ਨਵੀਂ ਦਿੱਲੀ: ਆਈਸੀਸੀ ਟੀ -20 ਵਿਸ਼ਵ ਕੱਪ (ICC T20 World Cup) ਦੇ ਦੌਰਾਨ ਭਾਰਤ (India) ਅਤੇ ਪਾਕਿਸਤਾਨ (ਪਾਕਿਸਤਾਨ ) ਦੇ ਵਿੱਚ ਮੈਚ ਉੱਤੇ ਕਈ ਆਗੂਆਂ ਨੇ ਸਵਾਲ ਉਠਾਏ ਹਨ। ਹੈਦਰਾਬਾਦ ਵਿੱਚ, ਏਆਈਐਮਆਈਐਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ (Asaduddin Owaisi) ਨੇ ਪੀਐਮ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ (Jammu and Kashmir) ਵਿੱਚ ਸਾਡੇ 9 ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਵੀ 24 ਅਕਤੂਬਰ ਨੂੰ ਭਾਰਤ-ਪਾਕਿਸਤਾਨ ਟੀ -20 ਮੈਚ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਪੁਰਾਣੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਓਵੈਸੀ ਨੇ ਕਿਹਾ, ਕੀ ਮੋਦੀ ਜੀ ਨੇ ਇਹ ਨਹੀਂ ਕਿਹਾ ਸੀ ਕਿ ਫੌਜ ਮਰ ਰਹੀ ਹੈ ਅਤੇ ਮਨਮੋਹਨ ਸਿੰਘ ਦੀ ਸਰਕਾਰ ਬਿਰਯਾਨੀ ਖੁਆ ਰਹੀ ਹੈ।
ਹੁਣ 9 ਫੌਜੀ ਮਾਰੇ ਗਏ ਅਤੇ ਤੁਸੀਂ ਟੀ -20 ਖੇਡੋਗੇ ? ਪਾਕਿਸਤਾਨ ਕਸ਼ਮੀਰ ਵਿੱਚ ਭਾਰਤੀਆਂ ਦੀ ਜਾਨ ਨਾਲ ਟੀ -20 ਖੇਡ ਰਿਹਾ ਹੈ। ਜੰਮੂ -ਕਸ਼ਮੀਰ ਵਿੱਚ ਹੋਈਆਂ ਹੱਤਿਆਵਾਂ ਬਾਰੇ ਓਵੈਸੀ ਨੇ ਕਿਹਾ, ਕਸ਼ਮੀਰ ਵਿੱਚ ਟਾਰਗੇਟਿੰਗ ਕੀਲਿੰਗ ਹੋ ਰਹੀ ਹੈ , ਹਥਿਆਰ ਆ ਰਹੇ ਹਨ।
ਇੰਟੈਲੀਜੈਂਸ ਕੀ ਕਰ ਰਿਹਾ ਹੈ ?
ਸ਼ਿਵ ਸੈਨਾ ਦੇ ਸਾਂਸਦ ਮੈਂਬਰ ਸੰਜੇ ਰਾਉਤ ਨੇ ਵੀ ਭਾਰਤ-ਪਾਕਿ ਕ੍ਰਿਕਟ ਨੂੰ ਲੈਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੰਮੂ -ਕਸ਼ਮੀਰ ਵਿੱਚ ਖੂਨ -ਖਰਾਬਾ ਹੋ ਰਿਹਾ ਹੈ, ਅਤੇ ਤੁਸੀਂ ਕ੍ਰਿਕਟ ਦੀ ਗੱਲ ਕਰ ਰਹੇ ਹੋ। ਰਾਉਤ ਨੇ ਕਿਹਾ ਕਿ ਕ੍ਰਿਕਟ ਦੇਖਣ ਵਿੱਚ ਦਿਲਚਸਪੀ ਦੀ ਕਮੀ ਦੇ ਕਾਰਨ ਉਹ ਨਹੀਂ ਜਾਣਦੇ ਕਿ ਮੈਚ ਕਿੱਥੇ ਖੇਡਿਆ ਜਾਣਾ ਹੈ, ਪਰ ਉਹ ਇਹ ਜ਼ਰੂਰ ਕਹਿਣਾ ਚਾਹੁਣਗੇ ਕਿ ਕੋਈ ਵੀ ਫੈਸਲਾ ਧਰਾਤਲ ਉੱਪਰ ਰਹਿ ਕੇ ਹੀ ਲਿਆ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਕੀਰਤੀ ਆਜਾਦ ਨੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ 'ਤੇ ਟਿੱਪਣੀ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਆਜਾਦ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਕਿ ਭਾਰਤ ਦੀ ਨੀਤੀ ਸਪੱਸ਼ਟ ਰਹੀ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਹੋ ਸਕਦੇ।
