ਸ਼ਾਰਜਾਹ: ਅੱਜ ਸ਼ਾਰਜਾਹ ਦੇ ਕ੍ਰਿਕਟ ਸਟੇਡਿਅਮ ਵਿੱਚ WOMEN T-20 ਦਾ ਫਾਈਨਲ ਮੈਚ ਹੈ। ਇਹ ਫਾਈਨਲ ਮੈਚ ਸੁਪਰਨੋਵਾਜ ਤੇ ਟਰੈਬਲੇਜ਼ਰ ਵਿਚਕਾਰ ਹੋਵੇਗਾ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਦੋਨਾਂ ਹੀ ਟੀਮਾਂ ਇੱਕ ਦੂਜੇ ਨਾਲ ਭਿੜੀਆਂ ਸੀ ਜਿਥੇ ਸੁਪਰਨੋਵਾਜ ਨੇ ਟਰੈਬਲੇਜ਼ਰ ਨੂੰ ਦੋ ਦੋੜਾਂ ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿੱਚ ਦਾਖਲ ਹੋਈ।
ਦੱਸ ਦੇਈਏ ਕਿ ਸੁਪਰਨੋਵਾਜ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰ ਰਹੀ ਹੈ ਜਦਕਿ ਟਰੈਬਲੇਜ਼ਰ ਦੀ ਕਪਤਾਨੀ ਸਮ੍ਰਿਤੀ ਮੰਧਾਨਾ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ WOMEN T-20 ਵਿੱਚ ਤਿੰਨਾਂ ਹੀ ਟੀਮਾਂ ਨੇ 2-2 ਮੈਚ ਖੇਡੇ ਹਨ ਜਿਸ ਵਿੱਚ ਤਿੰਨਾਂ ਨੂੰ ਇੱਕ ਵਿੱਚ ਹਾਰ ਹਾਸਲ ਕੀਤੀ ਹੈ ਤੇ ਇੱਕ-ਇੱਕ ਮੈਚ ਵਿੱਚ ਜਿੱਤ ਹਾਸਲ ਕੀਤੀ ਹੈ ਪਰ ਵੇਲੋਸਿਟੀ ਦੀ ਟੀਮ ਖਰਾਬ ਰਨ ਰੇਟ ਕਾਰਨ ਮਾਰਕ ਸ਼ੀਟ ਉੱਤੇ ਤੀਜੇ ਨੰਬਰ ਉੱਤੇ ਹੈ। ਉੁੱਪਰ ਦੀ ਸਿਖਰਲੀ ਟੀਮਾਂ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਸੁਪਰਨੋਵਾਜ ਨੇ ਸ਼ਨੀਵਾਰ ਨੂੰ ਟਰੈਬਲੇਜ਼ਰ ਦੇ ਵਿਰੁੱਧ ਪਹਿਲੇ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ ਉੱਤੇ 146 ਦੌੜਾਂ ਬਣਾਈਆਂ ਜਦਕਿ ਟਰੈਬਲੇਜ਼ਰ ਨੇ ਇਸ ਪੂਰੇ ਓਵਰ ਵਿੱਚ 144 ਦੌੜਾਂ ਹੀ ਬਣਾ ਸਕੀ।