ਕੋਲਕਾਤਾ : ਆਂਦਰੇ ਰਸੇਲ ਦੇ ਆਲਰਾਉਂਡ ਪ੍ਰਦਰਸ਼ਨ ਦੇ ਨਾਲ ਨੀਤਿਸ਼ ਰਾਣਾ ਅਤੇ ਰਾਬਿਨ ਉਥੱਪਾ ਦੇ ਅਰਧ-ਸੈਂਕੜਿਆਂ ਦੀ ਬਦੌਲਤ ਕੋਲਕਾਤਾ ਨਾਇਟ ਰਾਇਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 28 ਦੌੜਾਂ ਨਾਲ ਹਰਾ ਗੇ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀ।
ਬੁੱਧਵਾਰ ਨੂੰ ਇਡਨ ਗਾਰਡਨ ਵਿਖੇ ਖੇਡੇ ਗਏ ਇਸ ਮੈਚ ਵਿੱਚ ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ ਨਾਲ 218 ਦੌੜਾਂ ਦੇ ਪਹਾੜ ਵਰਗਾ ਸਕੋਰ ਖੜਾ ਕਰ ਦਿੱਤਾ। ਕਿੰਗਜ਼ ਇਲੈਵਨ ਪੰਜਾਬ ਨੇ ਟੀਚੇ ਦਾ ਪਿੱਛਾ ਕਰਦੇ ਹੋਏ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ 190 ਦੌੜਾਂ ਬਣਾਈਆਂ।
ਰਸੇਲਨੇ ਪਹਿਲੀਆਂ 17 ਗੇਂਦਾਂ 'ਤੇ 48 ਦੌੜਾਂ ਬਣਾਈਆਂ, ਜਿਸ ਵਿੱਚ 5 ਛੱਕੇ ਅਤੇ 4 ਚੌਕੇ ਸ਼ਾਮਲ ਹਨ। ਇਸ ਤੋਂ ਬਾਅਦ ਤਿੰਨ ਓਵਰਾਂ ਵਿੱਚ 21 ਦੌੜਾਂ ਦੇ ਕੇ 2 ਵਿਕਟਾਂ ਵੀ ਲਈਆਂ, ਜਿੰਨ੍ਹਾਂ ਵਿੱਚੋਂ 1 ਵਿਕਟ ਕ੍ਰਿਸ ਗੇਲ ਦਾ ਵੀ ਸੀ। ਰਸੇਲ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਮੈਨ ਆਫ਼ ਦਾ ਮੈਚ ਲਈ ਵੀ ਚੁਣਿਆ ਗਿਆ।