ਨਵੀਂ ਦਿੱਲੀ: ਨਿਤੀਸ਼ ਰਾਣਾ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਅੱਜ ਆਪਣਾ ਦੂਜਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਖੇਡੇਗੀ। ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਵੀ ਇਹ ਦੂਜਾ ਮੈਚ ਹੈ। ਫਾਫ ਡੂ ਪਲੇਸਿਸ ਦੀ ਅਗਵਾਈ ਵਿੱਚ RCB ਨੇ 2 ਅਪ੍ਰੈਲ ਨੂੰ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਦੇ ਖਿਲਾਫ ਜਿੱਤ ਦਰਜ ਕੀਤੀ। ਫੋਫ ਦੀ ਟੀਮ ਨੇ ਰੋਹਿਤ ਸ਼ਰਮਾ ਦੀ ਟੀਮ ਮੁੰਬਈ ਨੂੰ ਅੱਠ ਵਿਕਟਾਂ ਨਾਲ ਹਰਾਇਆ।
ਇਹ ਵੀ ਪੜੋ: CSK vs LSG IPL 2023 : ਫਿਰ ਕਮਾਲ ਕਰ ਗਏ ਪੰਜਾਬ ਦੇ 'ਕਿੰਗਜ਼', ਰਾਜਸਥਾਨ ਰਾਇਲਸ ਨੇ ਦੇਖਿਆ ਹਾਰ ਦਾ ਮੂੰਹ
ਮੁੰਬਈ ਇੰਡੀਅਨਜ਼ ਨੇ ਇਸ ਮੈਚ ਵਿੱਚ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 171 ਦੌੜਾਂ ਬਣਾਈਆਂ। 172 ਦੌੜਾਂ ਦੇ ਟੀਚੇ ਦਾ ਪਿੱਛਾ ਰਾਇਲਜ਼ ਨੇ 16.2 ਓਵਰਾਂ ਵਿੱਚ ਕਰ ਲਿਆ। ਜਿੱਥੇ ਆਰਸੀਬੀ ਨੇ ਆਈਪੀਐਲ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਉੱਥੇ ਹੀ ਕੇਕੇਆਰ ਨੂੰ ਪਹਿਲੇ ਹੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। 1 ਅਪ੍ਰੈਲ ਨੂੰ, ਕੇਕੇਆਰ ਨੂੰ ਮੋਹਾਲੀ ਵਿੱਚ ਡਕਵਰਥ-ਲੁਈਸ ਵਿਧੀ ਦੇ ਆਧਾਰ 'ਤੇ ਪੰਜਾਬ ਕਿੰਗਜ਼ ਨੇ 7 ਦੌੜਾਂ ਨਾਲ ਹਰਾਇਆ ਸੀ। ਪੰਜਾਬ ਲਈ ਭਾਨੁਕਾ ਰਾਜਪਕਸ਼ੇ ਨੇ 50 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਸ਼ਿਖਰ ਧਵਨ ਨੇ ਵੀ 40 ਦੌੜਾਂ ਬਣਾਈਆਂ।
ਹੈਡ ਟੂ ਹੈਡ: ਪਿਛਲੇ ਪੰਜ ਮੈਚਾਂ ਵਿੱਚ ਆਰਸੀਬੀ ਨੇ ਕੇਕੇਆਰ ਉੱਤੇ ਦਬਦਬਾ ਬਣਾਇਆ ਹੋਇਆ ਹੈ। ਆਰਸੀਬੀ ਨੇ ਤਿੰਨ ਮੈਚ ਜਿੱਤੇ ਹਨ। ਕੇਕੇਆਰ ਨੇ ਦੋ ਮੈਚ ਜਿੱਤੇ ਹਨ। ਆਈਪੀਐਲ 2023 ਵਿੱਚ ਕੇਕੇਆਰ ਅਤੇ ਆਰਸੀਬੀ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ। RCB ਦੇ ਡੈਸ਼ਿੰਗ ਬੱਲੇਬਾਜ਼ ਵਿਰਾਟ ਕੋਹਲੀ ਜ਼ਬਰਦਸਤ ਫਾਰਮ 'ਚ ਹਨ। ਕੋਹਲੀ ਨੇ ਮੁੰਬਈ ਖਿਲਾਫ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਫਾਫ ਡੂ ਪਲੇਸਿਸ ਵੀ ਰੰਗ ਵਿੱਚ ਹੈ। ਫਾਫ ਨੇ ਪਹਿਲੇ ਮੈਚ 'ਚ 73 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ। ਜੇਕਰ ਰਾਣਾ ਮੈਚ ਜਿੱਤਣਾ ਚਾਹੁੰਦਾ ਹੈ ਤਾਂ ਉਹ ਫਾਫ ਅਤੇ ਵਿਰਾਟ ਨੂੰ ਜਲਦੀ ਨਿਪਟਾਉਣਾ ਚਾਹੇਗਾ।
ਰਾਇਲ ਚੈਲੰਜਰਜ਼ ਬੰਗਲੌਰ ਦੀ ਸੰਭਾਵਿਤ ਟੀਮ: ਨਿਤੀਸ਼ ਰਾਣਾ (ਕਪਤਾਨ), ਮਨਦੀਪ ਸਿੰਘ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟ-ਕੀਪਰ), ਰਿੰਕੂ ਸਿੰਘ, ਸ਼ਾਰਦੁਲ ਠਾਕੁਰ, ਆਂਦਰੇ ਰਸਲ, ਟਿਮ ਸਾਊਥੀ, ਸੁਨੀਲ ਨਾਰਾਇਣ, ਉਮੇਸ਼ ਯਾਦਵ, ਵਰੁਣ ਚੱਕਰਵਰਤੀ, ਅਨੁਕੁਲ ਰਾਏ।
ਰਾਇਲ ਚੈਲੰਜਰਜ਼ ਬੰਗਲੌਰ ਸੰਭਾਵੀ ਟੀਮ: ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈੱਲ, ਮਾਈਕਲ ਬ੍ਰੇਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟ-ਕੀਪਰ), ਕਰਨ ਸ਼ਰਮਾ, ਹਰਸ਼ਲ ਪਟੇਲ, ਆਕਾਸ਼ ਦੀਪ, ਰੀਸ ਟੋਪਲੇ, ਮੁਹੰਮਦ ਸਿਰਾਜ।