ਚੰਡੀਗੜ੍ਹ: ਆਈਪੀਐਲ (IPL) ਬਹੁਤ ਸਾਰੇ ਇਤਿਹਾਸਕ ਪਲਾਂ ਦਾ ਗਵਾਹ ਬਣਿਆ ਰਿਹਾ ਹੈ, ਪਰ ਕਈ ਮੌਕੇ ਅਜਿਹੇ ਹੁੰਦੇ ਹਨ ਜੋ ਕਿਸੇ ਦੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਪਲ ਹੁੰਦੇ ਹਨ। ਕੁਝ ਅਜਿਹਾ ਹੀ ਅੱਜ ਕ੍ਰਿਕਟਰ ਦੀਪਕ ਚਾਹਰ(Deepak Chahar) ਨਾਲ ਹੋਇਆ। ਪੰਜਾਬ ਕਿੰਗਜ਼ ਦੇ ਨਾਲ ਮੈਚ ਦੇ ਦੌਰਾਨ ਦੀਪਕ ਚਾਹਰ ਨੇ ਪ੍ਰੇਮਿਕਾ ਜਯਾ ਭਾਰਦਵਾਜ(Girlfriend Jaya Bhardwaj) ਨੂੰ ਦੁਬਈ ਦੇ ਸਟੇਡੀਅਮ ਵਿੱਚ ਪ੍ਰਪੋਜ਼ ਕਰ ਦਿੱਤਾ।
ਕ੍ਰਿਕਟਰ ਦੀਪਕ ਚਾਹਰ ਆਪਣੀ ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨ ਲਈ ਗੋਡਿਆਂ ਭਾਰ ਬੈਠ ਗਏ। ਇਸ ਮੌਕੇ ਉਨ੍ਹਾਂ ਦੀ ਪ੍ਰੇਮਿਕਾ ਜਯਾ ਭਾਰਦਵਾਜ ਭਾਵੁਕ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਜਯਾ ਭਾਰਦਵਾਜ ਅਤੇ ਦੀਪਕ ਚਾਹਰ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਹਨ।
- " class="align-text-top noRightClick twitterSection" data="
">
ਦੀਪਕ ਚਾਹਰ ਨੇ ਵੀ ਆਪਣੀ ਗਰਲਫ੍ਰੈਂਡ ਨਾਲ ਆਪਣੀ ਫੋਟੋ ਇੰਸਟਾਗ੍ਰਾਮ (Instagram) 'ਤੇ ਪੋਸਟ ਕੀਤੀ ਹੈ। ਇਸ ਤੋਂ ਇਲਾਵਾ ਦੀਪਕ ਨੇ ਇੰਸਟਾਗ੍ਰਾਮ 'ਤੇ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਦਾ ਵੀਡੀਓ ਵੀ ਪੋਸਟ ਕੀਤਾ।
ਦੀਪਕ ਨੂੰ ਇੰਸਟਾਗ੍ਰਾਮ 'ਤੇ ਆਪਣੀ ਪੋਸਟ ਵਿੱਚ ਲੋਕਾਂ ਤੋਂ ਸ਼ੁਭਕਾਮਨਾਵਾਂ ਮੰਗਦੇ ਵੀ ਵੇਖਿਆ ਗਿਆ ਹੈ। ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਤੋਂ ਬਾਅਦ ਦੀਪਕ ਨੇ ਲਿਖਿਆ, 'ਤਸਵੀਰ ਸਭ ਕੁਝ ਦੱਸ ਰਹੀ ਹੈ, ਤੁਹਾਡੀਆਂ ਦੁਆਵਾਂ ਦੀ ਲੋੜ ਹੈ।
ਦੀਪਕ ਚਾਹਰ ਨੇ ਇੱਕ ਇੰਸਟਾਗ੍ਰਾਮ ਵੀਡੀਓ ਪੋਸਟ ਵਿੱਚ ਲਿਖਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਖਾਸ ਪਲ ਹੈ। ਦੀਪਕ ਨੇ ਦਿਲ ਦੇ ਇਮੋਜੀ ਨਾਲ ਲਿਖਿਆ, 'ਖਾਸ ਪਲ'
ਦੀਪਕ ਚਾਹਰ ਦੀ ਪ੍ਰੇਮਿਕਾ ਦੀ ਪ੍ਰਪੋਜ਼ ਨੂੰ ਸਵੀਕਾਰ ਕਰਨ ਦੀ ਫੋਟੋ ਨੂੰ ਇੱਕ ਘੰਟੇ ਦੇ ਅੰਦਰ 4.16 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ।
ਦੱਸ ਦੇਈਏ ਕਿ ਦੀਪਕ ਚਾਹਰ ਦੀ ਇੰਸਟਾ ਪੋਸਟ ਦੀ ਵੀਡੀਓ ਨੂੰ ਲਗਭਗ ਇੱਕ ਘੰਟੇ ਦੇ ਅੰਦਰ 9.03 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਹੈ।
ਦੀਪਕ ਚਾਹਰ ਦੀ ਗਿਣਤੀ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਸਿਤਾਰਿਆਂ ਵਿੱਚ ਨਹੀਂ ਕੀਤੀ ਜਾਂਦੀ, ਪਰ 1.3 ਮਿਲੀਅਨ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਦੀਪਕ ਚਾਹਰ ਨੇ ਇੰਸਟਾਗ੍ਰਾਮ 'ਤੇ 249 ਪੋਸਟ ਕੀਤੀਆਂ ਹਨ।
ਦੱਸ ਦੇਈਏ ਕਿ ਆਈਪੀਐਲ ਮੈਚਾਂ ਦੇ ਲਿਹਾਜ਼ ਨਾਲ, ਅੱਜ ਦਾ ਮੈਚ ਚੇਨਈ ਲਈ ਬਿਹਤਰ ਨਤੀਜੇ ਨਹੀਂ ਲਿਆਇਆ। ਮੈਚ ਵਿੱਚ, ਚੇਨਈ ਨੂੰ ਪੰਜਾਬ ਹੱਥੋਂ ਛੇ ਵਿਕਟਾਂ ਨਾਲ ਕਰਾਰੀ ਹਾਰ ਮਿਲੀ। ਦੀਪਕ ਚਾਹਰ ਨੇ ਇਸ ਮੈਚ ਵਿੱਚ 4 ਓਵਰਾਂ ਦੀ ਗੇਂਦਬਾਜ਼ੀ ਵਿੱਚ 48 ਦੌੜਾਂ ਦਿੱਤੀਆਂ। ਉਸ ਨੂੰ ਇੱਕ ਵਿਕਟ ਹਾਸਿਲ ਹੋਈ।