ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਬਾਰਡਰ ਗਾਵਸਕਰ ਟਰਾਫੀ ਲਈ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡ ਜਾ ਰਹੀ ਹੈ। ਭਾਰਤ ਸੀਰੀਜ਼ ਦੇ ਦੋ ਟੈਸਟ ਮੈਚ ਜਿੱਤਣ ਤੋਂ ਬਾਅਦ ਸੀਰੀਜ਼ 'ਚ 2-0 ਤੋਂ ਅੱਗੇ ਹੈ। ਨਾਗਪੁਰ ਟੈਸਟ 'ਚ ਭਾਰਤ ਨੇ ਆਸਟ੍ਰੇਲੀਆ ਨੂੰ 132 ਦੌੜਾਂ ਅਤੇ ਪਾਰੀ ਤੋਂ ਹਰਾਇਆ ਸੀ। ਉੱਥੇ ਹੀ ਦਿੱਲੀ ਵਿੱਚ ਖੇਡੇ ਗਏ ਦੂਜੇ ਟੈਸਟ ਵਿੱਚ ਭਾਰਤ ਨੇ ਛੇ ਵਿਕਟਾਂ ਤੋਂ ਜਿੱਤ ਦਰਜ ਕੀਤੀ ਸੀ। ਭਲੇ ਹੀ ਭਾਰਤੀ ਟੀਮ ਨੇ ਦੋ ਮੈਚ ਜਿੱਤ ਲਏ ਹਨ ਪਰ ਇਨ੍ਹਾਂ ਦੋਵੇਂ ਮੈਚਾਂ 'ਚ ਓਪਨਰ ਬੱਲੇਬਾਜ਼ ਦੇ ਤੌਰ 'ਤੇ ਰਾਹੁਲ ਫਲਾਪ ਰਹੇ।
ਕੇ.ਐਲ. ਰਾਹੁਲ 'ਤੇ ਖ਼ਤਰਾ: ਕੇ.ਐੱਲ.ਰਾਹੁਲ ਤੋਂ ਇਲਾਵਾ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਡੇਬਿਊ ਕਰਨ ਵਾਲੇ ਕੇਐਸ ਭਰਤ ਵੀ ਪਿਛਲੇ ਦੋ ਮੈਚਾਂ ਦੌਰਾਨ ਆਪਣਾ ਜਲਵਾ ਨਹੀਂ ਦਿਖਾ ਸਕੇ। ਇਨ੍ਹਾਂ ਦੋਵੇਂ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਦੋਵਾਂ 'ਤੇ ਗਾਜ਼ ਗਿਰਨੀ ਤੈਅ ਹੈ। ਰਾਹੁਲ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਉਨ੍ਹਾਂ ਨੂੰ ਕਪਤਾਨੀ ਵੀ ਛੱਡਣੀ ਪਈ ਹੈ। ਇਨ੍ਹਾਂ ਦੋਵਾਂ ਦੀ ਥਾਂ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਵਿਕਟਕੀਪਰ ਇਸ਼ਾਨ ਕਿਸ਼ਨ ਨੂੰ ਮੌਕਾ ਮਿਲ ਸਕਦਾ ਹੈ।
