ETV Bharat / sports

Pakistan Asia Cup 2023: ਏਸ਼ੀਆ ਕੱਪ 2023 ਦੀ ਮੇਜ਼ਬਾਨੀ ਨੂੰ ਲੈਕੇ BCCI ਦਾ ਫ਼ਸਿਆ ਪੇਚ,ਮਾਰਚ ਵਿਚ ਫੈਸਲਾ - latest Sports news

ਸ਼ਨੀਵਾਰ ਨੂੰ ਬਹਿਰੀਨ 'ਚ BCCI ਸਕੱਤਰ ਜੈ ਸ਼ਾਹ ਤੇ PCB ਚੇਅਰਮੈਨ ਨਜ਼ਮ ਸੇਠੀ ਵਿਚਾਲੇ ਪਹਿਲੀ ਰਸਮੀ ਮੁਲਾਕਾਤ ਤੋਂ ਬਾਅਦ ਏਸ਼ੀਆਈ ਕ੍ਰਿਕਟ ਕੌਂਸਲ (ACC) ਏਸ਼ੀਆ ਕੱਪ ਵਨਡੇਅ ਟੂਰਨਾਮੈਂਟ ਦੀ ਬਦਲਵੀਂ ਥਾਂ 'ਤੇ ਫ਼ੈਸਲਾ ਮਾਰਚ 'ਚ ਕਰੇਗੀ। ਏਸ਼ੀਆ ਕੱਪ ਮੇਜ਼ਬਾਨੀ ਦਾ ਹੱਕ ਸ਼ੁਰੂ ਵਿਚ ਪਾਕਿਸਤਾਨ ਨੂੰ ਦਿੱਤਾ ਗਿਆ ਸੀ|

pakistan asia cup 2023 hosting rights fate in asian council meeting jay shah acc meet
Pakistan Asia Cup 2023: ਏਸ਼ੀਆ ਕੱਪ 2023 ਦੀ ਮੇਜ਼ਬਾਨੀ ਨੂੰ ਲੈਕੇ BCCI ਦਾ ਫ਼ਸਿਆ ਪੇਚ,ਮਾਰਚ ਵਿਚ ਫੈਸਲਾ
author img

By

Published : Feb 5, 2023, 12:23 PM IST

ਨਵੀਂ ਦਿੱਲੀ— ਸਤੰਬਰ 'ਚ ਹੋਣ ਵਾਲਾ ਏਸ਼ੀਆ ਕੱਪ ਵਿਚ ਕੁਝ ਫੇਰਬਦਲ ਹੋ ਸਕਦੇ ਨੇ ਜਿਸ ਤਹਿਤ ਪਾਕਿਸਤਾਨ ਇਸ ਖੇਡ ਦੀ ਮੇਜ਼ਬਾਨੀ ਤੋਂ ਵਾਂਝਾ ਰਹੀ ਸਕਦਾ ਹੈ । ਕਿਓਂਕਿ ਪਾਕਿਸਤਾਨ ਦੀ ਬਜਾਏ ਕਿਸੇ ਹੋਰ ਜਗ੍ਹਾ 'ਤੇ ਏਸ਼ੀਆ ਕੱਪ ਕਰਵਾਇਆ ਜਾ ਸਕਦਾ ਹੈ। ਦਰਅਸਲ ਬੀਸੀਸੀਆਈ ਏਸ਼ੀਆ ਕੱਪ ਦੇ ਲਈ ਭਾਰਤੀ ਟੀਮ ਨੂੰ ਪਾਕਿਸਤਾਨ ਨਹੀਂ ਭੇਜਣਾ ਚਾਹੁੰਦਾ। ਜਿਸ ਕਾਰਨ ਏਸ਼ੀਆ ਕੱਪ ਪਾਕਿਸਤਾਨ ਤੋਂ ਬਾਹਰ ਕਰਵਾਇਆ ਜਾ ਸਕਦਾ ਹੈ। ਏਸ਼ੀਆ ਕੱਪ ਨੂੰ ਲੈ ਕੇ 4 ਫਰਵਰੀ ਨੂੰ ਏਸ਼ੀਆ ਕ੍ਰਿਕਟ ਕੌਂਸਲ ਦੀ ਬੈਠਕ ਵੀ ਹੋਈ ਸੀ। ਇਸ ਮੀਟਿੰਗ ਵਿੱਚ ਫਿਲਹਾਲ ਥਾਂ ਬਦਲਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਕਾਰਨ ਮਾਰਚ ਵਿੱਚ ਮੁੜ ਤੋਂ ਮੀਟਿੰਗ ਹੋਵੇਗੀ।