ਆਜਾਦ ਨੇ ਕਿਹਾ ਕਿ ਜੋ ਲੋਕ ਅੱਜ ਕਹਿ ਰਹੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨਹੀਂ ਹੋਣਾ ਚਾਹੀਦਾ, ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਇਹ ਕੋਈ ਦੁਵੱਲਾ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਈਸੀਸੀ ਦੇ ਸਾਰੇ ਮੈਂਬਰਾਂ ਨੂੰ ਖੇਡਣਾ ਹੁੰਦਾ ਹੈ, ਇਸ ਕਾਰਨ ਭਾਰਤ-ਪਾਕਿਸਤਾਨ ਮੈਚ ਖੇਡਣਾ ਪੈ ਰਿਹਾ ਹੈ। ਆਜ਼ਾਦ ਨੇ ਇਹ ਵੀ ਸਵਾਲ ਕੀਤਾ ਕਿ ਕੀ ਰੂਸ ਨੇ ਭਾਰਤ ਨੂੰ ਸੱਦਾ ਦਿੱਤਾ ਹੈ, ਉਹ ਤਾਲਿਬਾਨ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ, ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਆਜਾਦ ਨੇ ਫਿਲਮੀ ਡਾਏਲੌਗ ਨੇ ਦੀ ਵਰਤੋਂ ਕਰਦਿਆਂ ਕਿਹਾ ਕਿ ਜਿੰਨ੍ਹਾਂ ਦੇ ਘਰ ਸ਼ੀਸ਼ੇ ਦੇ ਬਣੇ ਹੋਏ ਹਨ ਉਹ ਦੂਜਿਆਂ 'ਤੇ ਪੱਥਰ ਨਹੀਂ ਸੁੱਟਦੇ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ 17 ਅਕਤੂਬਰ ਨੂੰ ਕਿਹਾ ਸੀ ਕਿ ਟੀ -20 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਨਹੀਂ ਹਨ। ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਜੇ ਭਾਰਤ (ਪਾਕਿਸਤਾਨ) ਦੇ ਸਬੰਧ ਚੰਗੇ ਨਹੀਂ ਹਨ ਤਾਂ ਇਸ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ।" ਆਗਾਮੀ ਟੀ -20 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 24 ਅਕਤੂਬਰ ਨੂੰ ਦੁਬਈ ਵਿੱਚ ਹੋਵੇਗਾ।
ਪੰਜਾਬ ਸਰਕਾਰ ਦੇ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਵਿੱਚ ਮੌਜੂਦਾ ਸਥਿਤੀ ਹੈ ਅਤੇ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਦੋਵਾਂ ਦੇਸ਼ਾਂ ਨੂੰ ਮੈਚ ਖੇਡਣ ਤੋਂ ਪਹਿਲਾਂ ਆਪਸੀ ਸਥਿਤੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਭਾਰਤ ਆਪਣੇ ਬਜਟ ਦਾ 35 ਫੀਸਦੀ ਰੱਖਿਆ 'ਤੇ ਖਰਚ ਕਰਦਾ ਹੈ, ਦੂਜੇ ਪਾਸੇ ਪਾਕਿਸਤਾਨ ਆਪਣੇ ਬਜਟ ਦਾ 85 ਫੀਸਦੀ ਰੱਖਿਆ' ਤੇ ਖਰਚ ਕਰਦਾ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਜੇਕਰ ਦੋਵਾਂ ਗੁਆਂਢੀ ਦੇਸ਼ਾਂ ਦੇ ਸਬੰਧ ਚੰਗੇ ਹੋਣ ਤਾਂ ਰੱਖਿਆ ਬਜਟ, ਬੱਚਿਆਂ ਦੀ ਸਿੱਖਿਆ ਅਤੇ ਹੋਰ ਕਈ ਕੰਮਾਂ 'ਤੇ ਵੀ ਖਰਚ ਕੀਤਾ ਜਾ ਸਕਦਾ ਹੈ
BCCI ਨੇ ਕੀ ਕਿਹਾ ?
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਭਾਰਤ ਨੂੰ ਆਈਸੀਸੀ ਟੀ -20 ਵਿਸ਼ਵ ਕੱਪ (ICC T20 World Cup 2021) 2021 ਵਿੱਚ ਪਾਕਿਸਤਾਨ ਨਾਲ ਖੇਡਣਾ ਹੋਵੇਗਾ, ਕਿਉਂਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC)ਦੁਆਰਾ ਆਯੋਜਿਤ ਟੂਰਨਾਮੈਂਟ ਵਿੱਚ ਕੋਈ ਵੀ ਟੀਮ ਦੂਜੀ ਟੀਮ ਨਾਲ ਖੇਡਣ ਤੋਂ ਇਨਕਾਰ ਨਹੀਂ ਕਰ ਸਕਦੀ
ਇਹ ਵੀ ਪੜ੍ਹੋ:T-20 WC: ਵਾਰਮ ਅਪ ਮੈਚ ’ਚ ਅੱਜ ਭਾਰਤ ਅਤੇ ਇੰਗਲੈਂਡ ਦਾ ਮੁਕਾਬਲਾ