18:52 October 05
*13 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ (110/1)
ਇੰਗਲੈਂਡ ਵੱਲੋਂ ਦਿੱਤੇ 284 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਕਾਫੀ ਚੰਗੀ ਰਹੀ ਹੈ। 13 ਓਵਰਾਂ ਦੇ ਬਾਅਦ ਨਿਊਜ਼ੀਲੈਂਡ ਨੇ 1 ਵਿਕਟ ਗੁਆ ਕੇ 110 ਦੌੜਾਂ ਬਣਾ ਲਈਆਂ ਸਨ। ਰਚਿਨ ਰਵਿੰਦਰਾ (57) ਅਤੇ ਡੇਵੋਨ ਕੋਨਵੇ (52) ਦੌੜਾਂ ਬਣਾਉਣ ਤੋਂ ਬਾਅਦ ਮੈਦਾਨ 'ਤੇ ਮੌਜੂਦ ਹਨ।
18:14 October 05
-
Ben Stokes ruled out of #CWC opener as New Zealand win the toss and opt to bowl first against England🏏
— ICC (@ICC) October 5, 2023 " class="align-text-top noRightClick twitterSection" data="
More 👇https://t.co/k9pGripTWA
">Ben Stokes ruled out of #CWC opener as New Zealand win the toss and opt to bowl first against England🏏
— ICC (@ICC) October 5, 2023
More 👇https://t.co/k9pGripTWABen Stokes ruled out of #CWC opener as New Zealand win the toss and opt to bowl first against England🏏
— ICC (@ICC) October 5, 2023
More 👇https://t.co/k9pGripTWA
ENG vs NZ Live Updates: ਦੂਜੇ ਓਵਰ ਵਿੱਚ ਨਿਊਜ਼ੀਲੈਂਡ ਨੂੰ ਲੱਗਿਆ ਪਹਿਲਾ ਝਟਕਾ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸੈਮ ਕੁਰਾਨ ਨੇ ਦੂਜੇ ਓਵਰ ਦੀ ਪਹਿਲੀ ਗੇਂਦ 'ਤੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਵਿਲ ਯੰਗ ਨੂੰ 0 ਤੇ ਆਊਟ ਕੀਤਾ। 3 ਓਵਰਾਂ ਬਾਅਦ ਨਿਊਜ਼ੀਲੈਂਡ ਦਾ ਸਕੋਰ (19/1)
17:16 PM October 05
*46ਵੇਂ ਓਵਰ ਉੱਤੇ ਡਿਗੀ 9ਵੀਂ ਵਿਕਟ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ 46ਵੇਂ ਓਵਰ ਦੀ ਚੌਥੀ ਗੇਂਦ 'ਤੇ ਸੈਮ ਕੁਰਾਨ (14) ਨੂੰ ਟੌਮ ਲੈਥਮ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ। ਇੰਗਲੈਂਡ ਦਾ ਸਕੋਰ 46 ਓਵਰਾਂ ਤੋਂ ਬਾਅਦ (254/9)