ਪਾਕਿਸਤਾਨ ਦੀ ਬਜਾਏ ਕਿਸੀ ਹੋਰ ਦੇਸ਼ ਹੋਵੇਗਾ ਸ਼ਿਫਟ: ਏਸ਼ੀਆ ਕੱਪ ਨੂੰ ਕਿਸੇ ਹੋਰ ਦੇਸ਼ 'ਚ ਸ਼ਿਫਟ ਕਰਨ ਦਾ ਫੈਸਲਾ ਮਾਰਚ 'ਚ ਹੋਣ ਵਾਲੀ ਏ.ਸੀ.ਸੀ ਦੀ ਬੈਠਕ 'ਚ ਲਿਆ ਜਾਵੇਗਾ। ਕੱਲ੍ਹ ਹੋਈ ਮੀਟਿੰਗ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਏਸ਼ੀਆ ਕੱਪ ਨੂੰ ਕਿਸੇ ਹੋਰ ਦੇਸ਼ ਵਿੱਚ ਸ਼ਿਫਟ ਨਾ ਕਰਨ ਦੀ ਗੱਲ ਕੀਤੀ। ਪਰ ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਆਪਣੀ ਗੱਲ 'ਤੇ ਕਾਇਮ ਰਹੇ। ਇਸ ਮੁਲਾਕਾਤ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਤੋਂ ਖੋਹਣੀ ਤੈਅ ਹੈ।

ਯੂਏਈ ਜਾਂ ਸ਼੍ਰੀਲੰਕਾ 'ਚ ਹੋ ਸਕਦਾ: ਏਸ਼ੀਆ ਕੱਪ 2023 ਨੂੰ ਲੈ ਕੇ ਏਸ਼ੀਆਈ ਕ੍ਰਿਕਟ ਕੌਂਸਲ (ਏਸੀਸੀ) ਦੀ ਬਹਿਰੀਨ ਵਿੱਚ ਹੰਗਾਮੀ ਮੀਟਿੰਗ ਹੋਈ। ਇਹ ਬੈਠਕ ਪਾਕਿਸਤਾਨ ਦੀ ਮੰਗ 'ਤੇ ਬੁਲਾਈ ਗਈ ਸੀ। ਇਸ ਵਿਚ ਕਿਹਾ ਗਿਆ ਕਿ ਯੂਏਈ ਦੇ ਤਿੰਨ ਸ਼ਹਿਰ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਮਜ਼ਬੂਤ ​​ਦਾਅਵੇਦਾਰ ਹਨ ਪਰ ਫਿਲਹਾਲ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ ਗਈ ਹੈ। ਪੀਸੀਬੀ ਦੇ ਚੇਅਰਮੈਨ ਸੇਠੀ ਦੇ ਕਹਿਣ 'ਤੇ ਬੁਲਾਈ ਗਈ ਐਮਰਜੈਂਸੀ ਮੀਟਿੰਗ ਵਿੱਚ ਏਸੀਸੀ ਦੇ ਸਾਰੇ ਮੈਂਬਰ ਦੇਸ਼ਾਂ ਦੇ ਮੁਖੀ ਸ਼ਾਮਲ ਹੋਏ। ਸੇਠੀ ਨੇ ਮੀਟਿੰਗ ਬੁਲਾਈ ਕਿਉਂਕਿ ਏ.ਸੀ.ਸੀ. ਨੇ ਮਹਾਂਦੀਪੀ ਸੰਸਥਾ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਪਾਕਿਸਤਾਨ ਦਾ ਨਾਂ ਮੇਜ਼ਬਾਨ ਵਜੋਂ ਨਹੀਂ ਸੀ। ਇਸ ਬਾਰੇ ਜਾਣੂ ਕਰਵਾਉਂਦੇ ਹੋਏ ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਏਸੀਸੀ ਮੈਂਬਰਾਂ ਨੇ ਅੱਜ ਮੁਲਾਕਾਤ ਕੀਤੀ ਅਤੇ ਬਹੁਤ ਸਕਾਰਾਤਮਕ ਚਰਚਾ ਹੋਈ। ਪਰ ਸਥਾਨ ਬਦਲਣ ਦਾ ਫੈਸਲਾ ਮਾਰਚ ਤੱਕ ਟਾਲ ਦਿੱਤਾ ਗਿਆ। ਪਰ ਯਕੀਨ ਰੱਖੋ ਕਿ ਭਾਰਤ ਪਾਕਿਸਤਾਨ ਨਹੀਂ ਜਾ ਰਿਹਾ, ਟੂਰਨਾਮੈਂਟ ਖੁਦ ਹੀ ਕਿਤੇ ਹੋਰ ਸ਼ਿਫਟ ਹੋ ਜਾਵੇਗਾ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਵਰਗੇ ਖਿਡਾਰੀਆਂ ਤੋਂ ਬਿਨਾਂ ਸਪਾਂਸਰ ਟੂਰਨਾਮੈਂਟ ਤੋਂ ਹਟ ਜਾਣਗੇ।

