ਨਵੀਂ ਦਿੱਲੀ: ਭਾਰਤੀ ਟੀਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਰਣਜੀ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਸੌਰਾਸ਼ਟਰ ਲਈ ਖੇਡ ਰਹੇ ਚੇਤੇਸ਼ਵਰ ਪੁਜਾਰਾ ਨੇ ਝਾਰਖੰਡ ਖਿਲਾਫ ਦੋਹਰਾ ਸੈਂਕੜਾ ਲਗਾਇਆ ਹੈ। ਝਾਰਖੰਡ ਅਤੇ ਸੌਰਾਸ਼ਟਰ ਵਿਚਾਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਰਣਜੀ ਟਰਾਫੀ ਮੈਚ 'ਚ ਸੌਰਾਸ਼ਟਰ ਨੇ ਤੀਜੇ ਦਿਨ ਪਹਿਲੀ ਪਾਰੀ 'ਚ 566 ਦੌੜਾਂ ਬਣਾ ਲਈਆਂ ਹਨ।
-
𝗗𝗼𝘂𝗯𝗹𝗲 𝗗𝗲𝗹𝗶𝗴𝗵𝘁 𝗳𝗼𝗿 𝗖𝗵𝗲𝘁𝗲𝘀𝗵𝘄𝗮𝗿 𝗣𝘂𝗷𝗮𝗿𝗮! 💯💯
— BCCI Domestic (@BCCIdomestic) January 7, 2024 " class="align-text-top noRightClick twitterSection" data="
A spectacular 2⃣0⃣0⃣ in Rajkot from the Saurashtra batter! 👏👏
Follow the match ▶️ https://t.co/xYOBkksyYt#RanjiTrophy | #SAUvJHA | @IDFCFIRSTBank | @saucricket | @cheteshwar1 pic.twitter.com/ofLZSf2qcl
">𝗗𝗼𝘂𝗯𝗹𝗲 𝗗𝗲𝗹𝗶𝗴𝗵𝘁 𝗳𝗼𝗿 𝗖𝗵𝗲𝘁𝗲𝘀𝗵𝘄𝗮𝗿 𝗣𝘂𝗷𝗮𝗿𝗮! 💯💯
— BCCI Domestic (@BCCIdomestic) January 7, 2024
A spectacular 2⃣0⃣0⃣ in Rajkot from the Saurashtra batter! 👏👏
Follow the match ▶️ https://t.co/xYOBkksyYt#RanjiTrophy | #SAUvJHA | @IDFCFIRSTBank | @saucricket | @cheteshwar1 pic.twitter.com/ofLZSf2qcl𝗗𝗼𝘂𝗯𝗹𝗲 𝗗𝗲𝗹𝗶𝗴𝗵𝘁 𝗳𝗼𝗿 𝗖𝗵𝗲𝘁𝗲𝘀𝗵𝘄𝗮𝗿 𝗣𝘂𝗷𝗮𝗿𝗮! 💯💯
— BCCI Domestic (@BCCIdomestic) January 7, 2024
A spectacular 2⃣0⃣0⃣ in Rajkot from the Saurashtra batter! 👏👏
Follow the match ▶️ https://t.co/xYOBkksyYt#RanjiTrophy | #SAUvJHA | @IDFCFIRSTBank | @saucricket | @cheteshwar1 pic.twitter.com/ofLZSf2qcl
ਕਿਵੇਂ ਰਹੀ ਪਾਰੀ : ਪਹਿਲਾਂ ਬੱਲੇਬਾਜ਼ੀ ਕਰਨ ਆਈ ਝਾਰਖੰਡ ਦੀ ਟੀਮ ਨੇ 49 ਓਵਰਾਂ ਵਿੱਚ 142 ਦੌੜਾਂ ਬਣਾ ਕੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਦਿੱਤੀਆਂ। ਝਾਰਖੰਡ ਦੀਆਂ 149 ਦੌੜਾਂ ਦੇ ਜਵਾਬ 'ਚ ਸੌਰਾਸ਼ਟਰ ਨੇ ਪੁਜਾਰਾ ਦੇ ਦੋਹਰੇ ਸੈਂਕੜੇ ਦੀ ਬਦੌਲਤ ਝਾਰਖੰਡ 'ਤੇ 424 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਚੇਤੇਸ਼ਵਰ ਪੁਜਾਰਾ ਤੀਜੇ ਦਿਨ ਪਹਿਲੇ ਸੈਸ਼ਨ ਦੀ ਸਮਾਪਤੀ ਤੱਕ 236 ਦੌੜਾਂ ਬਣਾ ਕੇ ਅਜੇਤੂ ਬੱਲੇਬਾਜ਼ੀ ਕਰ ਰਿਹਾ ਹੈ। ਦੱਸ ਦੇਈਏ ਕਿ ਪੁਜਾਰਾ ਭਾਰਤੀ ਟੀਮ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਅਫਰੀਕਾ ਖਿਲਾਫ ਟੈਸਟ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਜਾਰਾ ਨੇ ਰਣਜੀ 'ਚ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਦੋਹਰਾ ਸੈਂਕੜਾ ਲਗਾ ਕੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
-
A memorable innings by Cheteshwar Pujara....!!!!
