ਚੇਨੱਈ : ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਬਾਦ ਅਰਧ-ਸੈਂਕੜੇ ਨਾਲ ਚੇਨੱਈ ਨੇ ਇੰਡੀਅਨ ਟੀ-20 ਲੀਗ ਦੇ 12ਵੇਂ ਮੁਕਾਬਲੇ ਵਿੱਚ ਰਾਜਸਥਾਨ ਨੂੰ 8 ਦੌੜਾਂ ਨਾਲ ਹਰਾ ਕੇ ਇਸ ਵਾਰ ਦੇ ਸੀਜ਼ਨ ਵਿੱਚ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ ਹੈ ਅਤੇ ਰਾਜਸਥਾਨ ਦੀ ਇਹ ਲਗਾਤਾਰ ਤੀਜੀ ਹਾਰ ਹੈ।
ਚੇਨੱਈ ਦੇ ਐਮ.ਚਿੰਨਾਸਵਾਮੀ ਮੈਦਾਨ ਵਿਖੇ ਖੇਡੇ ਗਏ ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਚੇਨੱਈ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 175 ਦੌੜਾਂ ਬਣਾਈਆਂ। ਟੀਚੇ ਦੇ ਪਿੱਛਾ ਕਰਦੇ ਹੋਏ ਰਾਜਸਥਾਨ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਬਣਾ ਸਕੀ।
ਮੈਚ ਵਿੱਚ ਵਧੀਆਂ ਖੇਡਣ ਲਈ ਧੋਨੀ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਧੋਨੀ ਨੇ 46 ਗੇਂਦਾਂ ਵਿੱਚ 4 ਚੋਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ।