ਨਵੀਂ ਦਿੱਲੀ: ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ ਅੰਤਰਰਾਸ਼ਟਰੀ ਕ੍ਰਿਕਟ 'ਚ ਅਜਿਹਾ ਕਾਰਨਾਮਾ ਕੀਤਾ ਸੀ, ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ ਹੈ। ਤੇਂਦੁਲਕਰ ਨੇ 16 ਮਾਰਚ 2012 ਨੂੰ ਆਪਣਾ 100ਵਾਂ ਸੈਂਕੜਾ ਬਣਾ ਕੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਇਆ। ਉਨ੍ਹਾਂ ਨੇ ਇਹ ਸੈਂਕੜਾ ਬੰਗਲਾਦੇਸ਼ ਦੇ ਖਿਲਾਫ ਸ਼ੇਰੇ-ਏ-ਬੰਗਲਾ ਸਟੇਡੀਅਮ 'ਚ ਖੇਡੇ ਗਏ ਵਨਡੇ ਮੈਚ 'ਚ ਲਗਾਇਆ। ਸਚਿਨ ਨੇ 147 ਗੇਂਦਾਂ ਵਿੱਚ 114 ਦੌੜਾਂ ਬਣਾਈਆਂ ਸਨ। ਤੇਂਦੁਲਕਰ ਨੇ 138 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ। ਭਾਰਤ ਇਹ ਮੈਚ ਹਾਰ ਗਿਆ।
ਸਚਿਨ ਤੇਂਦੁਲਕਰ ਦੇ ਨਾਂ ਸੈਕੜੇ: ਸਚਿਨ ਨੇ ਇਹ ਸੈਂਕੜਾ 462ਵੇਂ ਵਨਡੇ 'ਚ ਲਗਾਇਆ। ਤੇਂਦੁਲਕਰ ਨੇ ਵਨਡੇ 'ਚ ਕੁੱਲ 49 ਸੈਂਕੜੇ ਲਗਾਏ ਹਨ। ਵਨਡੇ ਵਿੱਚ ਉਸਦਾ ਸਰਵੋਤਮ ਸਕੋਰ 200 ਨਾਬਾਦ ਹੈ। ਸਚਿਨ ਨੇ ਵਨਡੇ 'ਚ 18426 ਦੌੜਾਂ ਬਣਾਈਆਂ ਹਨ। ਸਚਿਨ ਨੇ ਟੈਸਟ ਕ੍ਰਿਕਟ 'ਚ 15921 ਦੌੜਾਂ ਬਣਾਈਆਂ ਹਨ। ਉਸ ਦਾ ਸਰਵੋਤਮ ਸਕੋਰ ਨਾਬਾਦ 248 ਹੈ। ਭਾਰਤ ਰਤਨ ਨਾਲ ਸਨਮਾਨਿਤ ਤੇਂਦੁਲਕਰ ਨੇ ਸਿਰਫ਼ ਇੱਕ ਅੰਤਰਰਾਸ਼ਟਰੀ ਟੀ-20 ਮੈਚ ਖੇਡਿਆ ਹੈ। ਇਸ ਮੈਚ 'ਚ ਸਚਿਨ ਨੇ 10 ਦੌੜਾਂ ਬਣਾਈਆਂ ਸਨ।
-
A CENTURY of CENTURIES 🫡💯
— BCCI (@BCCI) March 16, 2023 " class="align-text-top noRightClick twitterSection" data="
🗓️ #OnThisDay in 2012, the legendary @sachin_rt scored his 1️⃣0️⃣0️⃣th ton in international cricket - the only cricketer to achieve this feat 👏 🙌#TeamIndia pic.twitter.com/EhsDhdEJ7s
">A CENTURY of CENTURIES 🫡💯
— BCCI (@BCCI) March 16, 2023
🗓️ #OnThisDay in 2012, the legendary @sachin_rt scored his 1️⃣0️⃣0️⃣th ton in international cricket - the only cricketer to achieve this feat 👏 🙌#TeamIndia pic.twitter.com/EhsDhdEJ7sA CENTURY of CENTURIES 🫡💯
— BCCI (@BCCI) March 16, 2023