ਕੇ.ਐੱਲ਼. ਨੇ ਦੋ ਮੈਚਾਂ 'ਚ ਬਣਾਏ ਸਿਰਫ਼ 38 ਰਨ: ਕੇ.ਐੱਲ ਰਾਹੁਲ ਨੇ ਦੋ ਮੈਚਾਂ 'ਚ 38 ਰਨ ਬਣੇ। ਪਹਿਲਾਂ ਟੈਸਟ ਦੀ ਪਹਿਲੀ ਪਾਰੀ ਵਿੱਚ ਰਾਹੁਲ 20 ਦੌੜਾਂ ਬਣਾਕੇ ਆਊਟ ਹੋ ਗਏ ਸਨ। ਉਨ੍ਹਾਂ ਨੇ 71 ਗੇਂਦਾਂ ਦਾ ਸਾਹਮਣਾ ਕੀਤਾ। ਦੂਜੇ ਮੈਚ ਦੀ ਪਹਿਲੀ ਪਾਰੀ ਵਿੱਚ ਰਾਹੁਲ ਨੇ 17 ਅਤੇ ਦੂਜੀ ਪਾਰੀ ਵਿੱਚ 1 ਦੋੜ ਬਣਾਈ। ਰਾਹੁਲ ਸਪਿਨ ਗੇਂਦਬਾਜ਼ਾਂ ਦੇ ਸਾਹਮਣੇ ਬੇਬਸ ਨਜ਼ਰ ਆਏ।
ਕੇ.ਐੱਸ. ਭਰਤ ਦਾ ਪ੍ਰਦਰਸ਼ਨ: ਦੋਵਾਂ ਮੈਚਾਂ ਦੌਰਾਨ ਕੇ.ਐੱਸ. ਭਰਤ ਦਾ ਪ੍ਰਦਰਸ਼ਨ ਵੀ ਕੁੱਝ ਖਾਸ ਨਹੀਂ ਰਿਹਾ। ਦੋਵਾਂ ਮੈਚਾਂ ਦੌਰਾਨ ਉਨ੍ਹਾਂ ਨੇ ਸਿਰਫ਼ 37 ਰਨ ਬਣਾਏ। ਉਨ੍ਹਾਂ ਦੇ ਪ੍ਰਦਰਸ਼ਨ ਤੋਂ ਚੋਣ ਕਮੇਟੀ ਖੁਸ਼ ਨਹੀਂ ਹੋਵੇਗੀ ਇਸ ਲਈ ਕਿਸ਼ਨ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।
ਸ਼ੁਭਮਨ ਜਾਂ ਯਾਦਵ : ਸੂਰਿਆਕੁਮਾਰ ਯਾਦਵ ਨੂੰ ਵੀ ਤੀਜੇ ਟੈਸਟ ਮੈਚ 'ਚ ਮੌਕਾ ਮਿਲ ਸਕਦਾ ਹੈ। ਯਾਦਵ ਨਾਗਪੁਰ ਟੈਸਟ ਮੈਚ 'ਚ ਡੈਬਿਊ ਕਰ ਚੁੱਕੇ ਹਨ।ਉਨਾਂ ਨੂੰ ਇੱਕ ਪਾਰੀ ਹੀ ਖੇਡਣ ਦਾ ਮੌਕਾ ਮਿਿਲਆ ਸੀ। ਉਨ੍ਹਾਂ ਨੇ ਸੱਤਵੇਂ ਨੰਬਰ 'ਤੇ ਬੱਲੇ੍ਬਾਜ਼ੀ ਕੀਤੀ ਅਤੇ 8 ਰਨ ਬਣਾਏ ਸਨ। ਤੀਜੀ ਮੈਚ ਵਿੱਚ ਉਨ੍ਹਾਂ ਨੂੰ ਫਿਰ ਤੋਂ ਪਰਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਕੋਲ ਸ਼ੁਭਮਨ ਗਿੱਲ ਵੀ ਹਨ। ਗਿੱਲ 13 ਟੈਸਟ ਮੈਚਾਂ ਇੱਕ ਸੈਂਕੜਾ ਅਤੇ 4 ਵਾਰ 50-50 ਦੌੜਾਂ ਬਣਾ ਚੁੱਕੇ ਹਨ।
ਇਹ ਵੀ ਪੜ੍ਹੋ: Akshar Patel chat with Ravindra Jadeja: ਅਕਸ਼ਰ ਦੇ ਸਵਾਲਾਂ ਉਤੇ ਜਡੇਜਾ ਦੇ ਦਿਲਚਸਪ ਜਵਾਬ, ਤੁਸੀਂ ਵੀ ਸੁਣੋ...