17:12 PM October 05
-
📍 The Narendra Modi Stadium
— ICC (@ICC) October 5, 2023 " class="align-text-top noRightClick twitterSection" data="
The official @bookingcom venue for the #CWC23 opener 🏟️ pic.twitter.com/sv1DcFgmd3
">📍 The Narendra Modi Stadium
— ICC (@ICC) October 5, 2023
The official @bookingcom venue for the #CWC23 opener 🏟️ pic.twitter.com/sv1DcFgmd3📍 The Narendra Modi Stadium
— ICC (@ICC) October 5, 2023
The official @bookingcom venue for the #CWC23 opener 🏟️ pic.twitter.com/sv1DcFgmd3
*45ਵੇਂ ਓਵਰ ਉੱਤੇ ਡਿਗੀ 8ਵੀਂ ਵਿਕਟ
ਨਿਊਜ਼ੀਲੈਂਡ ਦੇ ਸਟਾਰ ਸਪਿਨਰ ਮਿਸ਼ੇਲ ਸੈਂਟਨਰ ਨੇ 11 ਦੌੜਾਂ ਦੇ ਨਿੱਜੀ ਸਕੋਰ 'ਤੇ ਕ੍ਰਿਸ ਵੋਕਸ ਨੂੰ 45ਵੇਂ ਓਵਰ ਦੀ ਆਖਰੀ ਗੇਂਦ 'ਤੇ ਵਿਲ ਯੰਗ ਹੱਥੋਂ ਕੈਚ ਆਊਟ ਕਰਵਾ ਦਿੱਤਾ। 45 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (250/8)
16:58 PM October 05
*42ਵੇਂ ਓਵਰ ਉੱਤੇ ਡਿੱਗੀ 7ਵੀਂ ਵਿਕਟ
ਨਿਊਜ਼ੀਲੈਂਡ ਦੇ ਆਫ ਸਪਿਨਰ ਗਲੇਨ ਫਿਲਿਪਸ ਨੇ 77 ਦੌੜਾਂ ਦੇ ਨਿੱਜੀ ਸਕੋਰ 'ਤੇ 42ਵੇਂ ਓਵਰ ਦੀ ਪਹਿਲੀ ਗੇਂਦ 'ਤੇ ਜੋ ਰੂਟ ਨੂੰ ਕਲੀਨ ਬੋਲਡ ਕਰ ਦਿੱਤਾ। ਰੂਟ ਇਸ ਗੇਂਦ 'ਤੇ ਰਿਵਰਸ ਸਵੀਪ ਸ਼ਾਟ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਗੇਂਦ ਪੂਰੀ ਤਰ੍ਹਾਂ ਨਾਲ ਖੁੰਝ ਗਿਆ ਅਤੇ ਗੇਂਦ ਵਿਕਟਾਂ 'ਤੇ ਜਾ ਵੱਜੀ।
16:45 PM October 05
*39ਵੇਂ ਓਵਰ ਉੱਤੇ ਡਿੱਗੀ 6ਵੀਂ ਵਿਕਟ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 20 ਦੌੜਾਂ ਦੇ ਨਿੱਜੀ ਸਕੋਰ 'ਤੇ 39ਵੇਂ ਓਵਰ ਦੀ 5ਵੀਂ ਗੇਂਦ 'ਤੇ ਲੀਅਮ ਲਿਵਿੰਗਸਟੋਨ ਨੂੰ ਮੈਚ ਹੈਨਰੀ ਹੱਥੋਂ ਕੈਚ ਆਊਟ ਕਰਵਾ ਦਿੱਤਾ। 39 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (221/6)
