ਜੈਪੁਰ: ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਯਸ਼ਸਵੀ ਜੈਸਵਾਲ ਅਤੇ ਧਰੁਵ ਜੁਰੇਲ ਵਰਗੇ ਨੌਜਵਾਨਾਂ ਨੂੰ ਤਿਆਰ ਕਰਨ 'ਚ ਟੀਮ ਪ੍ਰਬੰਧਨ ਅਤੇ ਸਹਿਯੋਗੀ ਸਟਾਫ ਦੀ ਸਖਤ ਮਿਹਨਤ ਨੂੰ ਜਿੱਤ ਦਾ ਸਿਹਰਾ ਦਿੱਤਾ। ਰਾਜਸਥਾਨ ਰਾਇਲਜ਼ ਦੇ ਨੌਜਵਾਨ ਖਿਡਾਰੀਆਂ ਨੇ ਚੇਨਈ ਸੁਪਰ ਕਿੰਗਜ਼ ਖਿਲਾਫ 32 ਦੌੜਾਂ ਦੀ ਜਿੱਤ 'ਚ ਮਹੱਤਵਪੂਰਨ ਯੋਗਦਾਨ ਦਿੱਤਾ। ਮੈਚ ਜਿੱਤ ਕੇ ਸਿਖਰ 'ਤੇ ਪਹੁੰਚਣ ਤੋਂ ਬਾਅਦ ਕਪਤਾਨ ਨੇ ਖਿਡਾਰੀਆਂ ਦੇ ਨਾਲ-ਨਾਲ ਸਹਿਯੋਗੀ ਸਟਾਫ਼ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ, ਜਿਸ ਦੀ ਬਦੌਲਤ ਇਹ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ |
-
Yashasvi '𝐃𝐞𝐬𝐭𝐫𝐮𝐜𝐭𝐢𝐯𝐞' Jaiswal 💥@ybj_19 brings up an explosive 5️⃣0️⃣ against #CSK 👏🏼#RRvCSK #IPLonJioCinema #TATAIPL #IPL2023 #PaybackTime pic.twitter.com/BXMoZSRs2B
— JioCinema (@JioCinema) April 27, 2023 " class="align-text-top noRightClick twitterSection" data="
">Yashasvi '𝐃𝐞𝐬𝐭𝐫𝐮𝐜𝐭𝐢𝐯𝐞' Jaiswal 💥@ybj_19 brings up an explosive 5️⃣0️⃣ against #CSK 👏🏼#RRvCSK #IPLonJioCinema #TATAIPL #IPL2023 #PaybackTime pic.twitter.com/BXMoZSRs2B
— JioCinema (@JioCinema) April 27, 2023Yashasvi '𝐃𝐞𝐬𝐭𝐫𝐮𝐜𝐭𝐢𝐯𝐞' Jaiswal 💥@ybj_19 brings up an explosive 5️⃣0️⃣ against #CSK 👏🏼#RRvCSK #IPLonJioCinema #TATAIPL #IPL2023 #PaybackTime pic.twitter.com/BXMoZSRs2B
— JioCinema (@JioCinema) April 27, 2023
ਚੇਨਈ ਨੂੰ ਮਾਤ ਦੇਕੇ ਪਹੁੰਚੇ ਸਿਖ਼ਰ ਉੱਤੇ: ਜੈਸਵਾਲ ਨੇ 43 ਗੇਂਦਾਂ ਵਿੱਚ 77 ਦੌੜਾਂ ਦਾ ਆਪਣਾ ਸਰਵੋਤਮ ਆਈਪੀਐਲ ਸਕੋਰ ਬਣਾਇਆ ਜਦੋਂ ਕਿ ਜੁਰੇਲ ਨੇ 15 ਗੇਂਦਾਂ ਵਿੱਚ 34 ਦੌੜਾਂ ਬਣਾਈਆਂ। ਰਾਜਸਥਾਨ ਨੇ ਵੀਰਵਾਰ ਰਾਤ ਨੂੰ 20 ਓਵਰਾਂ 'ਚ ਪੰਜ ਵਿਕਟਾਂ 'ਤੇ 202 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਰਾਜਸਥਾਨ ਨੇ ਇਸ ਤੋਂ ਬਾਅਦ ਚੇਨਈ ਨੂੰ ਛੇ ਵਿਕਟਾਂ 'ਤੇ 170 ਦੌੜਾਂ 'ਤੇ ਰੋਕ ਦਿੱਤਾ। ਐਡਮ ਜ਼ਾਂਪਾ ਨੇ 22 ਦੌੜਾਂ ਦੇ ਕੇ ਤਿੰਨ ਅਤੇ ਰਵੀਚੰਦਰਨ ਅਸ਼ਵਿਨ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਜਿੱਤ ਨਾਲ ਰਾਜਸਥਾਨ ਪੰਜ ਜਿੱਤਾਂ ਦੇ ਨਾਲ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ, ਜਦ ਕਿ ਪੰਜ ਹੀ ਜਿੱਤਾਂ ਦਰਜ ਕਰਨ ਵਾਲੀ ਚੇਨਈ ਤੀਜੇ ਸਥਾਨ ’ਤੇ ਖਿਸਕ ਗਈ ਹੈ।
-
MS Dhoni, Sanju Samson, and Yashasvi Jaiswal speak after Rajasthan registered a thumping win over CSK.
