ਮੇਲਬਰਨ: ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜੌਨਸਨ ਨੇ ਆਪਣੇ ਸੰਘਰਸ਼ ਬਾਰੇ ਖੁਲ੍ਹ ਕੇ ਗੱਲਬਾਤ ਕਰਦੇ ਹੋਏ ਕਿਹਾ ਕਿ 2018 ਵਿੱਚ ਹਰ ਤਰ੍ਹਾਂ ਦੇ ਕ੍ਰਿਕਟ ਤੋਂ ਸੰਨਿਆਸਤ ਲੈਣ ਦੇ ਬਾਵਜੂਦ ਵੀ ਆਪਣੀ ਮਾਨਸਿਕ ਸਥਿਤੀ ਨਾਲ ਜੂਝ ਰਹੇ ਹਨ ।
ਜੌਨਸਨ ਨੇ ਕਿਹਾ, "ਆਪਣੇ ਸਾਰੇ ਕਰੀਅਰ ਦੇ ਸਮੇਂ ਮੈਨੂੰ ਇਸ ਸਮੱਸਿਆ ਨਾਲ ਨਜਿੱਠਣਾ ਪਿਆ। ਮੈਂ ਹੁਣ ਅਸਲ ਵਿੱਚ ਅੱਗੇ ਵਧ ਰਹਾ ਹਾਂ ਅਤੇ ਕੁਝ ਗੱਲਾਂ ਦੇ ਨਾਲ ਖੁਦ ਨੂੰ ਸਰਗਰਮ ਰੱਖਣ, ਆਪਣੇ ਦਿਮਾਗ ਨੂੰ ਰੁਝਿਆਂ ਹੋਇਆ ਰੱਖਣ ਦੀ ਕੋਸ਼ਿਸ਼ ਕਰਦਾ ਹਾਂ।"
ਉਨ੍ਹਾਂ ਨੇ ਕਿਹਾ, "ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਮੈਨੂੰ ਇਹ ਵੱਧ ਮੁਸ਼ਕਲ ਲੱਗਿਆ। ਅਚਾਨਕ ਹੀ ਤੁਹਾਡੇ ਕੋਲ ਕਰਨ ਲਈ ਕੁਝ ਨਹੀਂ ਹੁੰਦ। ਤੁਸੀਂ ਉਦੇਸ਼ਹੀਣ ਹੋ ਜਾਂਦੇ ਹੋ।
ਜੌਨਸਨ ਨੇ ਆਪਣੇ ਕਰੀਅਰ ਵਿੱਚ 73 ਟੈਸਟ ਮੈਚਾਂ ਵਿੱਚ 313 ਵਿਕੇਟ ਲਏ। ਉਸ ਨੇ 2015 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਅਗਲੇ ਤਿੰਨ ਸਾਲ ਉਹ ਇੰਡੀਅਨ ਪ੍ਰੀਮੀਅਰ ਲੀਗ ਅਤੇ ਬਿਗ ਬੈਸ਼ ਲੀਗ ਵਿੱਚ ਖੇਡ ਦੇ ਰਹੇ।
ਉਨ੍ਹਾਂ ਨੇ ਕਿਹਾ, "ਕਈ ਵਾਰ ਮੇਰਾ ਆਤਮਵਿਸ਼ਵਾਸ ਬਹੁਤ ਘੱਟ ਜੋ ਜਾਂਦਾ ਸੀ। ਮੈਂ ਹੁਣ ਉਸ ਦੀ ਤਬਦੀਲੀ ਦੇ ਦੌਰ ਵਿੱਚ ਹਾਂ ਜਦੋਂ ਮੈਂ ਦੋ ਸਾਲਾਂ ਤੱਕ ਕ੍ਰਿਕਟ ਨਹੀਂ ਖੇਡਿਆ।"
ਜੌਨਸਨ ਤੋਂ ਪੁੁੱਛਿਆ ਗਿਆ ਕਿ ਕੀ ਸੰਨਿਆਸ ਤੋਂ ਬਾਅਦ ਦੀ ਸਥਿਤੀ ਵੱਧ ਮੁਸ਼ਕਲ ਹੈ, ਉਨ੍ਹਾਂ ਨੇ ਕਿਹਾ "ਹਾਂ ਕਈ ਵਾਰ ਮੈਨੂੰ ਇੰਝ ਲੱਗਿਆ। ਮੈਨੂੰ ਲੱਗਿਆ ਕਿ ਮੈਂ ਤਣਾਅ ਗ੍ਰਸਤ ਹੋ ਗਿਆ ਹਾਂ ਪਰ ਮੇਰਾ ਮੰਨਣਾ ਹੈ ਕਿ ਜਵਾਨੀ ਦੌਰ ਤੋਂ ਹੀ ਤਣਾਅ ਮੇਰੇ ਨਾਲ ਜੁੜਿਆ ਹੋਇਆ ਹੈ।"