ETV Bharat / sports

Bhuvneshwar Kumar: ਗੁਜਰਾਤ ਟਾਈਟਨਸ ਖਿਲਾਫ ਭੁਵਨੇਸ਼ਵਰ ਕੁਮਾਰ ਨੇ ਕੀਤੀ ਰਿਕਾਰਡ ਤੋੜ ਗੇਂਦਬਾਜ਼ੀ - ਸਨਰਾਈਜ਼ਰਸ ਹੈਦਰਾਬਾਦ

ਇੰਡੀਅਨ ਪ੍ਰੀਮੀਅਰ ਲੀਗ 'ਚ ਜੇਮਸ ਫਾਕਨਰ ਅਤੇ ਜੈਦੇਵ ਉਨਾਦਕਟ ਦੇ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਭੁਵਨੇਸ਼ਵਰ ਕੁਮਾਰ ਨੇ ਆਖਰੀ ਓਵਰ 'ਚ 4 ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਅਜਿਹਾ ਕਰਨ ਵਾਲਾ ਉਹ ਸਿਰਫ ਦੂਜਾ ਖਿਡਾਰੀ ਬਣ ਗਿਆ ਹੈ...

Bhuvneshwar Kumar Record Breaking Bowling Against Gujarat Titans
Bhuvneshwar Kumar: ਗੁਜਰਾਤ ਟਾਈਟਨਸ ਖਿਲਾਫ ਭੁਵਨੇਸ਼ਵਰ ਕੁਮਾਰ ਨੇ ਕੀਤੀ ਰਿਕਾਰਡ ਤੋੜ ਗੇਂਦਬਾਜ਼ੀ
author img

By

Published : May 16, 2023, 3:39 PM IST

ਅਹਿਮਦਾਬਾਦ: ਇੰਡੀਅਨ ਪ੍ਰੀਮੀਅਰ ਲੀਗ 2023 ਦੇ ਸੋਮਵਾਰ ਨੂੰ ਖੇਡੇ ਗਏ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੇ ਆਈਪੀਐਲ ਵਿੱਚ ਦੋ ਵਾਰ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਦੋ ਖਿਡਾਰੀਆਂ ਦੀ ਬਰਾਬਰੀ ਕਰ ਲਈ ਹੈ। ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਸਿਰਫ 3 ਖਿਡਾਰੀਆਂ ਨੇ ਇੱਕ ਪਾਰੀ ਵਿੱਚ ਇੱਕ ਤੋਂ ਵੱਧ ਵਾਰ 5 ਤੋਂ ਵੱਧ ਵਿਕਟਾਂ ਲੈਣ ਦਾ ਕਾਰਨਾਮਾ ਦਿਖਾਇਆ ਹੈ। ਭੁਵਨੇਸ਼ਵਰ ਕੁਮਾਰ ਆਈਪੀਐਲ ਵਿੱਚ ਜੇਮਸ ਫਾਕਨਰ ਅਤੇ ਜੈਦੇਵ ਉਨਾਦਕਟ ਤੋਂ ਬਾਅਦ ਤੀਜਾ ਅਜਿਹਾ ਖਿਡਾਰੀ ਬਣ ਗਿਆ ਹੈ। ਹਾਲਾਂਕਿ ਆਈਪੀਐਲ ਮੈਚਾਂ ਵਿੱਚ 5 ਵਿਕਟਾਂ ਲੈਣ ਦਾ ਕਾਰਨਾਮਾ ਕੁੱਲ 30 ਵਾਰ ਕੀਤਾ ਗਿਆ ਹੈ, ਪਰ ਸਿਰਫ 3 ਖਿਡਾਰੀ ਹਨ ਜੋ ਇੱਕ ਤੋਂ ਵੱਧ ਵਾਰ ਇਹ ਕਾਰਨਾਮਾ ਕਰ ਚੁੱਕੇ ਹਨ।

  • Bhuvneshwar Kumar vs Gujarat Titans:

    W, W, W, 1, W, B1 in the final over five wickets for just 30 runs when Gujarat scored 188 for 9. pic.twitter.com/39UFhoE5fl

