ETV Bharat / sports

PBKS VS LSG IPL MATCH 2023: ਪੰਜਾਬ ਕਿੰਗਜ਼ ਨੂੰ LSG ਨੇ ਦਰੜਿਆ , 56 ਦੌੜਾਂ ਨਾਲ ਇੱਕਤਰਫਾ ਮੈਚ 'ਚ ਪੰਜਾਬ ਦੀ ਹੋਈ ਹਾਰ - ਲਖਨਊ ਸੁਪਰ ਜਾਇੰਟਸ ਦੀ ਜਿੱਤ

ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਪੰਜਾਬ ਕਿੰਗਜ਼ ਲਈ ਪੂਰੀ ਤਰ੍ਹਾਂ ਗਲਤ ਸਾਬਿਤ ਹੋਇਆ। LSG ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ PBK ਨੂੰ 20 ਓਵਰਾਂ ਵਿੱਚ 258 ਦੌੜਾਂ ਦਾ ਟਾਰਗੇਟ ਜਿੱਤਣ ਲਈ ਦਿੱਤਾ। ਟਾਰਗੇਟ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ 20 ਓਵਰਾਂ ਵਿੱਚ 201 ਦੋੜਾਂ ਹੀ ਜੋੜ ਸਕੀ ਅਤੇ 56 ਦੌੜਾਂ ਨਾਲ ਮੈਚ ਵਿੱਚ ਪੰਜਾਬ ਦੀ ਹਾਰ ਹੋਈ। ਦੱਸ ਦਈਏ ਪੰਜਾਬ ਵੱਲੋਂ ਬੱਲੇਬਾਜ਼ ਅਥਰਵ ਨੇ ਸ਼ਾਨਦਾਰ ਅਰਧ ਸੈਂਕੜਾ ਠੋਕਿਆ।

PBKS VS LSG IPL MATCH 2023 PLAYING IN MOHALI PCA STADIUM
PBKS VS LSG IPL MATCH 2023 LIVE UPDATE: ਪੰਜਾਬ ਕਿੰਗਜ਼ ਇਲੈਵਨ ਅਤੇ LSG ਵਿਚਕਾਰ ਹੋਇਆ ਟਾਸ,ਪੰਜਾਬ ਨੇ ਟਾਸ ਜਿੱਤੇ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
author img

By

Published : Apr 28, 2023, 7:19 PM IST

Updated : Apr 29, 2023, 6:02 AM IST

ਮੁਹਾਲੀ: ਆਈਪੀਐੱਲ ਇਤਿਹਾਸ ਦੇ ਦੂਜੇ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਪੰਜਾਬ ਨੂੰ ਪਹਿਲੇ ਓਵਰ ਵਿੱਚ ਹੀ ਪਹਿਲਾ ਝਟਕਾ ਲੱਗਾ । ਮਾਰਕਸ ਸਟੋਇਨਿਸ ਦੇ ਪਹਿਲੇ ਓਵਰ ਦੀ ਪੰਜਵੀਂ ਗੇਂਦ 'ਤੇ ਬੈਕਵਰਡ ਪੁਆਇੰਟ ਕੋਲ ਬੱਲੇਬਾਜ਼ ਸ਼ਿਖਰ ਧਵਨ ਦਾ ਕੈਚ ਕਰੁਣਾਲ ਪੰਡਿਆ ਨੇ ਫੜ੍ਹ ਲਿਆ। ਧਵਨ ਨੇ 2 ਗੇਂਦਾਂ 'ਤੇ ਸਿਰਫ 1 ਦੌੜਾਂ ਬਣਾਈਆਂ। ਪਾਵਰ ਪਲੇਅ ਦੇ ਦੌਰਾਨ ਹੀ ਪੰਜਾਬ ਕਿੰਗਜ਼ ਦੀ ਦੂਜੀ ਵਿਕਟ ਪ੍ਰਭਸਿਮਰਨ ਸਿੰਘ ਦੇ ਰੂਪ ਵਿੱਚ ਡਿੱਗੀ। ਨਵੀਨ-ਉਲ-ਹੱਕ ਦੇ ਚੌਥੇ ਓਵਰ ਦੀ ਚੌਥੀ ਗੇਂਦ 'ਤੇ ਪ੍ਰਭਸਿਮਰਨ ਨੂੰ ਸਕਵਾਇਰ ਲੈੱਗ 'ਤੇ ਡੈਨੀਅਲ ਸੈਮਸ ਨੇ ਕੈਚ ਦੇ ਦਿੱਤਾ।