16:35 PM October 05
-
📍 The Narendra Modi Stadium
— ICC (@ICC) October 5, 2023 " class="align-text-top noRightClick twitterSection" data="
The official @bookingcom venue for the #CWC23 opener 🏟️ pic.twitter.com/sv1DcFgmd3
">📍 The Narendra Modi Stadium
— ICC (@ICC) October 5, 2023
The official @bookingcom venue for the #CWC23 opener 🏟️ pic.twitter.com/sv1DcFgmd3📍 The Narendra Modi Stadium
— ICC (@ICC) October 5, 2023
The official @bookingcom venue for the #CWC23 opener 🏟️ pic.twitter.com/sv1DcFgmd3
*34ਵੇ ਓਵਰ ਵਿੱਚ ਇੰਗਲੈਂਡ ਦੀ 5ਵੀਂ ਵਿਕਟ ਡਿੱਗੀ
ਨਿਊਜ਼ੀਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਜੋਸ ਬਟਲਰ ਨੂੰ 34ਵੇਂ ਓਵਰ ਦੀ ਦੂਜੀ ਗੇਂਦ 'ਤੇ 43 ਦੌੜਾਂ ਦੇ ਨਿੱਜੀ ਸਕੋਰ 'ਤੇ ਟਾਮ ਲੈਥਮ ਹੱਥੋਂ ਵਿਕਟ ਦੇ ਪਿੱਛੇ ਕੈਚ ਆਊਟ ਕਰ ਦਿੱਤਾ।
16:00 PM October 05
*ਜੋ ਰੂਟ ਨੇ ਵਿਸ਼ਵ ਕੱਪ 2023 ਦਾ ਪਹਿਲਾ ਅਰਧ ਸੈਂਕੜਾ ਲਗਾਇਆ
ਇੰਗਲੈਂਡ ਦੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਜੋ ਰੂਟ ਨੇ 57 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਕ੍ਰਿਕਟ ਵਿਸ਼ਵ ਕੱਪ 2023 ਦਾ ਪਹਿਲਾ ਅਰਧ ਸੈਂਕੜਾ ਹੈ। ਰੂਟ ਨੇ ਇਸ ਪਾਰੀ 'ਚ ਹੁਣ ਤੱਕ 2 ਚੌਕੇ ਅਤੇ 1 ਛੱਕਾ ਲਗਾਇਆ ਹੈ।
15:44 PM October 05
* ਮੋਇਨ ਅਲੀ 11 ਦੌੜਾਂ ਬਣਾ ਕੇ ਆਊਟ
ਨਿਊਜ਼ੀਲੈਂਡ ਦੇ ਗੇਂਦਬਾਜ਼ ਗਲੇਨ ਫਿਲਿਪਸ ਨੇ 22ਵੇਂ ਓਵਰ ਦੀ ਦੂਜੀ ਗੇਂਦ 'ਤੇ ਮੋਇਨ ਅਲੀ ਨੂੰ 11 ਦੌੜਾਂ 'ਤੇ ਕਲੀਨ ਬੋਲਡ ਕਰ ਦਿੱਤਾ। 22 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (121/4) ਹੈ।
-
ROOOOOOOT! 🔥 #EnglandCricket | #CWC23 pic.twitter.com/7QtmAXlEBc
