ਨਵੀਂ ਦਿੱਲੀ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੁਖੀ ਵੀਵੀਐਸ ਲਕਸ਼ਮਣ ਜ਼ਿੰਬਾਬਵੇ ਦੇ ਆਗਾਮੀ ਦੌਰੇ ਲਈ ਭਾਰਤ ਦੇ ਕਾਰਜਕਾਰੀ ਮੁੱਖ ਕੋਚ ਹੋਣਗੇ। ਇਸ ਸੀਰੀਜ਼ ਅਤੇ ਸਤਾਈ ਅਗਸਤ ਤੋਂ ਯੂਏਈ ਵਿੱਚ ਖੇਡੇ ਜਾਣ ਵਾਲੇ ਏਸ਼ੀਆ ਕੱਪ ਵਿਚਾਲੇ ਬਹੁਤ ਘੱਟ ਸਮਾਂ ਹੈ।
ਇਹ ਜਾਣਕਾਰੀ ਭਾਰਤੀ ਕ੍ਰਿਕਟ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਪੀਟੀਆਈ ਭਾਸ਼ਾ ਨੂੰ ਕਿਹਾ ਹਾਂ ਲਕਸ਼ਮਣ ਜ਼ਿੰਬਾਬਵੇ ਦੌਰੇ ਉੱਤੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਟੀਮ ਦੇ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ। ਅਜਿਹਾ ਨਹੀਂ ਹੈ ਕਿ ਰਾਹੁਲ ਦ੍ਰਾਵਿੜ ਨੂੰ ਆਰਾਮ ਦਿੱਤਾ ਜਾ ਰਿਹਾ ਹੈ। ਜ਼ਿੰਬਾਬਵੇ ਵਿੱਚ ਵਨਡੇ ਸੀਰੀਜ਼ ਬਾਈ ਅਗਸਤ ਨੂੰ ਖਤਮ ਹੋਵੇਗੀ ਅਤੇ ਦ੍ਰਾਵਿੜ ਦੇ ਨਾਲ ਭਾਰਤੀ ਟੀਮ ਤੇਈ ਅਗਸਤ ਨੂੰ ਯੂਏਈ ਲਈ ਰਵਾਨਾ ਹੋਵੇਗੀ।
ਇਨ੍ਹਾਂ ਦੋਵਾਂ ਟੂਰਨਾਮੈਂਟਾਂ ਵਿਚਾਲੇ ਬਹੁਤ ਘੱਟ ਸਮਾਂ ਹੈ ਇਸ ਲਈ ਲਕਸ਼ਮਣ ਜ਼ਿੰਬਾਬਵੇ ਵਿੱਚ ਭਾਰਤੀ ਟੀਮ ਦੀ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਨੇ ਕਿਹਾ ਏਸ਼ੀਆ ਕੱਪ ਟੀ ਟਵੈਟੀ ਟੂਰਨਾਮੈਂਟ ਟੀਮ ਤੋਂ ਸਿਰਫ ਲੋਕੇਸ਼ ਰਾਹੁਲ ਅਤੇ ਦੀਪਕ ਹੁੱਡਾ ਜ਼ਿੰਬਾਬਵੇ ਦੌਰੇ ਉੱਤੇ ਵਨਡੇ ਟੀਮ ਵਿੱਚ ਹਨ। ਅਜਿਹੀ ਸਥਿਤੀ ਵਿੱਚ ਇਹ ਤਰਕਪੂਰਨ ਹੈ ਕਿ ਮੁੱਖ ਕੋਚ ਟੀ ਟਵੈਟੀ ਟੀਮ ਦੇ ਨਾਲ ਹੋਵੇਗਾ।
ਇਹ ਵੀ ਪੜ੍ਹੋ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੇ ਹਨ ਰਾਹੁਲ
ਜ਼ਿੰਬਾਬਵੇ ਵਿੱਚ ਤਿੰਨ ਵਨਡੇ ਅਠਾਰਾਂ ਅਤੇ ਵੀਹ ਅਤੇ ਬਾਈ ਅਗਸਤ ਨੂੰ ਹਰਾਰੇ ਵਿੱਚ ਖੇਡੇ ਜਾਣਗੇ। ਸ਼ਾਹ ਨੇ ਇਹ ਵੀ ਦੱਸਿਆ ਕਿ ਲੋਕੇਸ਼ ਰਾਹੁਲ ਅਤੇ ਹੁੱਡਾ ਹਰਾਰੇ ਤੋਂ ਦੁਬਈ ਲਈ ਉਡਾਣ ਭਰਨਗੇ। ਬੀਸੀਸੀਆਈ ਵਿੱਚ ਇਹ ਪਰੰਪਰਾ ਰਹੀ ਹੈ ਕਿ ਜਦੋਂ ਮੁੱਖ ਟੀਮ ਦੌਰੇ ਉੱਤੇ ਹੁੰਦੀ ਹੈ ਤਾਂ ਦੂਜੇ ਦਰਜੇ ਦੀਆਂ ਜਾਂ ਏ ਟੀਮਾਂ ਦੀ ਨਿਗਰਾਨੀ ਹਮੇਸ਼ਾ ਐਨਸੀਏ ਦੇ ਮੁਖੀ ਦੁਆਰਾ ਕੀਤੀ ਜਾਂਦੀ ਹੈ।