ETV Bharat / sports

MS Dhoni 42nd Birthday Special: ਫੈਨਸ ਵਲੋਂ ਖਾਸ ਤਿਆਰੀ, ਇਨ੍ਹਾਂ ਥਾਂਵਾਂ 'ਤੇ ਹੋਵੇਗੀ ਫਿਲਮ ਐਮਐਸ ਧੋਨੀ- ਦ ਅਨਟੋਲਡ ਸਟੋਰੀ ਦੀ ਸਕ੍ਰੀਨਿੰਗ

ਸਭ ਤੋਂ ਸਫਲ ਸਾਬਕਾ ਭਾਰਤੀ ਕਪਤਾਨ ਅਤੇ ਤਿੰਨੋਂ ਆਈਸੀਸੀ ਟਰਾਫੀਆਂ ਜਿੱਤਣ ਵਾਲੇ ਕੈਪਟਨ ਕੂਲ ਦੇ ਜਨਮ ਦਿਨ ਦਾ ਜਸ਼ਨ ਇਸ ਵਾਰ ਵੱਖਰੇ ਤਰੀਕੇ ਨਾਲ ਮਨਾਇਆ ਜਾਵੇਗਾ। ਇਨ੍ਹਾਂ ਸ਼ਹਿਰਾਂ 'ਚ 'ਮਾਹੀ' ਦੇ 42ਵੇਂ ਜਨਮਦਿਨ 'ਤੇ ਪ੍ਰਸ਼ੰਸਕ ਸ਼ਾਨਦਾਰ ਜਸ਼ਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

MS Dhoni 42nd Birthday Special
MS Dhoni 42nd Birthday Special
author img

By

Published : Jun 26, 2023, 10:31 AM IST

ਨਵੀਂ ਦਿੱਲੀ: ਐੱਮ.ਐੱਸ. ਧੋਨੀ ਉਹ ਨਾਂਅ ਹੈ, ਜੋ ਕ੍ਰਿਕਟ ਦੀ ਦੁਨੀਆ 'ਚ ਮਸ਼ਹੂਰ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਮਹਿੰਦਰ ਸਿੰਘ ਧੋਨੀ, ਸਾਬਕਾ ਭਾਰਤੀ ਕਪਤਾਨ ਅਤੇ ਦੁਨੀਆ ਦੇ ਇਕਲੌਤੇ ਅਜਿਹੇ ਕਪਤਾਨ, ਜਿਨ੍ਹਾਂ ਨੇ ਤਿੰਨੋਂ ਆਈਸੀਸੀ ਟਰਾਫੀਆਂ ਦੀ ਹੈਟ੍ਰਿਕ ਬਣਾਈ ਹੈ। ਧੋਨੀ ਦੀ ਜਰਸੀ ਦਾ 7 ਨੰਬਰ ਬਹੁਤ ਖਾਸ ਹੈ। ਮਾਹੀ ਦਾ ਜਨਮਦਿਨ 7 ਜੁਲਾਈ ਨੂੰ ਆ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਕੂਲ ਕੈਪਟਨ ਨੂੰ ਮਾਹੀ ਕਹਿੰਦੇ ਹਨ। ਧੋਨੀ ਦੇ ਜਨਮਦਿਨ ਦੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਵਾਰ ਪ੍ਰਸ਼ੰਸਕ ਵੀ ਆਪਣੇ ਚਹੇਤੇ ਕ੍ਰਿਕਟਰ ਦਾ ਜਨਮਦਿਨ ਵੱਖਰੇ ਤਰੀਕੇ ਨਾਲ ਮਨਾਉਣ ਲਈ ਕਾਫੀ ਉਤਸ਼ਾਹਿਤ ਹਨ।

ਪ੍ਰਸ਼ੰਸਕ 'ਐਮਐਸ ਧੋਨੀ, ਦਿ ਅਨਟੋਲਡ ਸਟੋਰੀ' ਨੂੰ ਫਿਰ ਤੋਂ ਦੇਖ ਸਕਣਗੇ: ਧੋਨੀ 7 ਜੁਲਾਈ 2023 ਨੂੰ ਆਪਣਾ 42ਵਾਂ ਜਨਮਦਿਨ ਮਨਾਉਣਗੇ। ਪਰ, ਇਸ ਦਿਨ ਨੂੰ ਹੋਰ ਖਾਸ ਬਣਾਉਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ 'ਤੇ ਇਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਦੇ ਅਨੁਸਾਰ ਆਂਧਰਾ ਪ੍ਰਦੇਸ਼ ਰਾਜ ਦੇ ਵਿਜਾਗ, ਵਿਜੇਵਾੜਾ, ਤਿਰੂਪਤੀ ਅਤੇ ਹੈਦਰਾਬਾਦ ਵਿੱਚ ਪ੍ਰਸ਼ੰਸਕ ਫਿਲਮ 'ਐਮਐਸ ਧੋਨੀ, ਦ ਅਨਟੋਲਡ ਸਟੋਰੀ' ਦੇ ਇੱਕ ਵਿਸ਼ੇਸ਼ ਸ਼ੋਅ ਦੀ ਸਕ੍ਰੀਨਿੰਗ ਕਰਕੇ ਜਨਮਦਿਨ ਮਨਾਉਣਗੇ। ਇਹ ਫਿਲਮ 30 ਸਤੰਬਰ 2016 ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਕਿਆਰਾ ਅਡਵਾਨੀ, ਦਿਸ਼ਾ ਪਟਾਨੀ ਨੇ ਭੂਮਿਕਾ ਨਿਭਾਈ ਹੈ।

  • Fans set to celebrate the birthday of Dhoni with the special show of "MS Dhoni, The Untold Story" in Vizag, Vijayawada, Tirupati & Hyderabad. pic.twitter.com/zOJqcB26eA

    — Johns. (@CricCrazyJohns) June 25, 2023 " class="align-text-top noRightClick twitterSection" data=" ">

ਮਹਿੰਦਰ ਸਿੰਘ ਧੋਨੀ ਦੀ ਬਾਇਓਗ੍ਰਾਫੀ : ਇਹ ਫਿਲਮ ਐੱਮਐੱਸ ਧੋਨੀ ਦੀ ਜੀਵਨੀ 'ਤੇ ਆਧਾਰਿਤ ਹੈ। ਇਸ 'ਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਧੋਨੀ ਦੀ ਪਤਨੀ ਸਾਕਸ਼ੀ ਦੀ ਭੂਮਿਕਾ ਕਿਆਰਾ ਅਡਵਾਨੀ ਨੇ ਨਿਭਾਈ ਸੀ। ਜਦਕਿ ਦਿਸ਼ਾ ਪਟਾਨੀ ਨੇ ਧੋਨੀ ਦੀ ਪਹਿਲੀ ਪ੍ਰੇਮਿਕਾ ਪ੍ਰਿਯੰਕਾ ਝਾ ਦਾ ਕਿਰਦਾਰ ਨਿਭਾਇਆ ਹੈ। ਸੁਸ਼ਾਂਤ ਦੇ ਪ੍ਰਸ਼ੰਸਕਾਂ ਨੂੰ ਧੋਨੀ ਦੇ ਜਨਮਦਿਨ 'ਤੇ ਆਪਣੇ ਪਸੰਦੀਦਾ ਅਭਿਨੇਤਾ ਨੂੰ ਸਕ੍ਰੀਨ 'ਤੇ ਦੇਖਣ ਦਾ ਇਕ ਹੋਰ ਮੌਕਾ ਮਿਲੇਗਾ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ 2020 ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਮਾਹੀ ਦੇ ਨਾਂ 'ਤੇ ਦਰਜ 3 ਆਈਸੀਸੀ ਟਰਾਫੀਆਂ : ਐੱਮਐੱਸ ਧੋਨੀ ਦੇ ਨਾਂ ਤਿੰਨ ਆਈਸੀਸੀ ਟਰਾਫੀਆਂ ਜਿੱਤਣ ਦਾ ਰਿਕਾਰਡ ਹੈ। ਭਾਰਤੀ ਟੀਮ ਨੇ ਇਹ ਤਿੰਨੋਂ ਟਰਾਫੀਆਂ ਧੋਨੀ ਦੀ ਕਪਤਾਨੀ 'ਚ ਜਿੱਤੀਆਂ ਹਨ। ਭਾਰਤ ਨੇ ਧੋਨੀ ਦੀ ਕਪਤਾਨੀ ਵਿੱਚ 2007 ਵਿੱਚ ਦੱਖਣੀ ਅਫਰੀਕਾ ਵਿੱਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਚਾਰ ਸਾਲ ਬਾਅਦ, 2011 ਵਿੱਚ, ਭਾਰਤ ਨੇ ਧੋਨੀ ਦੀ ਕਪਤਾਨੀ ਵਿੱਚ ਦੂਜਾ ਵਨਡੇ ਵਿਸ਼ਵ ਕੱਪ ਜਿੱਤ ਕੇ 28 ਸਾਲਾਂ ਦੇ ਸੋਕੇ ਨੂੰ ਖ਼ਤਮ ਕੀਤਾ। ਇਸ ਦੇ ਫਾਈਨਲ ਵਿੱਚ, ਧੋਨੀ ਨੇ ਸ਼੍ਰੀਲੰਕਾ ਦੇ ਨੁਵਾਨ ਕੁਲਸੇਕਰਾ 'ਤੇ ਮੈਚ ਜੇਤੂ ਛੱਕਾ ਲਗਾ ਕੇ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ। ਇਸ 'ਚ ਧੋਨੀ ਨੇ 91 ਦੌੜਾਂ ਦੀ ਨਾਟ ਆਊਟ ਪਾਰੀ ਖੇਡੀ। ਇਸ ਤੋਂ ਬਾਅਦ ਭਾਰਤ 2013 'ਚ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣਿਆ ਸੀ ਅਤੇ ਇਹ ਧੋਨੀ ਦੀ ਤੀਜੀ ਟਰਾਫੀ ਸੀ।

ਧੋਨੀ ਅਤੇ ਜੀਵਾ ਦੀ ਮਸਤੀ: ਧੋਨੀ ਆਪਣੇ ਗੋਡੇ ਦੀ ਸਫਲ ਸਰਜਰੀ ਤੋਂ ਬਾਅਦ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਇਸ ਦੌਰਾਨ ਧੋਨੀ ਦੀ ਪਤਨੀ ਸਾਕਸ਼ੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ 'ਚ ਧੋਨੀ ਰਾਂਚੀ 'ਚ ਆਪਣੇ ਪਾਲਤੂ ਕੁੱਤਿਆਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਧੋਨੀ ਅਤੇ ਜੀਵਾ ਨੂੰ ਕੁੱਤਿਆਂ ਨਾਲ ਖਾਸ ਲਗਾਅ ਹੈ। ਧੋਨੀ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ ਵਿੱਚ, IPL 2023 ਦੇ ਸਮਾਪਤ ਹੋਏ 16ਵੇਂ ਸੀਜ਼ਨ ਵਿੱਚ, ਚੇਨਈ ਸੁਪਰ ਕਿੰਗਜ਼ ਧੋਨੀ ਦੀ ਕਪਤਾਨੀ ਵਿੱਚ 5ਵੀਂ ਵਾਰ ਚੈਂਪੀਅਨ ਬਣੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.