— Johns. (@CricCrazyJohns) January 7, 2024 " class="align-text-top noRightClick twitterSection" data="
- First match of Ranji season, returning to his state side after being dropped from the Test team and scoring unbeaten 243 runs from 356 balls. A knock to remember in his FC career. ⭐👏 pic.twitter.com/r6UaT6KEpz
">A memorable innings by Cheteshwar Pujara....!!!!
— Johns. (@CricCrazyJohns) January 7, 2024
- First match of Ranji season, returning to his state side after being dropped from the Test team and scoring unbeaten 243 runs from 356 balls. A knock to remember in his FC career. ⭐👏 pic.twitter.com/r6UaT6KEpzA memorable innings by Cheteshwar Pujara....!!!!
— Johns. (@CricCrazyJohns) January 7, 2024
- First match of Ranji season, returning to his state side after being dropped from the Test team and scoring unbeaten 243 runs from 356 balls. A knock to remember in his FC career. ⭐👏 pic.twitter.com/r6UaT6KEpz
ਪੁਜਾਰਾ ਦਾ 17ਵਾਂ ਦੋਹਰਾ ਸੈਂਕੜਾਂ : ਭਾਰਤੀ ਟੀਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਇਹ 17ਵਾਂ ਦੋਹਰਾ ਸੈਂਕੜਾਂ ਹੈ। ਅਜਿਹੇ ਵਿੱਚ ਪੁਜਾਰਾ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਸੋਸ਼ਲ ਮੀਡੀਆਂ ਉੱਤੇ ਕਾਫੀ ਟ੍ਰੇਂਡ ਕਰ ਰਹੇ ਹਨ। ਕ੍ਰਿਕਟ ਫੈਨਸ ਨੇ ਪੁਜਾਰਾ ਨੂੰ ਰੈਡ ਕਲਾਸ ਕ੍ਰਿਕਟ ਦਾ ਰਨ-ਮਸ਼ੀਨ ਤੱਕ ਕਰਾਰ ਦਿੱਤਾ ਹੈ। ਦੱਸ ਦਈਏ ਕਿ ਵਰਲਡ ਟੈਸਟ ਚੈਂਪੀਅਨਸ਼ਿਪ 2021-23 ਦੇ ਫਾਈਨਲ ਵਿੱਚ ਆਸਟ੍ਰੇਲੀਆ ਖਿਲਾਫ ਮੈਚ ਤੋਂ ਬਾਅਦ ਪੁਜਾਰਾ ਨੂੰ ਭਾਰਤੀ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਕਰੀਅਰ : ਪੁਜਾਰਾ ਦੇ ਅੰਤਰਰਾਸ਼ਟਰੀ ਕਰੀਅਰ ਦੀ ਗੱਲ ਕਰੀਏ, ਤਾਂ ਪੁਜਾਰਾ ਨੇ 103 ਟੈਸਟ ਮੈਚਾਂ ਦੀਆਂ 176 ਪਾਰੀਆਂ 'ਚ 7195 ਦੌੜਾਂ ਬਣਾਈਆਂ ਹਨ। ਪੁਜਾਰਾ ਦੇ ਨਾਂ ਟੈਸਟ ਕ੍ਰਿਕਟ 'ਚ 19 ਸੈਂਕੜੇ ਅਤੇ 35 ਅਰਧ ਸੈਂਕੜੇ ਦਰਜ ਹਨ। ਟੈਸਟ 'ਚ ਉਸ ਦਾ ਸਰਵੋਤਮ ਸਕੋਰ ਨਾਬਾਦ 206 ਦੌੜਾਂ ਹੈ। ਵਨਡੇ 'ਚ ਉਸ ਨੂੰ ਜ਼ਿਆਦਾ ਮੌਕਾ ਨਹੀਂ ਦਿੱਤਾ ਗਿਆ ਹੈ ਅਤੇ ਉਸ ਨੇ ਪੰਜ ਵਨਡੇ ਮੈਚਾਂ 'ਚ ਸਿਰਫ 51 ਦੌੜਾਂ ਬਣਾਈਆਂ ਹਨ।