    — Johns. (@CricCrazyJohns) May 15, 2023 " class="align-text-top noRightClick twitterSection" data=" ">

ਗੁਜਰਾਤ ਟਾਇਟਨਸ ਦੇ ਖਿਲਾਫ ਆਖਰੀ ਓਵਰ : ਪਿਛਲੇ ਸਾਲ 2022 ਵਿੱਚ, ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਹਰਫਨਮੌਲਾ ਆਂਦਰੇ ਰਸੇਲ ਇੱਕ ਓਵਰ ਵਿੱਚ ਚਾਰ ਵਿਕਟਾਂ ਲੈਣ ਵਾਲੇ IPL ਦੇ ਇਤਿਹਾਸ ਵਿੱਚ ਪਹਿਲਾ ਖਿਡਾਰੀ ਬਣ ਗਿਆ ਸੀ। ਰਸੇਲ ਨੇ ਡੀਵਾਈ ਪਾਟਿਲ ਸਟੇਡੀਅਮ 'ਚ ਗੁਜਰਾਤ ਟਾਇਟਨਸ ਦੇ ਖਿਲਾਫ ਆਖਰੀ ਓਵਰ 'ਚ ਇਹ ਉਪਲੱਬਧੀ ਹਾਸਲ ਕੀਤੀ।ਗੁਜਰਾਤ ਦੀ ਪਾਰੀ ਦਾ ਆਖਰੀ 20ਵਾਂ ਓਵਰ ਜਦੋਂ ਭੁਵਨੇਸ਼ਵਰ ਕੁਮਾਰ ਗੇਂਦਬਾਜ਼ੀ ਕਰਨ ਆਇਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਗੁਜਰਾਤ ਦੀ ਟੀਮ ਆਸਾਨੀ ਨਾਲ 200 ਦੌੜਾਂ ਦਾ ਅੰਕੜਾ ਪਾਰ ਕਰ ਲਵੇਗੀ ਕਿਉਂਕਿ 19ਵੇਂ ਓਵਰ ਦੇ ਅੰਤ ਤੱਕ ਉਸ ਦਾ ਸਕੋਰ 5 ਵਿਕਟਾਂ 'ਤੇ 186 ਦੌੜਾਂ ਸੀ। ਪਰ ਫਿਰ ਭੁਵਨੇਸ਼ਵਰ ਨੇ ਆਖ਼ਰੀ ਓਵਰ ਵਿੱਚ ਸਿਰਫ਼ 2 ਦੌੜਾਂ ਹੀ ਬਣਾਉਣ ਦਿੱਤੀਆਂ ਅਤੇ ਗੁਜਰਾਤ ਦੀਆਂ 4 ਵਿਕਟਾਂ ਸੁੱਟ ਦਿੱਤੀਆਂ।

  1. GT VS SRH IPL 2023 : ਗੁਜਰਾਤ ਟਾਇਟਨਸ ਦੀ ਸ਼ਾਨਦਾਰ ਜਿੱਤ, ਹੈਦਰਾਬਾਦ ਦੀ ਟੀਮ ਜੋੜ ਸਕੀ 154 ਦੌੜਾਂ, 189 ਸੀ ਟੀਚਾ
  2. Arjun Tendulkar bitten by dog: ਅਰਜੁਨ ਤੇਂਦੁਲਕਰ ਨੂੰ ਕੁੱਤੇ ਨੇ ਵੱਢਿਆ, ਟਵਿੱਟਰ 'ਤੇ ਸ਼ੇਅਰ ਕੀਤੀ ਜਾਣਕਾਰੀ