— England Cricket (@englandcricket) October 5, 2023 " class="align-text-top noRightClick twitterSection" data="
">ROOOOOOOT! 🔥 #EnglandCricket | #CWC23 pic.twitter.com/7QtmAXlEBc
— England Cricket (@englandcricket) October 5, 2023ROOOOOOOT! 🔥 #EnglandCricket | #CWC23 pic.twitter.com/7QtmAXlEBc
— England Cricket (@englandcricket) October 5, 2023
15:35 PM October 05
*22ਵੇਂ ਓਵਰ ਵਿੱਚ ਡਿੱਗੀ ਇੰਗਲੈਂਡ ਦੀ ਚੌਥੀ ਵਿਕਟ
ਨਿਊਜ਼ੀਲੈਂਡ ਦੇ ਗੇਂਦਬਾਜ਼ ਗਲੇਨ ਫਿਲਿਪਸ ਨੇ 22ਵੇਂ ਓਵਰ ਦੀ ਦੂਜੀ ਗੇਂਦ 'ਤੇ ਮੋਇਨ ਅਲੀ ਨੂੰ 11 ਦੌੜਾਂ 'ਤੇ ਕਲੀਨ ਬੋਲਡ ਕਰ ਦਿੱਤਾ। 22 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (121/4)
15:23 PM October 05
*17ਵੇਂ ਓਵਰ ਉੱਤੇ ਇੰਗਲੈਂਡ ਦੀਆਂ ਤਿੰਨ ਵਿਕਟਾਂ ਡਿੱਗੀਆਂ
ਇੰਗਲੈਂਡ ਦੇ ਸਪਿਨਰ ਰਚਿਨ ਰਵਿੰਦਰਾ ਨੇ 25 ਦੌੜਾਂ ਦੇ ਨਿੱਜੀ ਸਕੋਰ 'ਤੇ ਹੈਰੀ ਬਰੂਕ ਨੂੰ 17ਵੇਂ ਓਵਰ ਦੀ ਆਖਰੀ ਗੇਂਦ 'ਤੇ ਡੇਵੋਨ ਕੌਨਵੇ ਦੇ ਹੱਥੋਂ ਕੈਚ ਆਊਟ ਕਰਵਾਇਆ। ਇਸ ਓਵਰ 'ਚ ਬਰੁਕ ਨੇ ਤੀਜੀ, ਚੌਥੀ ਅਤੇ ਪੰਜਵੀਂ ਗੇਂਦ 'ਤੇ ਲਗਾਤਾਰ ਦੋ ਚੌਕੇ ਅਤੇ ਇਕ ਛੱਕਾ ਜੜਿਆ ਅਤੇ ਫਿਰ ਆਖਰੀ ਗੇਂਦ 'ਤੇ ਉਹ ਕੋਨਵੇ ਦੇ ਹੱਥੋਂ ਕੈਚ ਹੋ ਗਿਆ। ਇੰਗਲੈਂਡ ਦਾ ਸਕੋਰ 17 ਓਵਰਾਂ ਤੋਂ ਬਾਅਦ (94/3)
14:30 PM October 05
*ਇੰਗਲੈਂਡ ਦੀ 13ਵੇਂ ਓਵਰ ਵਿੱਚ ਡਿੱਗੀ ਦੂਜੀ ਵਿਕਟ
ਨਿਊਜ਼ੀਲੈਂਡ ਦੇ ਸਟਾਰ ਸਪਿਨਰ ਮਿਸ਼ੇਲ ਸੈਂਟਨਰ ਨੇ ਚੰਗੀ ਫਾਰਮ 'ਚ ਨਜ਼ਰ ਆ ਰਹੇ ਜੌਨੀ ਬੇਅਰਸਟੋ ਨੂੰ 33 ਦੌੜਾਂ ਦੇ ਨਿੱਜੀ ਸਕੋਰ 'ਤੇ 13ਵੇਂ ਓਵਰ ਦੀ 5ਵੀਂ ਗੇਂਦ 'ਤੇ ਡੇਰਿਲ ਮਿਸ਼ੇਲ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇੰਗਲੈਂਡ ਦਾ 13 ਓਵਰਾਂ ਤੋਂ ਬਾਅਦ (64/2) ਸਕੋਰ।
14:00 PM October 05
*ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