— CricTracker (@Cricketracker) April 27, 2023 " class="align-text-top noRightClick twitterSection" data="
📸: IPL#IPL2023 #MSDhoni #SanjuSamson #YashasviJaiswal #RRvsCSK pic.twitter.com/4U9thWUb09
">MS Dhoni, Sanju Samson, and Yashasvi Jaiswal speak after Rajasthan registered a thumping win over CSK.
— CricTracker (@Cricketracker) April 27, 2023
📸: IPL#IPL2023 #MSDhoni #SanjuSamson #YashasviJaiswal #RRvsCSK pic.twitter.com/4U9thWUb09MS Dhoni, Sanju Samson, and Yashasvi Jaiswal speak after Rajasthan registered a thumping win over CSK.
— CricTracker (@Cricketracker) April 27, 2023
📸: IPL#IPL2023 #MSDhoni #SanjuSamson #YashasviJaiswal #RRvsCSK pic.twitter.com/4U9thWUb09
ਨੌਜਵਾਨ ਬੱਲੇਬਾਜ਼ਾਂ ਨੇ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ: ਸੈਮਸਨ ਨੇ ਮੈਚ ਤੋਂ ਬਾਅਦ ਕਿਹਾ ਕਿ ਬੱਲੇ ਨਾਲ ਜੈਸਵਾਲ, ਜੁਰੇਲ ਅਤੇ ਪਡੀਕਲ ਵਰਗੇ ਨੌਜਵਾਨ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਹੈ। ਉਸ ਨੇ ਕਿਹਾ, "ਇਹ ਜੇਤੂ ਟੀਮ ਸੀ ਅਤੇ ਜਿੱਤਣਾ ਚਾਹੁੰਦੀ ਸੀ।" ਉਸ ਨੇ ਕਿਹਾ, "ਬੱਲੇ ਨਾਲ ਜੈਸਵਾਲ, ਦੇਵਦੱਤ ਅਤੇ ਜੁਰੇਲ ਵਰਗੇ ਨੌਜਵਾਨ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਹੈ। ਸੈਮਸਨ ਨੇ ਕਿਹਾ, "ਸਾਨੂੰ ਇਸ ਜਿੱਤ ਦੀ ਬਹੁਤ ਲੋੜ ਸੀ। ਹਾਲਾਤਾਂ ਨੂੰ ਦੇਖਦੇ ਹੋਏ ਅੱਜ ਅਸੀਂ ਸੋਚਿਆ ਕਿ ਸਾਨੂੰ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਸਾਡੇ ਸਾਰੇ ਨੌਜਵਾਨ ਬੱਲੇਬਾਜ਼ਾਂ ਨੇ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ। ਇਸ ਜਿੱਤ ਦਾ ਬਹੁਤ ਸਾਰਾ ਸਿਹਰਾ ਟੀਮ ਪ੍ਰਬੰਧਨ ਅਤੇ ਸਹਿਯੋਗੀ ਸਟਾਫ ਨੂੰ ਵੀ ਜਾਂਦਾ ਹੈ। ਹਾਂ, ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਲਈ ਸਖ਼ਤ ਮਿਹਨਤ ਕੀਤੀ ਹੈ।" ਰਾਜਸਥਾਨ ਦੀ ਟੀਮ ਹੁਣ ਐਤਵਾਰ ਨੂੰ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਨਾਲ ਖੇਡਣ ਲਈ ਮੁੰਬਈ ਜਾਵੇਗੀ।
ਇਹ ਵੀ ਪੜ੍ਹੋ: IPL 2023 : ਕੋਹਲੀ ਆਰੇਂਜ ਕੈਪ ਦੀ ਦੌੜ ਵਿੱਚ ਸ਼ਾਮਲ, ਸਿਰਾਜ ਪਰਪਲ ਕੈਪ ਦੀ ਦੌੜ ਵਿੱਚ ਸਿਖਰ 'ਤੇ