ਨਵੀ ਦਿੱਲੀ: ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਵੀਰਵਾਰ 9 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਆਸਟ੍ਰੇਲੀਆ ਖਿਲਾਫ 4-0 ਨਾਲ ਸੀਰੀਜ਼ ਜਿੱਤਣ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੀਰੀਜ਼ ਦੇ ਪਹਿਲੇ ਮੈਚ 'ਚ ਗੇਂਦ ਟਰਨ ਹੋਵੇਗੀ। ਨਾਗਪੁਰ ਤੋਂ ਬਾਅਦ ਨਵੀਂ ਦਿੱਲੀ, ਧਰਮਸ਼ਾਲਾ ਅਤੇ ਅਹਿਮਦਾਬਾਦ 'ਚ ਭਾਰਤ ਅਤੇ ਆਸਟ੍ਰੇਲੀਆ ਦੀ ਟੀਮ ਆਹਮੋ-ਸਾਹਮਣੇ ਹੋਵੇਗੀ। ਭਾਰਤ ਨੇ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ 'ਤੇ ਹੁਣ ਤੱਕ 2017, 2018-19 ਅਤੇ 2020-21 'ਚ ਕਬਜਾ ਕੀਤਾ ਹੈ। ਜਦਕਿ ਆਸਟ੍ਰੇਲੀਆ ਨੇ ਆਖਰੀ ਵਾਰ 2004 'ਚ ਭਾਰਤ 'ਚ ਟੈਸਟ ਸੀਰੀਜ਼ ਜਿੱਤੀ ਸੀ।
ਰਵੀ ਸ਼ਾਸਤਰੀ ਦਾ ਕਹਿਣਾ ਹੈ ਕਿ, 'ਭਾਰਤ ਨੂੰ 4-0 ਨਾਲ ਜਿੱਤਣਾ ਚਾਹੀਦਾ , ਅਸੀਂ ਘਰ 'ਚ ਖੇਡ ਰਹੇ ਹਾਂ। ਇਸ ਲਈ ਇਸ ਦੀ ਉਮੀਦ ਕਰ ਰਿਹਾ ਹਾਂ। ਮੈਂ ਆਸਟ੍ਰੇਲੀਆ ਦੇ ਦੋ ਦੌਰਿਆਂ 'ਤੇ ਗਿਆ ਹਾਂ, ਮੈਨੂੰ ਪਤਾ ਹੈ ਕਿ ਕੀ ਹੋਇਆ ਹੈ। ਮੇਰੀ ਮਾਨਸਿਕਤਾ ਹੋਵੇਗੀ ਕਿ ਜੇ ਮੈਂ ਕੋਚ ਹਾਂ ਤਾਂ ਆਸਟ੍ਰੇਲੀਆ ਨੂੰ 4-0 ਨਾਲ ਹਰਾਉਣ ਬਾਰੇ ਸੋਚਾਂਗਾ। ਆਈਸੀਸੀ ਰਿਵਿਊ ਸ਼ੋਅ 'ਚ ਸ਼ਾਸਤਰੀ ਨੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਆਸਟ੍ਰੇਲੀਆ ਨੂੰ ਬੁਰੀ ਹਾਰ ਮਿਲੇ। ਜੇ ਕੋਈ ਮੈਨੂੰ ਪੁੱਛੇ ਕਿ ਕਿਸ ਤਰ੍ਹਾਂ ਦੀ ਪਿੱਚ ਦੀ ਲੋੜ ਹੈ? ਤਾਂ ਮੈਂ ਕਹਾਂਗਾ ਕਿ ਇਸ ਨੂੰ ਪੂਰੀ ਤਰ੍ਹਾਂ ਰਿਪ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸਪਿਨ ਗੇਂਦਬਾਜ਼ਾਂ ਨੂੰ ਮਦਦ ਮਿਲੇ। ਜੇਕਰ ਤੁਸੀਂ ਟਾਸ ਹਾਰ ਜਾਂਦੇ ਹੋ, ਤਾਂ ਉਮੀਦ ਕਰੋ ਕਿ ਮੈਚ ਦੇ ਪਹਿਲੇ ਸੈਸ਼ਨ ਵਿੱਚ ਗੇਂਦ ਟਰਨ ਕਰੇ ।
ਰਵੀ ਸ਼ਾਸਤਰੀ ਦਾ ਕਹਿਣਾ ਹੈ ਕਿ, 'ਭਾਰਤ ਨੂੰ ਆਪਣੇ ਗੇਂਦਬਾਜ਼ੀ ਹਮਲੇ ਵਿੱਚ ਵਿਭਿੰਨਤਾ ਲਿਆਉਣ ਲਈ ਨਾਗਪੁਰ ਵਿੱਚ ਪਲੇਇੰਗ ਇਲੈਵਨ ਦੇ ਖੱਬੇ ਹੱਥ ਦੀ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੂੰ ਸ਼ਾਮਲ ਕਰਨਾ ਚਾਹੀਦਾ। ਮੈਂ ਕੁਝ ਜਾਦੂ ਦੇਖਣਾ ਚਾਹੁੰਦਾ ਹਾਂ। ਮੈਂ ਕੁਲਦੀਪ ਯਾਦਵ ਦੀਆਂ ਕੁਝ ਗੱਲਾਂ ਦੇਖਣਾ ਚਾਹੁੰਦਾ ਹਾਂ। ਜੇਕਰ ਤੁਸੀਂ ਪਹਿਲੇ ਦਿਨ ਟਾਸ ਹਾਰ ਜਾਂਦੇ ਹੋ, ਜੇਕਰ ਇਹ ਚੰਗੀ ਪਿੱਚ ਹੈ ਜਿੱਥੇ ਇਹ ਟਰਨ ਨਹੀਂ ਕਰ ਰਿਹਾ ਹੈ, ਫਿੰਗਰ ਸਪਿਨਰ ਨਹੀਂ ਮਿਲ ਰਿਹਾ ਹੈ, ਤਾਂ ਮੈਂ ਚਾਹੁੰਦਾ ਹਾਂ ਕਿ ਇਕ ਲੈੱਗ ਸਪਿਨਰ ਨੂੰ ਮੌਕਾ ਮਿਲੇ।
ਇਹ ਵੀ ਪੜ੍ਹੋ:-Border Gavaskar Trophy: ਆਸਟ੍ਰੇਲੀਆ ਨੂੰ ਦੋਹਰਾ ਝਟਕਾ, ਕੈਮਰੂਨ ਗ੍ਰੀਨ ਵੀ ਪਹਿਲੇ ਟੈਸਟ ਤੋਂ ਬਾਹਰ