ਇਹ ਵੀ ਪੜ੍ਹੋ :EV Expo in Chandigarh: ਕੈਬਨਿਟ ਮੰਤਰੀ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਕੀਤੀ ਸ਼ਿਰਕਤ, ਪੰਜਾਬ ਨੂੰ ਇਲੈਕਟ੍ਰੀਕਲ ਵਹੀਕਲ ਹੱਬ ਬਣਾਉਣ ਦੀ ਤਿਆਰੀ

ਸਲਾਨਾ ਬਜਟ 'ਚ ਹੋਇਆ ਫੇਰਬਦਲ: ਏਸੀਸੀ ਦੀ ਮੀਟਿੰਗ ਵਿੱਚ ਅਫਗਾਨਿਸਤਾਨ ਕ੍ਰਿਕਟ ਦੇ ਸਾਲਾਨਾ ਬਜਟ ਵਿੱਚ ਵਾਧਾ ਕੀਤਾ ਗਿਆ। ਏਸ਼ੀਆ ਕ੍ਰਿਕਟ ਕੌਂਸਲ ਨੇ ਸਰਬਸੰਮਤੀ ਨਾਲ ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਦੇ ਬਜਟ ਵਿੱਚ 6 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ACB ਦਾ ਸਾਲਾਨਾ ਬਜਟ 15 ਫੀਸਦੀ ਹੋ ਗਿਆ ਹੈ। ਬੈਠਕ 'ਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਅਫਗਾਨਿਸਤਾਨ 'ਚ ਮਹਿਲਾ ਕ੍ਰਿਕਟ ਦੇ ਵਿਕਾਸ 'ਤੇ ਚਰਚਾ ਕੀਤੀ। ਇਸ ਲਈ, ਰਣਨੀਤਕ ਤੌਰ 'ਤੇ ਜੇਕਰ ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਾਰੇ ਮੈਂਬਰ ਦੇਸ਼ਾਂ ਨੂੰ ਪ੍ਰਸਾਰਣ ਮਾਲੀਏ ਦਾ ਹਿੱਸਾ ਵੀ ਮਿਲੇਗਾ। ਇੱਕ ਹੋਰ ਫੈਸਲੇ ਵਿੱਚ ਏਸੀਸੀ ਨੇ ਅਫਗਾਨਿਸਤਾਨ ਕ੍ਰਿਕਟ ਸੰਘ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਬਜਟ ਨੂੰ ਛੇ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਹੈ। ਏਸੀਸੀ ਨੇ ਭਰੋਸਾ ਦਿੱਤਾ ਕਿ ਉਹ ਅਫਗਾਨਿਸਤਾਨ ਬੋਰਡ ਦੀ ਹਰ ਸੰਭਵ ਮਦਦ ਕਰੇਗਾ ਤਾਂ ਜੋ ਦੇਸ਼ ਵਿੱਚ ਮਹਿਲਾ ਕ੍ਰਿਕਟ ਨੂੰ ਬਹਾਲ ਕੀਤਾ ਜਾ ਸਕੇ। ਤਾਲਿਬਾਨ ਨੇ ਔਰਤਾਂ ਦੇ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਸ਼੍ਰੀਲੰਕਾ ਏਸ਼ੀਆ ਕੱਪ ਦਾ ਮੌਜੂਦਾ ਚੈਂਪੀਅਨ ਹੈ: 2022 ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ ਸੀ। ਭਾਰਤ ਸੱਤ ਵਾਰ ਏਸ਼ੀਆ ਕੱਪ ਦਾ ਚੈਂਪੀਅਨ ਰਿਹਾ ਹੈ। ਏਸ਼ੀਆ ਕੱਪ ਦਾ 16ਵਾਂ ਐਡੀਸ਼ਨ 2023 ਵਿੱਚ ਹੋਵੇਗਾ। ਪਰ ਇਸ ਨੂੰ ਕਿੱਥੇ ਆਯੋਜਿਤ ਕੀਤਾ ਜਾਵੇਗਾ ਇਸ 'ਤੇ ਅਜੇ ਵੀ ਸ਼ੱਕ ਹੈ। ਹਾਲਾਂਕਿ, ਇਹ ਸਪੱਸ਼ਟ ਹੈ ਕਿ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਦੇ ਹੱਥੋਂ ਖੋਹਣੀ ਯਕੀਨੀ ਹੈ। ਕਿਓਂਕਿ ਪਾਕਿਸਤਾਨ ਦੇ ਵਿਚ ਲਗਾਤਾਰ ਖਿਡਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਸਨ , ਜਿਸ ਕਾਰਨ ਖਿਡਾਰੀਆਂ ਦੀ ਸੁਰਖਿਆ ਅਤੇ ਨਾਲ ਹੀ ਦੇਸ਼ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਸਾਡਾ ਪਹਿਲਾ ਫਰਜ਼ ਹੈ। ਜਿਸ ਕਾਰਨ ਇਹ ਸੋਚ ਵਿਚਾਰ ਕੀਤੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.