ਪ੍ਰਭਾਸਿਮਰਨ ਨੇ 13 ਗੇਂਦਾਂ 'ਤੇ 9 ਦੌੜਾਂ ਬਣਾਈਆਂ। ਪੰਜਾਬ ਦਾ ਤੀਜਾ ਵਿਕਟ ਸਿਕੰਦਰ ਰਜ਼ਾ ਦੇ ਰੂਪ ਵਿੱਚ ਡਿੱਗਿਆ। ਯਸ਼ ਠਾਕੁਰ ਦੇ 12ਵੇਂ ਓਵਰ ਦੀ ਤੀਜੀ ਗੇਂਦ 'ਤੇ ਸਿਕੰਦਰ ਨੇ 22 ਗੇਂਦਾਂ 'ਤੇ 36 ਦੌੜਾਂ ਬਣਾਈਆਂ ਅਤੇ ਡੀਪ ਪੁਆਇੰਟ 'ਤੇ ਕਰੁਣਾਲ ਹੱਥੋਂ ਕੈਚ ਹੋ ਗਏ। ਪੰਜਾਬ ਦਾ ਚੌਥਾ ਵਿਕਟ ਅਥਰਵ ਤਾਵੜੇ ਦੇ ਰੂਪ 'ਚ ਡਿੱਗਿਆ। ਰਵੀ ਵਿਸ਼ਨੋਈ ਦੇ 13ਵੇਂ ਓਵਰ ਦੀ ਆਖਰੀ ਗੇਂਦ 'ਤੇ ਅਥਰਵ 36 ਗੇਂਦਾਂ 'ਤੇ 66 ਦੌੜਾਂ ਬਣਾ ਕੇ ਆਊਟ ਹੋ ਗਏ। ਸੈਮ ਕਰਨ 21 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਨਵੀਨ-ਉਲ-ਹੱਕ ਨੇ ਆਯੂਸ਼ ਬਡੋਨੀ ਦੇ ਹੱਥੋਂ ਕੈਚ ਕਰਵਾਇਆ। ਨਵੀਨ ਦਾ ਇਹ ਦੂਜਾ ਵਿਕਟ ਹੈ। ਉਸ ਨੇ ਪ੍ਰਭਸਿਮਰਨ ਸਿੰਘ ਨੂੰ ਵੀ ਆਊਟ ਕੀਤਾ। ਟਾਰਗੇਟ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ 20 ਓਵਰਾਂ ਵਿੱਚ 201 ਦੋੜਾਂ ਹੀ ਜੋੜ ਸਕੀ ਅਤੇ ਆਲਆਊਟ ਹੋ ਗਈ। 56 ਦੌੜਾਂ ਨਾਲ ਮੈਚ ਵਿੱਚ ਪੰਜਾਬ ਦੀ ਹਾਰ ਹੋਈ।

