ਬੈਂਗਲੁਰੂ : ਸ਼ੁਰੂਆਤ ਵਾਲੇ 4 ਮੈਚ ਹਾਰਣ ਤੋਂ ਬਾਅਦ ਪਹਿਲੀ ਜਿੱਤ ਦੀ ਤਲਾਸ਼ ਵਿੱਚ ਲੱਗੀ ਬੈਂਗਲੋਰ ਅੱਜ ਕੋਲਕਾਤਾ ਵਿਰੁੱਧ ਹੋਣ ਵਾਲੇ ਆਈ.ਪੀ.ਐਲ ਦੇ ਮੈਚ ਲਈ ਟੀਮ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰ ਸਕਦੀ ਹੈ।
ਰੋਇਲ ਚੈਲੇਂਜਰਜ਼ ਬੈਂਗਲੁਰੂ ਦਾ ਪ੍ਰਦਰਸ਼ਨ ਇਸ ਟੂਰਨਾਮੈਂਟ ਵਿੱਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਨਿਰਾਸ਼ ਕਰਨ ਵਾਲਾ ਰਿਹਾ ਹੈ। ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਟੀਮ ਵਿੱਚ ਸੰਤੁਲਨ ਦੀ ਘਾਟ ਹੈ ਪਰ ਇਸ ਨੂੰ ਬਣਾਈ ਰੱਖਣ ਦੀਆਂ ਪੂਰੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
ਗੇਂਦਬਾਜ਼ੀ ਵਿੱਚ ਵੀ ਬੈਂਗਲੁਰੂ ਦਾ ਪ੍ਰਦਰਸ਼ਨ ਨਿਰਾਸ਼ਾ ਭਰਪੂਰ ਰਿਹਾ ਹੈ। ਯੁਜਵੇਂਦਰ ਚਾਹਲ ਨੂੰ ਛੱਡ ਕੇ ਬੈਂਗਲੋਰ ਦੇ ਹੋਰ ਗੇਂਦਬਾਜ਼ਾਂ ਨੇ ਕਾਫ਼ੀ ਦੌੜਾਂ ਦਿੱਤੀਆ ਹਨ ਅਤੇ ਲੋੜੀਂਦੀ ਸਫ਼ਲਤਾ ਵੀ ਨਹੀਂ ਮਿਲੀ।
ਜਿਥੋਂ ਤੱਕ ਕੋਲਕਾਤਾ ਨਾਈਟ ਰਾਈਡਰਜ਼ ਦੀ ਗੱਲ ਹੈ ਤਾਂ ਪਿਛਲੇ ਮੈਚ ਵਿੱਚ ਵੀ ਦਿੱਲੀ ਤੋਂ ਸੁਪਰ ਓਵਰ ਵਿੱਚ ਹਾਰ ਗਏ ਸੀ, ਪਰ ਇਸ ਦਾ ਆਤਮ-ਵਿਸ਼ਵਾਸ਼ ਵਧੀਆ ਹੈ। ਟੀਮ ਦੇ ਬੱਲੇਬਾਜ਼ ਨਿਤੀਸ਼ ਰਾਣਾ, ਆਂਦਰੇ ਰਸੇਲ, ਰਾਬਿਨ ਉਥੱਪਾ ਅਤੇ ਸ਼ੁਭਮਨ ਗਿੱਲ ਸ਼ਾਨਦਾਰ ਫ਼ਾਰਮ ਵਿੱਚ ਰਹੇ ਹਨ।