ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੇ ਹਾਲ ਹੀ ਵਿੱਚ ਖਤਮ ਹੋਈ ਆਈਪੀਐਲ -13 ਦੀ ਸਰਬੋਤਮ ਇਲੈਵਨ ਦੀ ਚੋਣ ਕੀਤੀ ਹੈ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਟੀਮ ਵਿੱਚ ਉਨ੍ਹਾਂ ਨੇ ਸੀਜ਼ਨ ਦੇ ਜੇਤੂ ਕਪਤਾਨ ਰੋਹਿਤ ਸ਼ਰਮਾ ਅਤੇ ਆਰਸੀਬੀ ਕਪਤਾਨ ਵਿਰਾਟ ਕੋਹਲੀ ਨੂੰ ਸ਼ਾਮਿਲ ਨਹੀਂ ਕੀਤਾ ਹੈ।
ਅਜੀਤ ਅਗਰਕਰ ਨੇ ਇੱਕ ਟੀਵੀ ਸ਼ੋਅ ਦੌਰਾਨ ਆਪਣੀ ਟੀਮ ਦੀ ਚੋਣ ਕੀਤੀ। ਸਾਬਕਾ ਤੇਜ਼ ਗੇਂਦਬਾਜ਼ ਨੇ ਡੇਵਿਡ ਵਾਰਨਰ ਅਤੇ ਸ਼ਿਖਰ ਧਵਨ ਦੇ ਨਾਮ ਬਤੌਰ ਸਲਾਮੀ ਬੱਲੇਬਾਜ਼ ਚੁਣੇ, ਜਦਕਿ ਤੀਸਰੇ ਸਥਾਨ 'ਤੇ ਉਨ੍ਹਾਂ ਨੇ ਵਿਸ਼ਵ ਦੇ ਸਰਬੋਤਮ ਬੱਲੇਬਾਜ਼ ਕੋਹਲੀ ਦੀ ਜਗ੍ਹਾ ਮੁੰਬਈ ਦੇ ਈਸ਼ਾਨ ਕਿਸ਼ਨ ਨੂੰ ਜਗ੍ਹਾ ਦਿੱਤੀ। ਅਜੀਤ ਨੇ ਚੌਥੇ ਨੰਬਰ 'ਤੇ ਸੂਰਯਕੁਮਾਰ ਯਾਦਵ ਅਤੇ ਪੰਜਵੇਂ ਨੰਬਰ' ਤੇ ਏਬੀ ਡੀਵਿਲੀਅਰਜ਼ ਨੂੰ ਚੁਣਿਆ ਹੈ।
349 ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੇ ਅਜੀਤ ਅਗਰਕਰ ਨੇ ਆਪਣੀ ਟੀਮ ਵਿੱਚ ਹਾਰਦਿਕ ਪਾਂਡਿਆ ਅਤੇ ਮਾਰਕਸ ਸਟੋਨੀਸ ਦੇ ਨਾਵਾਂ ਨੂੰ ਆਲਰਾਊਂਡਰ ਵੱਜੋਂ ਚੁਣਿਆ ਹੈ। ਉਥੇ ਹੀ ਸਪਿਨ ਗੇਂਦਬਾਜ਼ਾਂ 'ਚੋਂ, ਕੇਕੇਆਰ ਦੇ ਯੁਜਵੇਂਦਰ ਚਾਹਲ ਅਤੇ ਵਰੁਣ ਚੱਕਰਵਰਤੀ ਬਾਜ਼ੀ ਮਾਰਨ ਵਿੱਚ ਸਫਲ ਰਹੇ।
ਅਗਰਕਰ ਨੇ ਟੀਮ ਵਿੱਚ ਤੇਜ਼ ਗੇਂਦਬਾਜ਼ਾਂ ਵਜੋਂ ਜਸਪ੍ਰੀਤ ਬੁਮਰਾਹ ਅਤੇ ਕਾਗੀਸੋ ਰਬਾਡਾ ਦੇ ਨਾਮਾਂ ਉੱਤੇ ਮੋਹਰ ਲਗਾਈ ਹੈ।
ਅਜੀਤ ਅਗਰਕਰ ਦੀ ਆਈਪੀਐਲ 2020 ਟੀਮ: ਡੇਵਿਡ ਵਾਰਨਰ, ਸ਼ਿਖਰ ਧਵਨ, ਈਸ਼ਾਨ ਕਿਸ਼ਨ, ਸੂਰਜਕੁਮਾਰ ਯਾਦਵ, ਏਬੀ ਡੀਵਿਲੀਅਰਜ਼, ਹਾਰਦਿਕ ਪਾਂਡਿਆ, ਮਾਰਕਸ ਸਟੋਨੀਸ, ਜਸਪ੍ਰੀਤ ਬੁਮਰਾਹ, ਕਾਗੀਸੋ ਰਬਾਡਾ, ਯੁਜਵੇਂਦਰ ਚਾਹਲ, ਵਰੁਣ ਚੱਕਰਵਰਤੀ।