ਕਪਤਾਨ ਕੇਨ ਵਿਲੀਅਮਸਨ ਦੀ ਗੈਰ-ਮੌਜੂਦਗੀ ਵਿੱਚ ਅੱਜ ਨਿਊਜ਼ੀਲੈਂਡ ਦੀ ਕਪਤਾਨੀ ਟਾਮ ਲੈਥਮ ਕਰ ਰਹੇ ਹਨ। ਇੰਗਲੈਂਡ ਦੀ ਤਰਫੋਂ ਜੋਸ ਬਟਲਰ ਟਾਸ ਲਈ ਮੈਦਾਨ 'ਤੇ ਆਏ। ਵਿਲੀਅਮਸਨ ਸੱਟ ਕਾਰਨ ਅੱਜ ਦਾ ਮੈਚ ਨਹੀਂ ਖੇਡ ਰਿਹਾ ਹੈ। ਬੇਨ ਸਟੋਕਸ ਅੱਜ ਦੇ ਮੈਚ ਵਿੱਚ ਇੰਗਲੈਂਡ ਲਈ ਨਹੀਂ ਖੇਡ ਰਹੇ ਹਨ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ।
13:30 PM October 05
*ਨਿਊਜ਼ੀਲੈਂਡ ਤੋਂ ਵਿਲੀਅਮਸਨ ਅਤੇ ਇੰਗਲੈਂਡ ਤੋਂ ਸਟੋਕਸ ਸ਼ੱਕੀ, ਇਹ ਸੰਭਾਵਿਤ ਪਲੇਅ-11
ਇੰਗਲੈਂਡ: ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ/ਹੈਰੀ ਬਰੂਕ, ਜੋਸ ਬਟਲਰ (ਕਪਤਾਨ, ਵਿਕਟਕੀਪਰ), ਲਿਆਮ ਲਿਵਿੰਗਸਟੋਨ, ਮੋਇਨ ਅਲੀ, ਸੈਮ ਕੁਰਾਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਮਾਰਕ ਵੁੱਡ।
ਨਿਊਜ਼ੀਲੈਂਡ: ਡੇਵੋਨ ਕੌਨਵੇ, ਵਿਲ ਯੰਗ, ਡੇਰਿਲ ਮਿਸ਼ੇਲ, ਟੌਮ ਲੈਥਮ (ਕਪਤਾਨ, ਵਿਕਟਕੀਪਰ), ਗਲੇਨ ਫਿਲਿਪਸ, ਜੇਮਸ ਨੀਸ਼ਮ/ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਮੈਟ ਹੈਨਰੀ, ਟ੍ਰੇਂਟ ਬੋਲਟ, ਲਾਕੀ ਫਰਗੂਸਨ।
ਕ੍ਰਿਕਟ ਪ੍ਰਸ਼ੰਸਕਾਂ ਲਈ ਅੱਜ ਦਾ ਸਭ ਤੋਂ ਵੱਡਾ ਸਵਾਲ-ਕੀ ਬਦਲੇਗੀ ਨਿਊਜ਼ੀਲੈਂਡ ਦੀ ਕਿਸਮਤ: ਵਿਸ਼ਵ ਚੈਂਪੀਅਨ ਇੰਗਲੈਂਡ ਨੇ ਆਪਣੇ ਪਿਛਲੇ 5 ਵਨਡੇ ਮੈਚਾਂ 'ਚੋਂ 4 'ਚ ਜਿੱਤ ਦਰਜ ਕੀਤੀ ਹੈ, ਜਿਸ 'ਚ ਆਪਣੇ ਮੌਜੂਦਾ ਵਿਰੋਧੀ ਨਿਊਜ਼ੀਲੈਂਡ 'ਤੇ 3-1 ਦੀ ਵਨਡੇ ਸੀਰੀਜ਼ ਵੀ ਸ਼ਾਮਲ ਹੈ। ਜਦਕਿ ਬਲੈਕ ਕੈਪਸ ਨੇ ਆਪਣੇ ਪਿਛਲੇ 5 ਵਨਡੇ ਮੈਚਾਂ ਵਿੱਚੋਂ ਸਿਰਫ 2 ਹੀ ਜਿੱਤੇ ਹਨ। ਕੀ ਟਾਮ ਲੈਥਮ ਦੀ ਟੀਮ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਇੰਗਲੈਂਡ ਵਿਰੁੱਧ ਆਪਣੀ ਕਿਸਮਤ ਨੂੰ ਬਦਲ ਸਕਦੀ ਹੈ?
ICC ਵਿਸ਼ਵ ਕੱਪ 2019 ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲਵੇਗਾ ਨਿਊਜ਼ੀਲੈਂਡ, ਜਾਣੋ ਕੀ ਹਨ ਇੰਗਲੈਂਡ ਦੀਆਂ ਤਿਆਰੀਆਂ: ਕ੍ਰਿਕਟ ਵਿਸ਼ਵ ਕੱਪ 2023 ਦਾ ਮਹਾਕੁੰਭ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਵਿਸ਼ਵ ਕੱਪ 2023 ਦਾ ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਕਿਹਾ ਜਾ ਸਕਦਾ ਹੈ ਕਿ 2023 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਆਈਸੀਸੀ ਵਿਸ਼ਵ ਕੱਪ 2019 ਦਾ ਫਾਈਨਲ ਸਮਾਪਤ ਹੋਇਆ ਸੀ। ਪਿਛਲੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੈਚ ਵਿੱਚ ਹਰਾਇਆ ਸੀ।
ਇੰਗਲੈਂਡ ਦੀ ਟੀਮ ਦੀ ਕਮਾਨ ਸੰਭਾਲ ਰਹੇ : ਉਸ ਸਮੇਂ ਇਓਨ ਮੋਰਗਨ ਇੰਗਲੈਂਡ ਦੇ ਕਪਤਾਨ ਸਨ ਜਦਕਿ ਹੁਣ ਆਈਪੀਐਲ ਸਟਾਰ ਜੋਸ ਬਟਲਰ ਇੰਗਲੈਂਡ ਦੀ ਟੀਮ ਦੀ ਕਮਾਨ ਸੰਭਾਲ ਰਹੇ ਹਨ।ਨਿਊਜ਼ੀਲੈਂਡ ਨੂੰ ਸ਼ੁਰੂਆਤੀ ਮੈਚ ਵਿੱਚ ਆਪਣੇ ਕਪਤਾਨ ਕੇਨ ਵਿਲੀਅਮਸਨ ਦੀ ਕਮੀ ਰਹੇਗੀ ਕਿਉਂਕਿ ਉਹ ਅਜੇ ਵੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕਿਆ ਹੈ।
ਵਿਲੀਅਮਸਨ ਦੀ ਗੈਰ-ਮੌਜੂਦਗੀ ਵਿੱਚ ਬਲੈਕ ਕੈਪਸ ਦੀ ਅਗਵਾਈ ਟਾਮ ਲੈਥਮ ਕਰਨਗੇ। ਕਾਫੀ ਹੱਦ ਤੱਕ ਇਹ ਮੈਚ ਇੰਗਲੈਂਡ ਦੀ ਹਮਲਾਵਰ ਬੱਲੇਬਾਜ਼ੀ ਅਤੇ ਨਿਊਜ਼ੀਲੈਂਡ ਦੀ ਸਟਾਰ ਬੱਲੇਬਾਜ਼ੀ ਵਿਚਾਲੇ ਹੋਵੇਗਾ। ਇੱਕ ਪਾਸੇ ਬੱਲੇਬਾਜ਼ੀ 'ਚ ਹੈਰੀ ਬਰੂਕ (ਨਿਊਜ਼ੀਲੈਂਡ), ਬੇਨ ਸਟੋਕਸ (ਇੰਗਲੈਂਡ), ਜੋ ਰੂਟ (ਇੰਗਲੈਂਡ) ਅਤੇ ਜੋਸ ਬਟਲਰ (ਇੰਗਲੈਂਡ) 'ਤੇ ਫੋਕਸ ਹੋਵੇਗਾ। ਗੇਂਦਬਾਜ਼ੀ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲਾਕੀ ਫਰਗੂਸਨ ਅਤੇ ਮਾਰਕ ਵੁੱਡ ਵਿਚਾਲੇ ਕੌਣ ਸਭ ਤੋਂ ਤੇਜ਼ ਗੇਂਦਬਾਜ਼ੀ ਕਰੇਗਾ।
ਅਹਿਮਦਾਬਾਦ/ਗੁਜਰਾਤ : ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦਾ ਪਹਿਲਾ ਮੈਚ ਹੁਣ ਤੋਂ ਜਲਦੀ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ (ICC World Cup 2023) ਵਿਚਾਲੇ ਹੈ। ਇਹ ਦੋਵੇਂ ਟੀਮਾਂ ਕਾਫੀ ਮਜ਼ਬੂਤ ਹਨ ਅਤੇ ਮੈਦਾਨ 'ਤੇ ਇਕ-ਦੂਜੇ ਨੂੰ ਸਖ਼ਤ ਮੁਕਾਬਲਾ ਦਿੰਦੀਆਂ ਦੇਖੀਆਂ ਜਾ ਸਕਦੀਆਂ ਹਨ। ਜੋਸ ਬਟਲਰ ਦੀ ਕਪਤਾਨੀ ਵਾਲੀ ਇੰਗਲੈਂਡ ਟੀਮ ਪੂਰੀ ਤਰ੍ਹਾਂ ਫਿੱਟ ਹੈ। ਉਹ ਪਲੇਇੰਗ ਇਲੈਵਨ ਵਿੱਚ ਤਜ਼ਰਬੇਕਾਰ ਖਿਡਾਰੀਆਂ ਨੂੰ ਪਹਿਲ ਦੇਵੇਗੀ। ਨਿਊਜ਼ੀਲੈਂਡ ਦੀ ਟੀਮ ਕੇਨ ਵਿਲੀਅਮਸਨ ਤੋਂ ਬਿਨਾਂ ਮੈਦਾਨ ਵਿੱਚ ਉਤਰੀ ਹੈ।