ਹਾਲਾਂਕਿ, ਭੁਵਨੇਸ਼ਵਰ ਕੁਮਾਰ ਹੈਟ੍ਰਿਕ ਬਣਾਉਣ ਤੋਂ ਖੁੰਝ ਗਿਆ, ਕਿਉਂਕਿ ਲਗਾਤਾਰ ਦੋ ਆਊਟ ਹੋਣ ਤੋਂ ਬਾਅਦ ਤੀਜਾ ਖਿਡਾਰੀ ਰਨ ਆਊਟ ਹੋ ਗਿਆ। ਇਸ ਓਵਰ ਦੀ ਪਹਿਲੀ ਹੀ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਨੇ ਸ਼ੁਭਮਨ ਗਿੱਲ ਨੂੰ ਆਊਟ ਕੀਤਾ, ਫਿਰ ਅਗਲੀ ਗੇਂਦ 'ਤੇ ਰਾਸ਼ਿਦ ਖਾਨ ਆਊਟ ਹੋ ਗਏ। ਤੀਜੀ ਗੇਂਦ 'ਤੇ ਹੈਟ੍ਰਿਕ ਦਾ ਮੌਕਾ ਬਣਿਆ ਪਰ ਇਸ ਵਾਰ ਨੂਰ ਅਹਿਮਦ ਰਨ ਆਊਟ ਹੋ ਗਿਆ। ਓਵਰ ਦੀ ਚੌਥੀ ਗੇਂਦ 'ਤੇ ਦਾਸੁਨ ਸ਼ਨਾਕਾ ਨੇ ਸਿੰਗਲ ਲਿਆ ਅਤੇ ਪੰਜਵੀਂ ਗੇਂਦ 'ਤੇ ਮੁਹੰਮਦ ਸ਼ਮੀ ਨੂੰ ਲਾਂਗ ਆਨ 'ਤੇ ਕੈਚ ਦੇ ਦਿੱਤਾ। ਚਾਰ ਵਿਕਟਾਂ ਦੇ ਵਿਚਕਾਰ ਰਨ ਆਊਟ ਹੋਣ ਕਾਰਨ ਉਸ ਦੀ ਹੈਟ੍ਰਿਕ ਪੂਰੀ ਨਹੀਂ ਹੋ ਸਕੀ।

ਕੁਮਾਰ ਦੇ ਆਖ਼ਰੀ ਓਵਰ ਵਿੱਚ ਸਿਰਫ਼ 2 ਦੌੜਾਂ : ਸਨਰਾਈਜ਼ਰਸ ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ ਆਖਰੀ ਓਵਰ ਗੇਂਦਬਾਜ਼ੀ ਕਰਨ ਆਏ। ਗੁਜਰਾਤ ਟਾਈਟਨਸ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਸ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਏ। ਅਬਦੁਲ ਸਮਦ ਨੇ ਭੁਵਨੇਸ਼ਵਰ ਕੁਮਾਰ ਦੀ ਗੇਂਦ 'ਤੇ ਸ਼ੁਭਮਨ ਗਿੱਲ ਦਾ ਕੈਚ ਫੜਿਆ। ਇਸ ਓਵਰ ਦੀ ਦੂਜੀ ਗੇਂਦ 'ਤੇ ਰਾਸ਼ਿਦ ਖਾਨ ਆਊਟ ਹੋ ਗਏ। ਰਾਸ਼ਿਦ ਖਾਨ ਦਾ ਕੈਚ ਹੈਨਰੀ ਕਲਾਲਨ ਨੇ ਫੜਿਆ। ਇਸ ਓਵਰ ਦੀ ਤੀਜੀ ਗੇਂਦ 'ਤੇ ਨੂਰ ਅਹਿਮਦ ਰਨ ਆਊਟ ਹੋ ਗਏ। ਨੂਰ ਅਹਿਮਕ ਨੂੰ ਹੈਨਰੀ ਕਲਾਸੇਨ ਅਤੇ ਭੁਵਨੇਸ਼ਵਰ ਕੁਮਾਰ ਨੇ ਰਨ ਆਊਟ ਕੀਤਾ। ਭੁਵਨੇਸ਼ਵਰ ਕੁਮਾਰ ਦੀ ਚੌਥੀ ਗੇਂਦ 'ਤੇ ਦਾਸ਼ੁਨ ਸ਼ਨਾਕਾ ਸਿਰਫ ਇਕ ਹੀ ਜੋੜ ਸਕਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.