ਨਵੀਂ ਦਿੱਲੀ: ਟੀਮ ਇੰਡੀਆ ਦੇ ਆਲਰਾਉਂਡਰ ਕ੍ਰੂਨਾਲ ਪਾਂਡਿਆ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਸ ਦੇ ਕਾਰਨ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਮੰਗਲਵਾਰ ਨੂੰ ਹੋਣ ਵਾਲੇ ਦੂਜੇ ਟੀ-20 ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਸਮਾਚਾਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਕ੍ਰੁਨਾਲ ਦੇ ਪਾਜੀਟਿਵ ਹੋਣ ਦੀ ਵਜਾਂ ਤੋਂ ਮੈਚ ਇੱਕ ਦਿਨ ਦੇ ਲਈ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸੰਪਰਕ ਚ ਆਏ ਖਿਡਾਰੀਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੁੱਧਵਾਰ ਨੂੰ ਦੂਜਾ ਮੈਚ ਖੇਡਿਆ ਜਾਵੇਗਾ।
ਦੱਸ ਦਈਏ ਕਿ ਕ੍ਰੂਨਾਲ ਪਾਂਡਿਆ ਦੇ ਲਈ ਹੁਣ ਤੱਕ ਸ਼੍ਰੀਲੰਕਾ ਦਾ ਇਹ ਦੌਰਾ ਕਾਫੀ ਸ਼ਾਨਦਾਰ ਦੇਖਣ ਨੂੰ ਮਿਲਿਆ ਹੈ। ਸ਼੍ਰੀਲੰਕਾ ਦੇ ਖਿਲਾਫ ਇਕ ਦਿਨੀ ਸੀਰੀਜ ਦੇ ਦੋ ਮੈਚਾਂ ਚ ਪਾਂਡਿਆ ਨੇ 35 ਰਨ ਬਣਾਉਣ ਦੇ ਨਾਲ ਇੱਕ ਵਿਕੇਟ ਵੀ ਲਿਆ ਸੀ ਜਦਕਿ ਪਹਿਲੇ ਟੀ-20 ਮੈਚ ਚ ਵੀ ਉਨ੍ਹਾਂ ਨੇ ਬਿਹਤਰੀਨ ਖੇਡਿਆ ਸੀ।
ਪਹਿਲੇ ਟੀ-20 ਮੁਕਾਬਲੇ ਚ ਉਨ੍ਹਾਂ ਨੇ ਦੋ ਓਵਰ ਦੀ ਗੇਂਦਬਾਜੀ ਚ ਸਿਰਫ 16 ਰਨ ਲੈਂਦੇ ਹੋਏ ਇੱਕ ਵਿਕੇਟ ਆਨਣੇ ਨਾਂ ਕੀਤਾ ਸੀ। ਕ੍ਰੂਨਾਲ ਪਾਂਡਿਆ ਦਾ ਕੋਵਿਟ ਦੀ ਚਪੇਟ ਚ ਆ ਜਾਣਾ ਟੀਮ ਇੰਡੀਆ ਦੇ ਸਵੈ ਭਰੋਸਾ ਨੂੰ ਡਗਮਗਾ ਸਕਦਾ ਹੈ।