ਲਖਨਊ ਦੀ ਸ਼ਾਨਦਾਰ ਬੱਲੇਬਾਜ਼ੀ: ਇਸ ਤੋਂ ਪਹਾਲਾਂ ਲਖਨਊ ਦਾ ਪਹਿਲਾ ਵਿਕਟ ਕੇਐਲ ਰਾਹੁਲ ਦੇ ਰੂਪ ਵਿੱਚ ਡਿੱਗਿਆ। ਰਬਾਡਾ ਦੇ ਚੌਥੇ ਓਵਰ ਦੀ ਦੂਜੀ ਗੇਂਦ 'ਤੇ ਕੇਐੱਲ ਰਾਹੁਲ ਨੂੰ ਸ਼ਾਹਰੁਖ ਖਾਨ ਨੇ ਲਾਂਗ ਆਨ 'ਤੇ ਕੈਚ ਦੇ ਦਿੱਤਾ। ਲਖਨਊ ਦਾ ਦੂਜਾ ਵਿਕਟ ਕਾਈਲ ਮੇਅਰਜ਼ ਦੇ ਰੂਪ ਵਿੱਚ ਡਿੱਗਿਆ। ਰਬਾਡਾ ਦੇ ਛੇਵੇਂ ਓਵਰ ਦੀ 5ਵੀਂ ਗੇਂਦ 'ਤੇ ਧਵਨ ਨੇ ਮਿਡ ਆਨ 'ਤੇ ਕੈਚ ਫੜ ਲਿਆ। ਇਸ ਨਾਲ ਰਬਾਡਾ ਨੂੰ ਇਕ ਹੋਰ ਕਾਮਯਾਬੀ ਮਿਲੀ। ਮੇਅਰਜ਼ ਨੇ 24 ਗੇਂਦਾਂ 'ਤੇ 54 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਲਖਨਊ ਦਾ ਤੀਜਾ ਵਿਕਟ ਆਯੂਸ਼ ਬਡੋਨੀ ਦੇ ਰੂਪ 'ਚ ਡਿੱਗਿਆ, ਲਿਵਿੰਗਸਟਨ ਦੇ 13ਵੇਂ ਓਵਰ ਦੀ ਤੀਜੀ ਗੇਂਦ 'ਤੇ ਆਯੂਸ਼ ਨੇ ਸਵੀਪ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਸਕੁਏਅਰ ਲੇਗ 'ਤੇ ਖੜ੍ਹੇ ਆਰ ਚਾਹਰ ਕੋਲ ਗਈ। ਕੈਚ ਆਊਟ ਹੋ ਗਏ ਅਤੇ ਆਯੂਸ਼ 24 ਗੇਂਦਾਂ 'ਤੇ 43 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

ਦੋਵਾਂ ਟੀਮਾਂ ਦੀ ਪਲੇਇੰਗ 11...

ਲਖਨਊ ਸੁਪਰ ਜਾਇੰਟਸ ਟੀਮ: ਕੇਐਲ ਰਾਹੁਲ (ਕਪਤਾਨ), ਕਾਈਲ ਮੇਅਰਸ, ਮਾਰਕਸ ਸਟੋਇਨਿਸ, ਦੀਪਕ ਹੁੱਡਾ, ਕਰੁਣਾਲ ਪੰਡਯਾ, ਨਿਕੋਲਸ ਪੂਰਨ, ਆਯੂਸ਼ ਬਦੋਨੀ, ਨਵੀਨ ਉਲ ਹੱਕ, ਰਵੀ ਬਿਸ਼ਨੋਈ, ਅਵੇਸ਼ ਖਾਨ, ਯਸ਼ ਠਾਕੁਰ।

ਇਮਪੈਕਟ ਪਲੇਅਰ: ਕ੍ਰਿਸ਼ਨੱਪਾ ਗੌਤਮ, ਮਾਰਕ ਵੁੱਡ, ਡੇਨੀਅਲ ਸਾਇਮਸ, ਪ੍ਰੇਰਕ ਮਾਨਕਡ, ਅਮਿਤ ਮਿਸ਼ਰਾ।

ਪੰਜਾਬ ਕਿੰਗਜ਼ ਟੀਮ: ਸ਼ਿਖਰ ਧਵਨ (ਕਪਤਾਨ), ਅਥਰਵ ਟੇਡੇ, ਸਿਕੰਦਰ ਰਜ਼ਾ, ਲਿਆਮ ਲਿਵਿੰਗਸਟਨ, ਸੈਮ ਕਰਨ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਕਾਗਿਸੋ ਰਬਾਡਾ, ਰਾਹੁਲ ਚਾਹਰ, ਗੁਰਨੂਰ ਬਰਾੜ, ਅਰਸ਼ਦੀਪ ਸਿੰਘ।

ਇਮਪੈਕਟ ਪਲੇਅਰ: ਪ੍ਰਭਸਿਮਰਨ ਸਿੰਘ, ਮੋਹਿਤ ਰਾਠੀ, ਰਿਸ਼ੀ ਧਵਨ, ਮੈਥਿਊ ਸ਼ਾਰਟ, ਹਰਪ੍ਰੀਤ ਬਰਾੜ

ਇਹ ਵੀ ਪੜ੍ਹੋ: Kolkata Knight Riders : IPL ਛੱਡ ਕੇ ਘਰ ਪਰਤੇ ਲਿਟਨ ਦਾਸ, ਜਾਣੋ ਕਾਰਨ

Last Updated : Apr 29, 2023, 6:02 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.