🗓️ #OnThisDay in 2012, the legendary @sachin_rt scored his 1️⃣0️⃣0️⃣th ton in international cricket - the only cricketer to achieve this feat 👏 🙌#TeamIndia pic.twitter.com/EhsDhdEJ7s
ਵਿਰਾਟ ਕੋਹਲੀ ਦੇ ਨਾਂ ਸੈਕੜੇ: ਸਚਿਨ ਤੇਂਦੁਲਕਰ ਦੇ ਇਸ ਰਿਕਾਰਡ ਨੂੰ ਤੋੜਨਾ ਆਸਾਨ ਨਹੀਂ ਹੈ। ਪਰ ਵਿਰਾਟ ਕੋਹਲੀ 75 ਸੈਂਕੜੇ ਬਣਾ ਕੇ ਦੂਜੇ ਨੰਬਰ 'ਤੇ ਹਨ। ਵਿਰਾਟ ਨੇ 108 ਟੈਸਟਾਂ 'ਚ 28 ਸੈਂਕੜੇ ਲਗਾਏ ਹਨ। ਵਿਰਾਟ ਦੇ ਨਾਂ 271 ਵਨਡੇ ਮੈਚਾਂ 'ਚ 46 ਸੈਂਕੜੇ ਹਨ। ਵਿਰਾਟ ਨੇ 115 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਸਿਰਫ ਇਕ ਸੈਂਕੜਾ ਲਗਾਇਆ ਹੈ। ਟੈਸਟ 'ਚ ਵਿਰਾਟ ਦਾ ਸਰਵੋਤਮ ਸਕੋਰ ਨਾਬਾਦ 254 ਹੈ। ਇਸ ਦੇ ਨਾਲ ਹੀ ਵਨਡੇ 'ਚ ਵਿਰਾਟ ਦਾ ਸਰਵੋਤਮ ਸਕੋਰ 183 ਦੌੜਾਂ ਹੈ।
ਵੱਧ ਸੈਂਕੜੇ ਲਗਾਉਣ ਵਾਲੇ ਤੀਜੇ ਕ੍ਰਿਕਟਰ: ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਤੀਜੇ ਕ੍ਰਿਕਟਰ ਹਨ। ਪੋਂਟਿੰਗ ਨੇ ਟੈਸਟ ਵਿੱਚ 41 ਅਤੇ ਵਨਡੇ ਵਿੱਚ 30 ਸੈਂਕੜੇ ਲਗਾਏ ਹਨ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਨੇ ਟੈਸਟ ਵਿੱਚ 13378 ਅਤੇ ਵਨਡੇ ਵਿੱਚ 13704 ਦੌੜਾਂ ਬਣਾਈਆਂ ਹਨ।
2013 'ਚ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ: ਇਸ ਤੋਂ ਬਾਅਦ ਸਚਿਨ ਤੇਂਦੁਲਕਰ ਕਰੀਬ ਡੇਢ ਸਾਲ ਤੱਕ ਕ੍ਰਿਕਟ ਖੇਡਦੇ ਰਹੇ। ਸਚਿਨ ਤੇਂਦੁਲਕਰ ਨੇ 14 ਨਵੰਬਰ 2013 ਨੂੰ ਵੈਸਟਇੰਡੀਜ਼ ਵਿਰੁੱਧ ਟੈਸਟ ਮੈਚ ਦੌਰਾਨ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਸ ਨੇ ਆਪਣੇ ਟੈਸਟ ਕਰੀਅਰ ਵਿੱਚ 51 ਸੈਂਕੜਿਆਂ ਦੀ ਮਦਦ ਨਾਲ 15,921 ਦੌੜਾਂ ਬਣਾਈਆਂ ਸੀ। ਇਸੇ ਤਰ੍ਹਾਂ ਵਨਡੇ ਕ੍ਰਿਕਟ 'ਚ ਸਚਿਨ ਨੇ 49 ਸੈਂਕੜਿਆਂ ਦੀ ਮਦਦ ਨਾਲ 18,426 ਦੌੜਾਂ ਬਣਾਈਆਂ ਸੀ।
ਕੀ ਵਿਰਾਟ ਤੋੜੇਗਾ ਸਚਿਨ ਦਾ ਰਿਕਾਰਡ?: ਸਚਿਨ ਤੋਂ ਬਾਅਦ ਸੈਂਕੜਿਆਂ ਦੇ ਮਾਮਲੇ 'ਚ ਰਿਕੀ ਪੋਂਟਿੰਗ ਦੂਜੇ ਨੰਬਰ 'ਤੇ ਹੈ। ਜਿਸ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 71 ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਦੇ ਨਾਂ 70 ਸੈਂਕੜੇ ਹਨ। ਉਹ ਪਿਛਲੇ ਦੋ ਸਾਲਾਂ ਤੋਂ ਆਪਣੇ ਅਗਲੇ ਸੈਂਕੜੇ ਲਈ ਜੂਝ ਰਿਹਾ ਹੈ।
ਇਹ ਵੀ ਪੜ੍ਹੋ :- DC vs GG Today Match: ਦਿੱਲੀ ਨੂੰ ਪਲੇਆਫ 'ਚ ਜਾਣ ਲਈ ਜਿੱਤਣਾ ਹੋਵੇਗਾ ਮੈਚ, ਦੂਜੀ ਜਿੱਤ ਦੀ ਤਲਾਸ਼ 'ਚ ਜਾਇੰਟਸ