹਲੀ ਟੈਸਟ ਟੀਮ ਦੇ ਕਪਤਾਨ ਸਨ ਪਰ ਫਿਰ ਵੀ ਸੀਮਤ ਓਵਰਾਂ ਵਿੱਚ ਕਪਤਾਨੀ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਲਿਖਿਆ 2016 ਵਿੱਚ ਇੱਕ ਸਮਾਂ ਸੀ ਜਦੋਂ ਵਿਰਾਟ ਸੀਮਤ ਓਵਰਾਂ ਦੀ ਕਪਤਾਨੀ ਲਈ ਵੀ ਬੇਚੈਨ ਸਨ। ਉਸ ਨੇ ਅਜਿਹੀਆਂ ਗੱਲਾਂ ਕਹੀਆਂ ਜਿਸ ਤੋਂ ਲੱਗਦਾ ਸੀ ਕਿ ਉਹ ਕਪਤਾਨੀ ਲਈ ਬੇਚੈਨ ਹਨ।
ਉਸਨੇ ਅੱਗੇ ਲਿਖਿਆ ਇੱਕ ਸ਼ਾਮ ਰਵੀ ਨੇ ਉਸਨੂੰ ਬੁਲਾਇਆ ਅਤੇ ਕਿਹਾ ਦੇਖੋ ਵਿਰਾਟ ਐਮਐਸ ਨੇ ਤੁਹਾਨੂੰ ਟੈਸਟ ਟੀਮ ਦੀ ਕਪਤਾਨੀ ਦਿੱਤੀ ਹੈ। ਤੁਹਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹ ਤੁਹਾਨੂੰ ਸੀਮਤ ਓਵਰਾਂ ਦੀ ਕਪਤਾਨੀ ਵੀ ਦੇਵੇਗਾ ਪਰ ਜਦੋਂ ਸਹੀ ਸਮਾਂ ਹੋਵੇਗਾ। ਜੇਕਰ ਤੁਸੀਂ ਹੁਣ ਉਸ ਦਾ ਸਨਮਾਨ ਨਹੀਂ ਕਰਦੇ ਤਾਂ ਕੱਲ੍ਹ ਜਦੋਂ ਤੁਸੀਂ ਕਪਤਾਨ ਬਣ ਜਾਂਦੇ ਹੋ ਤਾਂ ਤੁਹਾਡੀ ਟੀਮ ਤੁਹਾਡਾ ਸਨਮਾਨ ਨਹੀਂ ਕਰੇਗੀ।
ਸ਼੍ਰੀਧਰ ਨੇ ਕਿਹਾ ਵਿਰਾਟ ਨੇ ਉਸ ਸਲਾਹ ਨੂੰ ਸਵੀਕਾਰ ਕਰ ਲਿਆ ਅਤੇ ਬਾਅਦ ਵਿੱਚ ਇੱਕ ਸਾਲ ਦੇ ਅੰਦਰ ਉਹ ਸੀਮਤ ਓਵਰਾਂ ਦੇ ਕਪਤਾਨ ਵੀ ਬਣ ਗਏ। ਸ਼ਾਸਤਰੀ ਨੂੰ ਸ਼ਾਨਦਾਰ ਸੰਚਾਰਕ ਦੱਸਦੇ ਹੋਏ ਕਿਹਾ ਕਿ ਉਹ ਸਿੱਧੀ ਗੱਲ ਕਰਦੇ ਸਨ ਅਤੇ ਝਿਜਕਦੇ ਨਹੀਂ ਸਨ। ਉਸ ਨੇ ਇਹ ਵੀ ਕਿਹਾ ਕਿ ਸਾਬਕਾ ਕੋਚ ਨੂੰ ਟੀਮ ਤੋਂ ਬਾਹਰ ਕੀਤੇ ਗਏ ਖਿਡਾਰੀ ਨੂੰ ਸੂਚਿਤ ਕਰਨ ਦਾ ਕੰਮ ਕਰਨਾ ਪੈਂਦਾ ਸੀ। ਪੁਸਤਕ ਰੂਪਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ: India vs England : ਅੱਜ ਹੋਵੇਗਾ ਫਸਵਾਂ ਮੁਕਾਬਲਾ, ਭਾਰਤ ਨੇ ਇੰਗਲੈਂਡ ਨੂੰ 10 ਵਾਰ ਹਰਾਇਆ