ETV Bharat / sports

ਬੈਂਗਲੁਰੂ ਨੇ ਕਿੰਗਜ਼XI ਪੰਜਾਬ ਨੂੰ 17 ਦੌੜਾਂ ਨਾਲ ਦਿੱਤੀ ਮਾਤ - Royal Chalangers Banglore

ਬੈਂਗਲੁਰੂ ਅਤੇ ਪੰਜਾਬ ਦਰਮਿਆਨ ਆਈਪੀਐੱਲ ਦੇ ਖੇਡੇ ਗਏ ਮੈਚ ਵਿੱਚ ਬੈਂਗਲੁਰੂ ਨੇ ਪੰਜਾਬ ਨੂੰ 17 ਦੌੜਾਂ ਨਾਲ ਮਾਤ ਦਿੱਤੀ ਹੈ, ਪਰ ਟੀਮ ਹਾਲੇ ਵੀ 7ਵੇਂ ਸਥਾਨ 'ਤੇ ਹੈ।

ਫ਼ੋਟੋ।
author img

By

Published : Apr 25, 2019, 6:19 AM IST

ਬੈਂਗਲੁਰੂ : ਏਬੀ ਡਵਿਲੀਅਰਜ਼ ਦੇ ਅਰਧ ਸੈਂਕੜੇ ਅਤੇ ਮਾਰਕਸ ਸਟੋਇੰਸ ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ 19ਵੇਂ ਓਵਰ ਵਿੱਚ ਨਵਦੀਪ ਸੈਣੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 17 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਾਈ।

ਬੈਂਗਲੁਰੂ ਨੇ ਡਵਿਲੀਅਰਜ਼ ਦੀਆਂ 44 ਗੇਂਦਾਂ ਵਿੱਚ 7 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 82 ਦੌੜਾਂ ਦੀ ਪਾਰੀ ਅਤੇ ਸਟੋਇੰਸ ਅਜੇਤੂ 46 ਦੌੜਾਂ ਦੇ ਨਾਲ 5ਵੀਂ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਨਾਲ ਮੁਸ਼ਕਲ ਹਾਲਾਤ ਤੋਂ ਉਭਰਦੇ ਹੋਏ 4 ਵਿਕਟਾਂ 'ਤੇ 202 ਦੌੜਾਂ ਦਾ ਪੰਜਾਬ ਨੂੰ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਦੇ ਹੋਏ ਕਿੰਗਜ਼ ਇਲੈਵਨ ਪੰਜਾਬ ਦੀ ਟੀਮ 7 ਵਿਕਟਾਂ 'ਤੇ 185 ਦੌੜਾਂ ਹੀ ਬਣਾ ਸਕੀ।

ਇਸ ਜਿੱਤ ਨਾਲ ਬੈਂਗਲੁਰੂ ਦੇ 11 ਮੈਚਾਂ ਵਿੱਚ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ। ਉਸ ਨੇ ਪਲੇਆਫ ਵਿੱਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜ਼ਿਉਂਦਾ ਰੱਖਿਆ ਹੈ। ਟੀਮ ਹਾਲਾਂਕਿ ਹੁਣ ਵੀ 7ਵੇਂ ਸਥਾਨ 'ਤੇ ਹੈ। ਕਿੰਗਜ਼ ਇਲੈਵਨ ਪੰਜਾਬ ਦੇ 11 ਮੈਚਾਂ ਵਿਚ 5 ਜਿੱਤਾਂ ਨਾਲ 10 ਅੰਕ ਹਨ ਅਤੇ ਉਹ 5ਵੇਂ ਸਥਾਨ 'ਤੇ ਹੈ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.