ਨਵੀਂ ਦਿੱਲੀ : ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਸ਼ੁੱਕਰਵਾਰ ਨੂੰ ਖੇਡੇ ਗਏ ਟਾਟਾ ਆਈਪੀਐੱਲ 2023 ਦੇ ਕੁਆਲੀਫਾਇਰ-2 'ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੇ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੇ ਸੈਸ਼ਨ 'ਚ ਫਾਈਨਲ 'ਚ ਜਗ੍ਹਾ ਬਣਾਈ। ਗੁਜਰਾਤ ਟਾਈਟਨਸ ਲਈ ਸਟਾਰ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਇਸ ਮੈਚ ਦੇ ਹੀਰੋ ਰਹੇ। ਗਿੱਲ ਨੇ ਇਸ ਪਲੇਆਫ ਮੈਚ 'ਚ ਸਿਰਫ 60 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ 129 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਸੀਜ਼ਨ ਦਾ ਇਹ ਉਸ ਦਾ ਤੀਜਾ ਸੈਂਕੜਾ ਸੀ, ਆਪਣੀ ਧਮਾਕੇਦਾਰ ਪਾਰੀ ਨਾਲ ਗਿੱਲ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ।
-
A NEW WORLD RECORD ⚡
— JioCinema (@JioCinema) May 26, 2023 " class="align-text-top noRightClick twitterSection" data="
The next generation is here, on the pitch and on the digital screen 🫡
2.57 Cr viewers together witnessed Shubman Gill's show, a streaming world record that could just be broken tonight or this coming Sunday!#IPLonJioCinema #GTvMI pic.twitter.com/3AShh66lGB
">A NEW WORLD RECORD ⚡
— JioCinema (@JioCinema) May 26, 2023
The next generation is here, on the pitch and on the digital screen 🫡
2.57 Cr viewers together witnessed Shubman Gill's show, a streaming world record that could just be broken tonight or this coming Sunday!#IPLonJioCinema #GTvMI pic.twitter.com/3AShh66lGBA NEW WORLD RECORD ⚡
— JioCinema (@JioCinema) May 26, 2023
The next generation is here, on the pitch and on the digital screen 🫡
2.57 Cr viewers together witnessed Shubman Gill's show, a streaming world record that could just be broken tonight or this coming Sunday!#IPLonJioCinema #GTvMI pic.twitter.com/3AShh66lGB
ਗਿੱਲ ਨੇ ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜਿਆ : ਸ਼ੁਭਮਨ ਗਿੱਲ ਦਾ ਕੁਆਲੀਫਾਇਰ-2 ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ 129 ਦਾ ਸਰਵੋਤਮ ਵਿਅਕਤੀਗਤ ਸਕੋਰ IPL ਪਲੇਆਫ ਵਿੱਚ ਕਿਸੇ ਵੀ ਖਿਡਾਰੀ ਦਾ ਸਰਵੋਤਮ ਵਿਅਕਤੀਗਤ ਸਕੋਰ ਹੈ। ਗਿੱਲ ਨੇ ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜਿਆ, ਜਿਸ ਨੇ ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਆਈਪੀਐਲ 2014 ਦੇ ਕੁਆਲੀਫਾਇਰ 2 ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ 122 ਦੌੜਾਂ ਬਣਾਈਆਂ ਸਨ। ਸ਼ੇਨ ਵਾਟਸਨ (117*), ਰਿਧੀਮਾਨ ਸਾਹਾ (115*) ਅਤੇ ਮੁਰਲੀ ਵਿਜੇ (113) ਦਾ ਨਾਂ ਵੀ ਆਈਪੀਐਲ ਪਲੇਆਫ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਸ਼ੁਭਮਨ ਗਿੱਲ ਵੱਲੋਂ ਬਣਾਇਆ ਗਿਆ 129 ਦਾ ਸਕੋਰ IPL ਦੇ ਇਤਿਹਾਸ ਵਿੱਚ ਕਿਸੇ ਭਾਰਤੀ ਖਿਡਾਰੀ ਵੱਲੋਂ ਬਣਾਇਆ ਗਿਆ ਦੂਜਾ ਸਭ ਤੋਂ ਵੱਡਾ ਸਕੋਰ ਹੈ। IPL 2020 ਵਿੱਚ, ਕੇਐਲ ਰਾਹੁਲ ਨੇ ਕਿੰਗਜ਼-ਇਲੈਵਨ ਪੰਜਾਬ ਲਈ ਖੇਡਦੇ ਹੋਏ, ਰਾਇਲ ਚੈਲੇਂਜਰਜ਼ ਬੈਂਗਲੁਰੂ ਖਿਲਾਫ 132* ਦੌੜਾਂ ਬਣਾਈਆਂ, ਜੋ ਕਿ ਲੀਗ ਵਿੱਚ ਕਿਸੇ ਭਾਰਤੀ ਖਿਡਾਰੀ ਦੁਆਰਾ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ।
ਗਿੱਲ ਆਈਪੀਐਲ ਦੇ ਇੱਕ ਸੀਜ਼ਨ ਵਿੱਚ 850+ ਦੌੜਾਂ ਬਣਾਉਣ ਵਾਲਾ ਤੀਜਾ ਖਿਡਾਰੀ ਬਣਿਆ : ਸ਼ੁਭਮਨ ਗਿੱਲ ਨੇ ਆਈਪੀਐਲ 2023 ਵਿੱਚ 60.79 ਦੀ ਔਸਤ ਨਾਲ 16 ਮੈਚਾਂ ਵਿੱਚ 851 ਦੌੜਾਂ ਬਣਾਈਆਂ। ਉਹ ਹੁਣ ਆਈਪੀਐਲ ਦੇ ਇਤਿਹਾਸ ਵਿੱਚ ਇੱਕ 800+ ਦੌੜਾਂ ਬਣਾਉਣ ਵਾਲਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਇਸ ਸੂਚੀ ਵਿੱਚ ਸਭ ਤੋਂ ਉੱਪਰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ ਆਈਪੀਐਲ 2016 ਵਿੱਚ 973 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ IPL 2022 'ਚ ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਵੀ 863 ਦੌੜਾਂ ਬਣਾਈਆਂ ਸਨ। ਗਿੱਲ ਜਿਸ ਸ਼ਾਨਦਾਰ ਫਾਰਮ 'ਚ ਚੱਲ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਚੇਨਈ ਸੁਪਰ ਕਿੰਗਜ਼ ਖਿਲਾਫ ਫਾਈਨਲ ਮੈਚ 'ਚ ਇਕ ਹੋਰ ਵੱਡਾ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਦਾ ਇਹ ਰਿਕਾਰਡ ਤੋੜ ਦੇਵੇਗਾ।