ਚੰਡੀਗੜ੍ਹ: ਐਨਸੀਏ ਦੇ ਕ੍ਰਿਕਟ ਮੁਖੀ ਦੇ ਅਹੁਦੇ ਲਈ ਰਾਹੁਲ ਦ੍ਰਾਵਿੜ ਇਕੱਲੇ ਉਮੀਦਵਾਰ ਹਨ। ਦੱਸ ਦਈਏ ਕਿ ਦ੍ਰਾਵਿੜ ਤੋਂ ਇਲਾਵਾ ਕਿਸੇ ਵਲੋਂ ਵੀ ਐਨਸੀਏ ਕ੍ਰਿਕਟ ਮੁਖੀ ਅਹੁਦੇ ਲਈ ਅਰਜ਼ੀ ਦਾਖ਼ਲ ਨਹੀਂ ਕੀਤੀ ਗਈ।
ਰਾਹੁਲ ਦ੍ਰਾਵਿੜ ਦਾ ਐਨਸੀਏ ਨਾਲ ਕ੍ਰਿਕਟ ਮੁਖੀ ਵਜੋਂ ਦੋ ਸਾਲ ਦਾ ਇਕਰਾਰਨਾਮਾ ਹਾਲ ਹੀ 'ਚ ਖ਼ਤਮ ਹੋਇਆ ਹੈ। ਜਿਸ ਤੋਂ ਬਾਅਦ ਦ੍ਰਾਵਿੜ ਵਲੋਂ ਮੁੜ ਇਸ ਅਹੁਦੇ ਲਈ ਅਰਜ਼ੀ ਦਾਖ਼ਲ ਕੀਤੀ ਗਈ ਹੈ।
ਦ੍ਰਾਵਿੜ ਇਸ ਸਮੇਂ ਐਨਸੀਏ ਹੈਡ ਲਈ ਇਕੱਲੇ ਦਾਅਵੇਦਾਰ ਹਨ, ਜਿਸ ਦੇ ਚੱਲਦਿਆਂ ਬੀਬੀਸੀਆਈ ਵਲੋਂ ਅਰਜ਼ੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ 'ਚ ਵਾਧਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:17 ਅਕਤੂਬਰ ਤੋਂ 14 ਨਵੰਬਰ ਤੱਕ T-20 ਵਰਲਡ ਕੱਪ, ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